07 ਜੂਨ 2023 ਨੂੰ ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ/ਮਿਡ-ਡੇ ਮੀਲ ਦਫ਼ਤਰੀ ਮੁਲਾਜ਼ਮ ਸਾਮੂਹਿਕ ਛੁੱਟੀ ਲੈ ਕੇ ਡੀ.ਜੀ.ਐਸ.ਈ. ਦਫ਼ਤਰ ਦਾ ਘੇਰਾਓ ਕਰਨਗੇ



07 ਜੂਨ 2023 ਨੂੰ ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ/ਮਿਡ-ਡੇ ਮੀਲ ਦਫ਼ਤਰੀ ਮੁਲਾਜ਼ਮ ਸਾਮੂਹਿਕ ਛੁੱਟੀ ਲੈ ਕੇ ਡੀ.ਜੀ.ਐਸ.ਈ. ਦਫ਼ਤਰ ਦਾ ਘੇਰਾਓ ਕਰਨਗੇ



ਆਪ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਨਾ ਤਨਖਾਹ ਅਨਾਮਲੀ ਦੂਰ ਹੋਈ ਅਤੇ ਨਾ ਹੀ ਰੈਗੂਲਰ ਦੇ ਆਰਡਰ ਮਿਲੇ



ਮਿਤੀ 05ਜੂਨ2023 (ਜਲੰਧਰ) ਪੁਰਾਣੇ ਰਾਜਨੀਤਿਕ ਸਿਸਟਮ ਤੋਂ ਅੱਕਣ ਤੇ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਅਤੇ ਬਦਲਾਅ ਦੇ ਨਾਅਰੇ ਤੇ ਆਮ ਜਨਤਾ ਅਤੇ ਮੁਲਾਜ਼ਮ ਵਰਗ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੇ ਫੁੱਲ ਚੜ੍ਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਮੁਲਾਜ਼ਮਾਂ ਨੂੰ ਵਿਸ਼ਵਾਸ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਕੀ ਮਸਲੇ ਹੱਲ ਹੋ ਜਾਣਗੇ ਪ੍ਰੰਤੂ ਵਿਧਾਇਕਾਂ ਤੋਂ ਲੈ ਕੈ ਮੁੱਖ ਮੰਤਰੀ ਤੱਕ ਹਰ ਦਰਵਾਜੇ ਤੇ ਗੁਹਾਰ ਲਗਾਉਣ ਤੋਂ ਬਾਅਦ ਵੀ ਕੱਚੇ ਮੁਲਾਜ਼ਮ ਦੇ ਪੱਲੇ ਕੁਝ ਵੀ ਨਹੀ ਪੈ ਰਿਹਾ।

ਜਾਣਕਾਰੀ ਦਿੰਦੇ ਹੋਏ ਜਿਲਾ ਜਲੰਧਰ ਦੇ ਪ੍ਰਧਾਨ ਸ਼ੋਭਿਤ ਭਗਤ, ਮੋਹਿਤ ਸ਼ਰਮਾ, ਗਗਨਦੀਪ ਸ਼ਰਮਾ, ਵਿਸ਼ਾਲ ਮਹਾਜਨ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਤਨਖਾਹ ਅਨਾਮਲੀ ਚੱਲ ਰਹੀ ਹੈ ਇਕ ਹੀ ਦਫਤਰ ਵਿਚ ਇਕ ਹੀ ਕਾਡਰ ਦੇ ਮੁਲਾਜ਼ਮਾਂ ਨੂੰ ਵੱਖਰੀ ਵੱਖਰੀ ਤਨਖਾਹ ਮਿਲ ਰਹੀ ਹੈ, ਜਿਸ ਸਬੰਧੀ ਸਮੇਂ-2 ਤੇ ਸਰਕਾਰ ਨਾਲ ਮੀਟਿੰਗਾਂ ਹੋਈਆ ਹਨ। ਉਨ੍ਹਾਂ ਦੱਸਿਆ ਕਿ 15 ਜੂਨ 2022 ਨੂੰ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਵਿਭਾਗੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਵੱਲੋਂ ਤਨਖਾਹ ਅਨਾਮਲੀ ਨੂੰ ਦੂਰ ਕਰਕੇ ਤੁਰੰਤ ਤਨਖਾਹਾਂ ਦਾ ਫੰਡ ਜ਼ਾਰੀ ਕਰਨ ਦੇ ਆਦੇਸ਼ ਦਿੱਤੇ ਪਰ ਸਿੱਖਿਆ ਮੰਤਰੀ ਦੇ ਆਦੇਸ਼ ਹਵਾ ਹਵਾਈ ਹੋ ਗਏ। 

ਇਸ ਉਪਰੰਤ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਮੇਂ-2 ਤੇ ਵੱਖ ਵੱਖ ਮੀਟਿੰਗਾਂ ਹੋਈਆਂ ਜਿਸ ਵਿਚ ਉਨ੍ਹਾਂ ਵੱਲੋਂ ਦਫਤਰੀ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਸਬੰਧੀ ਸਹਿਮਤੀ ਦਿੱਤੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮਿਤੀ 16 ਮਈ 2023 ਨੂੰ ਪੈਨਲ ਮੀਟਿੰਗ ਹੋਈ ਜਿਸ ਵਿੱਚ ਉਹਨ੍ਹਾਂ ਨੇ ਤੁਰੰਤ ਪੇ-ਅਨਾਮਲੀ ਦੂਰ ਕਰਨ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਪਰ ਅਜੇ ਤੱਕ ਮਸਲਾ ਜਿਉਂ ਦਾ ਤਿਉਂ ਹੀ ਪਿਆ ਹੈ। ਨਵੀਂ ਸਰਕਾਰ ਦੇ 12 ਮਹੀਨਿਆਂ ਦੌਰਾਨ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਹੀ ਦੂਰ ਨਹੀ ਹੋ ਰਹੀ ਜਿਸ ਕਰਕੇ ਮੁਲਾਜ਼ਮ ਵਰਗ’ਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਆਗੂਆਂ ਨੇ ਦੱਸਿਆ ਕਿ ਇਕ ਹੀ ਦਫ਼ਤਰ ਵਿੱਚ ਇਕ ਕਾਡਰ ਦੇ ਕੰਮ ਕਰ ਰਹੇ 2 ਮੁਲਾਜ਼ਮਾਂ ਦੀ ਤਨਖਾਹ ਦਾ ਪਾੜਾ 5000 ਰੁਪਏ ਪ੍ਰਤੀ ਮਹੀਨਾ ਹੈ।

ਮੌਜੂਦਾ ਸਰਕਾਰ ਵੱਲੋਂ ਫਲੈਕਸ ਬੋਰਡ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 8736 ਕੱਚੇ ਅਧਿਆਪਕਾਂ/ਮੁਲਾਜ਼ਮਾਂ ਨੂੰ ਰੈਗੁਲਰ ਕਰ ਦਿੱਤਾ ਗਿਆ ਹੈ ਪਰ ਸੱਚਾਈ ਇਹ ਹੈ ਕਿ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੱਚੇ ਮੁਲਾਜ਼ਮਾਂ ਦੇ ਹੱਥ ਖਾਲੀ ਦੇ ਖਾਲੀ ਹਨ।

ਆਗੂਆਂ ਨੇ ਐਲਾਨ ਕੀਤਾ ਕਿ 07 ਜੂਨ ਨੂੰ ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ/ਮਿਡ-ਡੇ ਮੀਲ ਦਫ਼ਤਰੀ ਮੁਲਾਜ਼ਮ ਮੋਹਾਲੀ ਵਿਖੇ ਭਰਵੀਂ ਰੈਲੀ ਕਰਕੇ ਰੋਸ ਮੁਜਾਹਰਾ ਕਰਨਗੇ। ਇਸ ਮੌਕੇ ਮੈਡਮ ਮਮਤਾ, ਰਜਨੀ,ਵੀਰਪਾਲ ਕੌਰ, ਗੌਰਵ, ਰਵੀ, ਹਰਪ੍ਰੀਤ, ਰਾਜੂ ਚੌਧਰੀ, ਬਲਜਿੰਦਰ ਹਾਜ਼ਰ ਸਨ!



Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends