AFTER HEAVY RAIN EFFECT: ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਰਪੰਚਾਂ , ਕੌਂਸਲਰਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਤੋਂ ਸਕੂਲਾਂ ਦੀ ਸਫਾਈ/ ਪਾਣੀ ਦੇ ਨਿਕਾਸ ਲਈ ਅਪੀਲ

AFTER HEAVY RAIN EFFECT: ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਰਪੰਚਾਂ , ਕੌਂਸਲਰਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਤੋਂ ਸਕੂਲਾਂ ਦੀ ਸਫਾਈ/ ਪਾਣੀ ਦੇ ਨਿਕਾਸ ਲਈ ਅਪੀਲ 

ਗੁਰਦਾਸਪੁਰ, 16 ਜੁਲਾਈ 2023 ( PBJOBSOFTODAY)

ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ( ਸੈ. ਸਿ) ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ, ਸ਼ਹਿਰਾਂ ਦੇ ਸਮੂਹ ਕੌਂਸਲਰ ਸਾਹਿਬਾਨ,ਸਕੂਲ ਮੈਨਜਮੈਂਟ ਕਮੇਟੀਆਂ ਦੇ ਚੇਅਰਮੈਨ ਅਤੇ ਸਮੂਹ ਸਮਾਜਿਕ ਭਾਈਚਾਰੇ ਤੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦਿਨੀ ਬਰਸਾਤ/ਭਾਰੀ ਮੀਂਹ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਰਹੀ ਜਿਸ ਕਾਰਨ, ਸਾਡੇ ਸਕੂਲ ਵੀ ਪ੍ਰਭਾਵਿਤ ਹੋਏ ਹਨ।

SCHOOL REOPENING: 17 ਜੁਲਾਈ ਤੋਂ ਆਮ ਦਿਨਾਂ ਵਾਂਗ ਖੁੱਲਣਗੇ ਸਕੂਲ, 

  ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਵੱਲੋਂ ਬੇਨਤੀ ਹੈ ਕਿ ਪਿੰਡ, ਸ਼ਹਿਰ ਤੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਅਤੇ ਸਟਾਫ਼ ਦੀ ਮਦਦ ਕਰਕੇ ਸਕੂਲ ਵਿੱਚ ਪਾਣੀ ਦਾ ਨਿਕਾਸ ਕਰਵਾਉਂਦੇ ਹੋਏ, ਸਕੂਲ ਦੀ ਸਫਾਈ ਕਰਨ ਲਈ ਸਹਿਯੋਗ ਦਿੱਤਾ ਜਾਵੇ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਡੇਂਗੂ ਆਦਿ ਤੋਂ ਬਚਣ ਲਈ ਸਕੂਲ ਵਿੱਚ ਸਪਰੇਅ ਕਰਵਾਉਣ ਵਿੱਚ ਮਦਦ ਕੀਤੀ ਜਾਵੇ। ਸਾਡੇ ਸਾਰਿਆਂ ਦੇ ਉੱਦਮ ਸਦਕਾ ਬੱਚਿਆਂ ਨੂੰ ਪੜ੍ਹਾਈ ਕਰਨ ਅਤੇ ਅਧਿਆਪਕਾਂ ਨੂੰ ਪੜ੍ਹਾਈ ਕਰਵਾਉਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।





💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends