ਪਿਛਲੀਆਂ ਸਰਕਾਰਾਂ ਦੇ ਰਾਹ ਤੁਰਦਿਆਂ 'ਆਪ ਸਰਕਾਰ' ਨੇ ਵੀ ਮੁਲਾਜਮਾਂ ਦੀਆਂ ਮੰਗਾਂ ਠੰਡੇ ਬਸਤੇ ਚ' ਪਾਈਆਂ : - ਪੰਨੂ , ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਰਾਹ ਤੁਰਦਿਆਂ ਪੰਜਾਬ ਚ' ਲੋਕਾਂ ਤੇ ਸਮੂਹ ਮੁਲਾਜਮਾਂ ਦੇ ਪੂਰਨ ਸਮਰਥਨ ਨਾਲ ਬਣੀ 'ਆਪ ਸਰਕਾਰ ਨੇ ਵੀ ਸਮੂਹ ਮੁਲਾਜਮ ਵਰਗ ਦੀਆਂ ਮੰਗਾਂ ਨੂੰ ਨੁਕਰੇ ਲਾ ਦਿੱਤਾ ਹੈ ।
ਮੁਲਾਜਮ ਪਿਛਲੇ ਲੰਮੇ ਸਮੇਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਘੋਲ ਕਰ ਰਹੇ ਹਨ । ਇਹਨਾਂ ਮੰਗਾਂ ਚ' ਪੇਂਅ ਕਮਿਸ਼ਨ ਵਲੋਂ ਮੁਲਾਜਮਾਂ ਨੂੰ ਦਿੱਤੇ ਵੱਧ ਪੇਂਅ ਸਕੇਲ ਲਾਗੂ ਕਰਨੇ , ਪਿਛਲੀ ਸਰਕਾਰ ਵਲੋਂ ਕੱਟੇ ਗਏ ਪੇਂਡੂ , ਬਾਰਡਰ ਭੱਤੇ ਸਮੇਤ ਸਾਰੇ ਭੱਤੇ ਤੇ ਡੀ.ਏ ਦੀਆਂ ਕਿਸ਼ਤਾਂ ਤੁਰੰਤ ਬਹਾਲ ਕੀਤੀਆਂ ਜਾਣ , ਪੇਅ ਕਮਿਸ਼ਨ ਦੇ ਬਕਾਏ ਦਿੱਤੇ ਜਾਣ , ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਨੀ , ਹਰ ਪ੍ਰਕਾਰ ਦੇ ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਣਾ , ਮੁਲਾਜਮਾਂ ਦਾ ਕੱਟਿਆਂ ਮੋਬਾਇਲ ਭੱਤਾ ਲਾਗੂ ਕਰਣਾ , ਮੁਲਾਜਮਾਂ ਦੀਆਂ ਰੁਕੀਆਂ ਪ੍ਰਮੇਸ਼ਨਾਂ ਤੁਰੰਤ ਕਰਣੀਆਂ ਆਦਿ ਹੋਰ ਮੰਗਾਂ ਸਰਕਾਰ ਤੁਰੰਤ ਲਾਗੂ ਕਰੇ । ਲਾਹੌਰੀਆ ਨੇ ਦੱਸਿਆਂ ਕਿ 'ਆਪ ਸਰਕਾਰ' ਮੁਲਾਜਮਾਂ ਦੀ ਪੂਰਨ ਹਮਾਇਤ ਨਾਲ ਹੀ ਬਣੀ ਹੈ ।
ਇਸ ਲਈ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨੂੰ ਅੱਖੋ ਉਹਲੇ ਨਾ ਕਰੇ ਸਗੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਰਵੀ ਵਾਹੀ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਤਰਸੇਮ ਲਾਲ , ਰਿਸ਼ੀ ਕੁਮਾਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ ।