JALANDHAR: ਪੰਜਾਬੀਆਂ ਨੇ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਸਤਲੁਜ ਦਰਿਆ ਦਾ ਇੱਕ ਪਾੜ ਪੂਰਿਆ

 ਪੰਜਾਬੀਆਂ ਨੇ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਸਤਲੁਜ ਦਰਿਆ ਦਾ ਇੱਕ ਪਾੜ ਪੂਰਿਆ 

ਪੰਜਾਂ ਦਿਨਾਂ ਦੇ ਰਿਕਾਰਡ ਸਮੇਂ ਵਿੱਚ ਬੰਨ੍ਹ ਬਣਾ ਕੇ ਸਿਰਜਿਆ ਇਤਿਹਾਸ

ਤਿੰਨ ਸੌ ਫੁੱਟ ਚੌੜੇ ਪਾੜ ਨੇ ਮਚਾਈ ਸੀ ਭਾਰੀ ਤਬਾਹੀ


ਜਲੰਧਰ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਵਿੱਚ ਪੰਜਾਬੀ ਭਰ ਤੋਂ ਜਲੰਧਰ ਜਿਲ੍ਹੇ ਦੇ ਪਿੰਡ ਮੰਡਾਲਾ ਛੰਨਾ ਵਿੱਚ ਬੰਨਣ ਲਈ ਆਏ ਲੋਕਾਂ ਨੇ ਅੱਜ ਦੁਪਹਿਰੋਂ ਬਾਅਦ ਸਤਲੁਜ ਦਰਿਆ ਦੇ ਇੱਕ ਪਾੜ ਨੂੰ ਪੂਰ ਦਿੱਤਾ ਹੈ। ਧੁੱਸੀ ਬੰਨ੍ਹ ਵਿੱਚ 300 ਫੁੱਟ ਤੋਂ ਵੱਧ ਚੌੜੇ ਪਾੜ ਨੂੰ ਪੂਰਨ ਲਈ ਪੰਜ ਦਿਨ ਲੱਗੇ। ਅੱਜ ਇਕ ਵਜੇ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਨੂੰ ਬੋਰਿਆਂ ਦੇ ਬਣਾਏ ਕਰੇਟਾਂ ਨਾਲ ਰੋਕ ਦਿੱਤਾ ਗਿਆ ਹੈ। ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਮਿੱਟੀ ਦੇ ਭਰੇ ਬੋਰਿਆ ਦਾ ਆਖਰੀ ਕਰੇਟ ਸੁੱਟਣ ਸਮੇਂ ਲੋਕਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਕੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਕੀਤਾ। ਇਸ ਦੇ ਨੇੜੇ ਹੀ ਗੱਟਾ ਮੰਡੀ ਕਾਸੂ ਵਿੱਚ ਵੀ 900 ਫੁੱਟ ਦੇ ਕਰੀਬ ਚੋੜਾ ਪਾਇਆ ਹੋਇਆ ਹੈ।ਇਸ ਪਾੜ ਦਾ ਅਜੇ ਕੰਮ ਉਸ ਤੇਜ਼ੀ ਨਾਲ ਸ਼ੁਰੂ ਨਹੀਂ ਹੋਇਆ ਜਿਸ ਤੇਜ਼ੀ ਨਾਲ ਮੰਡਾਲਾ ਛੰਨਾ ਦਾ ਹੋਇਆ ਸੀ।




ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਪੰਜਾਬੀਆਂ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉੱਦਮ ਅੱਗੇ ਕੋਈ ਵੀ ਚੁਣੌਤੀ ਵੱਡੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਦਰਿਆਵਾਂ ਦੀ ਹਾਲਤ ਸੁਧਾਰਨ ਲਈ ਕਾਫ਼ੀ ਸੁਹਿਰਦ ਹਨ।।

 ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਰੋਕਣ ਤੋਂ ਬਾਅਦ ਬੰਨ੍ਹ ਦੀ ਮਜ਼ਬੂਤੀ ਵਾਸਤੇ ਮਿੱਟੀ ਪਾਉੇਣ ਦਾ ਕੰਮ ਵੀ ਨਾਲ ਹੀ ਸ਼ੁਰੂ ਕਰ ਦਿੱਤਾ ਗਿਆ ਜਿਹੜਾਂ ਕਿ ਰਾਤ ਤੱਕ ਜਾਰੀ ਰਿਹਾ। ਇਸ ਪਾੜ ਨੂੰ ਪੂਰਨ ਲਈ ਸੰਤ ਸੀਚੇਵਾਲ ਰੋਜ਼ਾਨਾ 20 ਘੰਟੇ ਕੰਮ ਕਰਦੇ ਰਹੇ ਹਨ। ਉਹ ਕਹੀ ਚਲਾਉਣ ਤੋਂ ਲੈਕੇ ਕਰੇਨ ਚਲਾਉਣ ਤੱਕ ਕੰਮ ਆਪ ਕਰਦੇ ਰਹੇ ਤੇ ਮਿੱਟੀ ਦੇ ਭਰੇ ਬੋਰੇ ਆਪ ਚੁੱਕਦੇ ਰਹੇ।


ਜ਼ਿਕਰਯੋਗ ਹੈ ਕਿ ਧੁੱਸੀ ਬੰਨ੍ਹ ’ਚ ਇਹ ਪਾੜ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿਆ ਸੀ ਤੇ 11 ਜੁਲਾਈ ਨੂੰ ਪਾੜ ਹੋਰ ਚੌੜਾ ਨਾ ਹੋਵੇ, ਇਸ ਲਈ ਬੰਨ੍ਹ ਦੇ ਦੁਆਲੇ ਮਿੱਟੀ ਦੇ ਬੋਰੇ ਸੁੱਟਣ ਨਾਲ ਹੀ ਇਹ ਕਾਰਸੇਵਾ ਆਰੰਭ ਕਰ ਦਿੱਤੀ ਗਈ ਸੀ। ਜਿਹੜੀ ਕਿ ਅੱਜ ਦੁਪਿਹਰ 1 ਵਜੇ ਦੇ ਕਰੀਬ ਮੁਕੰਮਲ ਹੋ ਗਈ ਹੈ। ਇਸ ਕਾਰਸੇਵਾ ਦੌਰਾਨ ਮੋਗਾ, ਸ਼੍ਰੀ ਮੁਕਤਸਰ ਸਾਹਿਬ,ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਦਸੂਹਾ, ਮੁਕੇਰੀਆਂ, ਜਲੰਧਰ ਅਤੇ ਕਪੂਰਥਲੇ ਤੋਂ ਆਏ ਲੋਕਾਂ ਮਿੱਟੀ ਦੇ ਬੋਰਿਆਂ ਦੀ ਟਰਾਲੀਆਂ ਭਰ ਕੇ ਲਗਾਤਾਰ ਲਿਆਂਦੇ ਰਹੇ ਜਿਸ ਨਾਲ ਇਹ ਕੰਮ ਤੇਜ਼ੀ ਨਾਲ ਸੰਪਨ ਹੋ ਗਿਆ। ਡਰੇਨੇਜ਼ ਵਿਭਾਗ ਵੱਲੋਂ ਕਰੇਟ ਬਣਾਉਣ ਲਈ ਲੋਹਾ ਦੇ ਜਾਲ ਵੀ ਨਾਲੋਂ ਨਾਲ ਬਣਾਏ ਜਾ ਰਹੇ ਸਨ।  

ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਲੋਕ ਸਭਾ ਮੈਂਬਰ ਸ਼ੁਸੀਲ ਰਿੰਕੂ ਵੀ ਲਗਾਤਾਰ ਚੱਲ ਰਹੀ ਕਾਰਸੇਵਾ ਵਿੱਚ ਹਿੱਸਾ ਲੈਂਦੇ ਰਹੇ। ਬੀਤੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਬੰਨ੍ਹ ਦੇ ਚੱਲ ਰਹੇ ਕਾਰਜ ਨੂੰ ਦੇਖਣ ਲਈ ਪਹੁੰਚੇ ਸਨ।


Government of Punjab #Jalandhar

School holiday

SCHOOL HOLIDAYS IN NOVEMBER 2023: ਸਕੂਲਾਂ , ਦਫਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

SCHOOL HOLIDAYS IN  NOVEMBER  2023:   ਸਕੂਲਾਂ , ਦਫਤਰਾਂ  ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ  SCHOOL HOLIDAYS IN NOVEMBER 2023 ਪਿਆਰੇ ਪਾਠਕੋ ਇਸ ਪੋਸਟ ਵ...

Trends

RECENT UPDATES