HOLIDAY ON 15TH MAY: ਜ਼ਿਲ੍ਹਾ ਕਮਿਸ਼ਨਰ ਵੱਲੋਂ ਸੋਮਵਾਰ ਨੂੰ ਛੁੱਟੀ ਘੋਸ਼ਿਤ
ਕਪੂਰਥਲਾ, 11 ਮਈ 2023
ਮਾਤਾ ਭੱਦਰਕਾਲੀ ਜੀ ਦਾ ਮੇਲਾ ਮਿਤੀ 15-05-2023 ਨੂੰ ਪਿੰਡ ਸ਼ੇਖੂਪੁਰ ਸਬ ਡਵੀਜਨ ਕਪੂਰਥਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਇਤਿਹਾਸਿਕ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਬ ਡਵੀਜਨ ਕਪੂਰਥਲਾ ਵਿਖੇ ਪੈਂਦੇ ਸਰਾਕਾਰੀ ਅਦਾਰਿਆਂ/ਨਿਗਮ ਬੋਰਡਾਂ/ਵਿਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਮਿਤੀ 15-05-2023 ਦਿਨ (ਸੋਮਵਾਰ) ਨੂੰ ਜ਼ਿਲ੍ਹਾ ਕਮਿਸ਼ਨਰ ਕਪੂਰਥਲਾ ਵੱਲੋਂ ਨੂੰ ਲੋਕਲ ਛੁੱਟੀ ਕੀਤੀ ਗਈ ਹੈ।
ਇਸ ਸਬੰਧੀ ਜਾਰੀ ਹੁਕਮਾਂ ਵਿੱਚ ( READ) ਕਿਹਾ ਗਿਆ ਹੈ ਕਿ ਜਿੰਨਾ ਅਧਿਕਾਰੀਆਂ ਦੀ ਮੇਲੇ ਦੌਰਾਨ ਡਿਊਟੀ ਲੱਗੀ ਹੋਈ ਹੈ,ਉਨ੍ਹਾਂ ਅਧਿਕਾਰੀਆਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।