INCOME TAX INSTRUCTIONS: ਸਿੱਖਿਆ ਵਿਭਾਗ ਵੱਲੋਂ ਇਨਕਮ ਟੈਕਸ ਦੀਆਂ ਛੋਟਾਂ ਸਬੰਧੀ ਪੱਤਰ ਜਾਰੀ, ਮੁਲਾਜ਼ਮਾਂ ਲਈ ਜ਼ਰੂਰੀ ਸੂਚਨਾ
ਚੰਡੀਗੜ੍ਹ, 5 ਜੂਨ 2023 ( PB.JOBSOFTODAY.IN)
ਦਫਤਰ ਡਾਇਰੈਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ, ਐਸ.ਏ.ਐਸ ਨਗਰ (ਬਜਟ ਸ਼ਾਖਾ) ਸਮੂਹ ਜਿਲਾ ਸਿੱਖਿਆ ਅਫ਼ਸਰਾਂ (ਸੈ:ਸਿ) (ਐ.ਸਿ.) ਸਮੂਹ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰਾਂ, ਸਮੂਹ ਸਕੂਲ ਮੁੱਖੀ / ਡੀ.ਡੀ.ਓ ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਨਕਮ ਟੈਕਸ ਵਿੱਚ ਛੋਟ ਲੈਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਾਇਰੈਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਪੱਤਰ ਜਾਰੀ ਕਰ ਹਦਾਇਤ ਕੀਤੀ ਸਰਕਾਰੀ ਵਿਦਿਅੱਕ ਸੰਸਥਾਵਾਂ ਵਿੱਚ ਕੰਮ ਕਰਦੇ ਅਧਿਕਾਰੀਆਂ / ਕਰਮਚਾਰੀਆਂ ਦਾ ਇਨਕਮ ਟੈਕਸ (TDS) IT Act ਦੇ ਰੂਲਾਂ ਮੁਤਾਬਿਕ ਕੱਟਣਾ ਯਕੀਨੀ ਬਣਾਇਆ ਜਾਵੇ।
ਇਨਕਮ ਟੈਕਸ ਛੋਟ ਜਿਵੇਂ ਕਿ ਇਨਕਮ ਟੈਕਸ ਐਕਟ ਦਾ ਸੈਕਸ਼ਨ 80C ਤੋਂ 80 U, HRA (Bonafide Tenancy), Interest on Home Loan ਦੀ ਛੋਟ ਦੇਣ ਵੇਲੇ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਉਪਰੋਕਤ ਛੋਟ ਦੇਣ ਤੇ ਪਹਿਲਾਂ ਹਰ ਪੱਖੋਂ ਤਸੱਲੀ ਕਰ ਲਈ ਜਾਵੇ ਕਿ ਕਰਮਚਾਰੀ ਵੱਲੋਂ ਛੋਟ ਦੇ ਏਵਜ਼ ਵਿੱਚ ਜਮਾਂ ਕਰਵਾਏ ਦਸਤਾਵੇਜ਼ Genuine ਹਨ ਅਤੇ ਛੋਟ ਸਹੀ ਕਲੇਮ ਕਰੀ ਜਾ ਰਹੀ ਹੈ। ਜਾਅਲੀ ਦਸਤਾਵੇਜ਼ ਦੇ ਅਧਾਰ ਤੇ / ਗਲਤ ਛੋਟ ਦੇਣ ਦੀ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ/ ਡੀ.ਡੀ.ਓ ਦੀ ਫ਼ਿਕਸ ਕੀਤੀ ਗਈ ਹੈ।