ਪੰਜਾਬੀ ਸ਼ਾਰਟਹੈਂਡ ਜਮਾਤਾਂ ਲਈ ਦਾਖਲਾ ਸ਼ੁਰੂ

 ਪੰਜਾਬੀ ਸ਼ਾਰਟਹੈਂਡ ਜਮਾਤਾਂ ਲਈ ਦਾਖਲਾ ਸ਼ੁਰੂ 


ਐਸ.ਏ.ਐਸ.ਨਗਰ, 13 ਜੁਲਾਈ, 2023


 ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਂ-ਬੋਲੀ ਲਈ ਸਾਹਿਤਕ ਸਰਗਰਮੀਆਂ ਦੇ ਨਾਲ-ਨਾਲ ਪੰਜਾਬੀ ਸ਼ਾਰਟਹੈਂਡ ਦੀਆਂ ਜਮਾਤਾਂ ਵੀ ਜ਼ਿਲ੍ਹਾ ਸਦਰ ਮੁਕਾਮਾਂ ਤੇ ਚਲਾਈਆਂ ਜਾਂਦੀਆਂ ਹਨ। ਪੰਜਾਬੀ ਸ਼ਾਰਟਹੈਂਡ ਸਿੱਖਣ ਦੇ ਚਾਹਵਾਨ ਯੋਗ ਉਮੀਦਵਾਰ ਸ਼ਾਰਟਹੈਂਡ ਜਮਾਤ (ਮੁੱਢਲੀ ਸਿਖਲਾਈ) ਅਤੇ ਤੇਜ਼ ਗਤੀ ਜਮਾਤਾਂ ਲਈ ਦਾਖਲਾ ਲੈ ਸਕਦੇ ਹਨ। ਇਹਨਾਂ ਜਮਾਤਾਂ ਦੇ ਦਾਖਲੇ ਸਬੰਧੀ ਸੈਸ਼ਨ 2023-2024 ਲਈ ਨਵਾਂ ਦਾਖਲਾ ਆਰੰਭ ਹੋਣ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੈਸ਼ਨ 2023-2024 ਲਈ ਪੰਜਾਬੀ ਸ਼ਾਰਟਹੈਂਡ ਜਮਾਤ (ਮੁੱਢਲੀ ਸਿਖਲਾਈ) ਅਤੇ ਤੇਜ਼ ਗਤੀ ਜਮਾਤ ਲਈ ਫ਼ਾਰਮ ਭਰਨ ਦੀ ਮਿਤੀ 17 ਜੁਲਾਈ 2023 ਤੋਂ 16 ਅਗਸਤ 2023 ਤੱਕ ਰੱਖੀ ਗਈ ਹੈ। ਪੰਜਾਬੀ ਸ਼ਾਰਟਹੈਂਡ ਤੇਜ਼ ਗਤੀ ਜਮਾਤ 2023-2024 ਲਈ 80 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਮਿਤੀ 21 ਅਗਸਤ 2023 ਨੂੰ ਸਵੇਰੇ 10.00 ਵਜੇ ਟੈਸਟ ਲਿਆ ਜਾਵੇਗਾ। ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬੀ ਸ਼ਾਰਟਹੈਂਡ (ਮੁੱਢਲੀ ਸਿਖਲਾਈ) ਅਤੇ ਤੇਜ਼ਗਤੀ ਜਮਾਤ ਲਈ ਵਿੱਦਿਅਕ ਯੋਗਤਾ ਗਰੈਜੂਏਸ਼ਨ ਰੱਖੀ ਗਈ ਹੈ। ਤੇਜ਼ਗਤੀ ਟੈਸਟ ਵਿਚੋਂ ਪਾਸ ਅਤੇ ਮੁੱਢਲੀ ਸਿਖਲਾਈ ਜਮਾਤ ਲਈ ਯੋਗ ਉਮੀਦਵਾਰਾਂ ਦੀ ਇੰਟਰਵਿਊ 25 ਅਗਸਤ 2023 ਨੂੰ ਸਵੇਰੇ 10:00 ਵਜੇ ਲਈ ਜਾਵੇਗੀ। ਇਸ ਦਿਨ ਸਹੀ ਸਮੇਂ ਤੇ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਲੈ ਕੇ ਇੰਟਰਵਿਊ ਲਈ ਹਾਜ਼ਰ ਹੋਣਗੇ। ਉਮੀਦਵਾਰ ਹੋਰ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫਤਰੀ ਸਮੇਂ (ਸੋਮਵਾਰ ਤੋਂ ਸ਼ੁੱਕਰਵਾਰ) ਦੌਰਾਨ ਦਫਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਮਰਾ ਨੰਬਰ 518 ਮੰਜ਼ਿਲ ਚੌਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਅਤੇ ਮੋਬਾਇਲ ਨੰਬਰ 84278-20513 ਤੇ ਸੰਪਰਕ ਕਰ ਸਕਦੇ ਹਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends