ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟੇ ਗਸ਼ਤ ਕਰਨ ਦੇ ਹੁਕਮ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਕਪੂਰਥਲਾ


ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟੇ ਗਸ਼ਤ ਕਰਨ ਦੇ ਹੁਕਮ


ਮਨਰੇਗਾ ਕਾਮਿਆਂ ਵਲੋਂ ਬਚਾਅ ਕਾਰਜ਼ਾਂ ਲਈ ਮਿੱਟੀ ਦੇ ਬੋਰੇ ਭਰਨ ਵਿਚ ਨਿਭਾਈ ਜਾ ਰਹੀ ਅਹਿਮ ਭੂਮਿਕਾ


ਇਹਤਿਆਤ ਵਜੋਂ ਮਿੱਟੀ ਦੇ 15000 ਬੋਰੇ ਭਰਕੇ ਬੰਨ੍ਹ ਉੱਪਰ ਰੱਖੇ 


ਕਪੂਰਥਲਾ/ਸੁਲਤਾਨਪੁਰ ਲੋਧੀ, 25 ਜੁਲਾਈ

ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਆਸ ਦਰਿਆ ਦੇ ਕੰਢੇ ਭੁਲੱਥ ਅਤੇ ਸੁਲਾਤਨਪੁਰ ਲੋਧੀ ਸਬ ਡਵੀਜ਼ਨਾਂ ਵਿਚ ਪੈਂਦੇ ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟ ਗਸ਼ਤ ਯਕੀਨੀ ਬਣਾਈ ਜਾਵੇ ਤਾਂ ਲੋੜ ਅਨੁਸਾਰ ਬੰਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। 


ਉਨ੍ਹਾਂ ਜ਼ਿਲ੍ਹੇ ਵਿੱਚ ਬਿਆਸ ਦਰਿਆ ਉੱਪਰ ਪੈਂਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਵਿਸ਼ਵ਼ਾਸ਼ ਦਿਵਾਇਆ ਕਿ ਕਪੂਰਥਲਾ ਜ਼ਿਲ੍ਹੇ ਦੇ ਹੱਦ ਅੰਦਰ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਖਤਰਾ ਦਰਪੇਸ਼ ਨਹੀਂ ਹੈ। 


ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸੰਵੇਦਨਸ਼ੀਲ ਥਾਵਾਂ ’ਤੇ ਜੇ.ਸੀ.ਬੀਜ਼,ਕਿਸ਼ਤੀਆਂ ਅਤੇ ਟਰੈਕਟਰ-ਟਰਾਲੀਆਂ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇ।


ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਨਰੇਗਾ ਕਾਮਿਆਂ ਦੇ ਸਹਿਯੋਗ ਨਾਲ 10 ਹਜ਼ਾਰ ਮਿੱਟੀ ਦੇ ਬੋਰਿਆਂ ਨੂੰ ਧੁੱਸੀ ਬੰਨ੍ਹ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਸੁਲਤਾਨਪੁਰ ਲੋਧੀ ਬਲਾਕ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਸਰੂਪਵਾਲ,ਭਰੋਆਣਾ,ਯੁਸਫਪੁਰ ਦਾਰੇਵਾਲ,ਆਹਲੂਵਾਲ,ਸ਼ੇਰਪੁਰ ਡੋਗਰਾ,ਪੱਸਣ ਕਦੀਮ ਅਤੇ ਡੇਰਾ ਹਰੀ ਸਿੰਘ ਕੰਪਲੈਕਸ ਤੇ ਲਗਾਇਆ ਗਿਆ ਹੈ । 


ਉਨ੍ਹਾਂ ਦੱਸਿਆ ਕਿ ਪਿੰਡਾਂ ਵਾਲਿਆਂ ਦੇ ਸਹਿਯੋਗ ਨਾਲ ਵਿਭਾਗ ਦੇ 2 ਜੇ.ਸੀ.ਬੀਜ਼ ਅਤੇ ਟਰ੍ਰੈਕਟਰ-ਟਰਾਲੀਆਂ 24 ਘੰਟੇ ਤਾਇਨਾਤ ਹਨ ਅਤੇ 15 ਹਜ਼ਾਰ ਮਿੱਟੀ ਦੇ ਹੋਰ ਬੋਰੇ ਭਰੇ ਪਏ ਹਨ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। 


ਦੱਸਣਯੋਗ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ ਲੋਕਾਂ ਦੀ ਜਾਨ-ਮਾਲ ਦੀ ਰਾਖੀ ਤੋਂ ਇਲਾਵਾ ਹੜ੍ਹ ਪੀੜਤਾਂ ਦੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਦੀਆਂ ਟੀਮਾਂ ਵਲੋਂ ਲੋਕਾਂ ਦੀ ਚੈਕਿੰਗ ਕਰ ਦਵਾਈ ਮੁਹੱਈਆ ਕਰਵਾਏ ਜਾਣ ਦੇ ਨਾਲ ਪਸ਼ੂ ਧਨ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਵੀ ਪਿੰਡ-ਪਿੰਡ ਜਾ ਕੇ ਪਸ਼ੂਆਂ ਦੀ ਜਾਂਚ ਯਕੀਨੀ ਬਣਾਈ ਜਾ ਰਹੀ ਹੈ। 


ਫੋਟੋ ਕੈਪਸ਼ਨ-

1-ਬਾਊਪੁਰ ਵਿਖੇ ਬੋਰੇ ਭਰਨ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ।


2-ਅਡਵਾਂਸ ਧੁੱਸੀ ਬੰਨ੍ਹ ਦੇ ਕੰਢਿਆਂ ਤੇ ਬੋਰੇ ਭਰਨ ਲਈ ਸੁੱਟੀ ਜਾ ਰਹੀ ਮਿੱਟੀ।


3-ਮਨਰੇਗਾ ਕਾਮਿਆਂ ਵਲੋਂ ਮਿੱਟੀ ਦੇ ਭਰੇ ਹੋਏ ਬੋਰੇ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends