ਕੱਚੇ ਅਧਿਆਪਕਾਂ ਦੇ 10 ਸਾਲਾਂ ਦੀ ਗਣਨਾ ਸਬੰਧੀ ਸਪਸ਼ਟੀਕਰਨ ਜਾਰੀ


ਕੱਚੇ ਅਧਿਆਪਕਾਂ ਦੇ 10 ਸਾਲਾਂ ਦੀ ਗਣਨਾ ਸਬੰਧੀ ਸਪਸ਼ਟੀਕਰਨ ਜਾਰੀ 

ਚੰਡੀਗੜ੍ਹ, 25 ਜੁਲਾਈ 2023 ( PBJOBSOFTODAY)

ਕੱਚੇ ਅਧਿਆਪਕਾਂ ਦੇ 10 ਸਾਲਾਂ ਦੀ ਗਣਨਾ ਸਬੰਧੀ  ਮਿਤੀ 25.07.2023 ਨੂੰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਪੰਜਾਬ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਸ) ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਮੂਹ ਜਿਲ੍ਹਾ ਸਿੱਖਿਆ ਅਫਸਰਜ਼ ਵੱਲੋਂ ਮੰਗ ਕੀਤੀ ਗਈ ਕਿ ਉਕਤ ਕਰਮਚਾਰੀਆਂ (EGS/STR/AIE) ਦੀ ਸਰਵਿਸ ਦੀ ਅਵਧੀ ਦੀ ਗਣਨਾ ਦੇ ਸਬੰਧ ਵਿੱਚ Clarification ਜਾਰੀ ਕੀਤੀ ਜਾਵੇ।

ਮੀਟਿੰਗ ਉਪਰੰਤ ਡਿਪਟੀ ਡਾਇਰੈਕਟਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਅਤੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਕਰਨ ਸਬੰਧੀ, ਪਾਲਿਸੀ ਮਿਤੀ 07.10.2022 ਜਾਰੀ ਕੀਤੀ ਗਈ ਹੈ। ਉਪਰੰਤ ਵਿਸ਼ਾ ਅੰਕਿਤ ਕਰਮਚਾਰੀਆਂ ਦੀ ਸਰਵਿਸ ਸਬੰਧੀ 10 ਸਾਲ ਦੀ ਗਣਨਾ ਸਬੰਧੀ ਸਿੱਖਿਆ-7 ਸ਼ਾਖਾ, ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 16.06.2023 ਜਾਰੀ ਕੀਤਾ ਗਿਆ ਹੈ।

ਇਸ ਲਈ ਇਹਨਾਂ ਕਰਮਚਾਰੀਆਂ ਦੀ ਸਰਵਿਸ ਸਬੰਧੀ 10 ਸਾਲ ਦੀ ਗਣਨਾ ਕਰਨ ਸਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਮਿਤੀ 01.01.2014 ਤੋਂ ਕਲੈਡਰ ਸਾਲ 2022 ਤੱਕ ਅਤੇ ਨੋਟੀਫਿਕੇਸ਼ਨ ਮਿਤੀ 16.06.2023 ਦੀ ਰੋਸ਼ਨੀ ਵਿੱਚ ਸਾਲ 2023 ਨੂੰ ਅਗਲਾ ਕਲੰਡਰ ਸਾਲ ਮੰਨਦੇ ਹੋਏ, ਇਨ੍ਹਾਂ ਕਰਮਚਾਰੀਆਂ (EGS/STR/AIE) ਦੀ ਸਰਵਿਸ ਦੀ ਅਵਧੀ ਸਾਲ 2002-03 ਤੋਂ ਸਾਲ 2013 ਤੱਕ ਨੂੰ ਇਸ ਵਿੱਚ ਸ਼ਾਮਿਲ ਕਰਦੇ ਹੋਏ ਅਤੇ ਉਪਰੰਤ ਪਾਲਿਸੀ ਦੀਆਂ ਸ਼ਰਤਾਂ ਦੇ ਮੱਦੇ ਨਜ਼ਰ 240 ਦਿਨਾਂ ਦੇ ਹਿਸਾਬ ਨਾਲ ਗਣਨਾ ਕੀਤੀ ਜਾ ਸਕਦੀ ਹੈ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends