EH CHOWKIDAR CHOR HAI: ਇਹ ਚੌਕੀਦਾਰ ਚੋਰ ਹੈ.. ਸਰਕਾਰੀ ਸਕੂਲ 'ਚੋਂ 80 ਡੈਸਕ ਤੇ 45 ਕੁਰਸੀਆਂ ਚੋਰੀ ਕਰਨ ਵਾਲਾ ਚੌਕੀਦਾਰ ਗ੍ਰਿਫਤਾਰ

ਇਹ  ਚੌਕੀਦਾਰ ਚੋਰ ਹੈ,  ਸਰਕਾਰੀ ਸਕੂਲ 'ਚੋਂ 80 ਡੈਸਕ ਤੇ 45 ਕੁਰਸੀਆਂ ਚੋਰੀ ਕਰਨ ਵਾਲਾ ਚੌਕੀਦਾਰ ਗ੍ਰਿਫਤਾਰ

ਪਟਿਆਲਾ, 7 ਮਈ 2023 

ਇਹ ਚੌਕੀਦਾਰ ਹੀ  ਚੋਰ ਹੈ ਇਹ ਕਹਾਵਤ ਉਦੋਂ ਸੱਚ ਹੋਈ ਜਦੋਂ ਸਰਕਾਰੀ ਸਕੂਲ 'ਚੋਂ 80 ਡੈਸਕ ਤੇ 45 ਕੁਰਸੀਆਂ ਚੋਰੀ ਕਰਨ ਵਾਲੇ ਚੌਕੀਦਾਰ ਨੂੰ  ਗ੍ਰਿਫਤਾਰ ਕੀਤਾ ਗਿਆ। 

ਕਿਥੇ ਦਾ ਹੈ ਮਾਮਲਾ 

ਇਹ ਚੋਰੀ ਦਾ ਮਾਮਲਾ ਪਟਿਆਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਹੈ । ਇਥੇ ਸਕੂਲ ਦੀ ਰਾਖੀ ਕਰਨ ਵਾਲਾ ਚੌਕੀਦਾਰ ਹੀ  ਚੋਰ ਨਿਕਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੌਕੀਦਾਰ ਨੇ ਸਕੂਲ ਵਿੱਚੋਂ 80 ਡਬਲ ਡੈਸਕ, 45 ਕੁਰਸੀਆਂ ,  ਇਕ ਐਗਜ਼ਾਸਟ ਫੈਨ, 8 ਲੋਹੇ ਦੀਆਂ ਪਾਈਪਾਂ, ਇਕ ਲੈਟਰ ਹੈੱਡ, ਇਕ ਪ੍ਰਿੰਸੀਪਲ ਦੀ ਮੋਹਰ, ਦੋ ਪੈਨ, 2 ਕੈਰਮ ਬੋਰਡ, ਇਕ ਕੰਪਿਊਟਰ ਚੋਰੀ ਕੀਤੇ ।‌‌ Get latest updates Pb.jobsoftoday.in  

ਕੀ ਕਹਿਣਾ ਹੈ ਪ੍ਰਿੰਸੀਪਲ ਦਾ 

ਜਦੋਂ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਨੂੰ ਇਸ ਬਾਰੇ ਸ਼ੱਕ ਹੋਇਆ ਤਾਂ ਉਸ ਨੇ ਚੋਰੀ ਹੋਏ ਸਾਮਾਨ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਾਂਚ ਮਗਰੋਂ ਸਕੂਲ ਦੇ ਚੌਕੀਦਾਰ  ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

Also read: 

School of Eminence result declared, check here  

PSEB 10TH RESULT 2023: Check update here 

ਪ੍ਰਿੰਸੀਪਲ ਅਨੁਸਾਰ ਸਕੂਲ ਵਿੱਚੋਂ 80 ਡਬਲ ਡੈਸਕ, 45 ਕੁਰਸੀਆਂ ਚੋਰੀ ਹੋ ਗਈਆਂ ਹਨ। ਸਕੂਲ ਦੀਆਂ ਚਾਬੀਆਂ ਚੌਕੀਦਾਰ ਕੋਲ ਸਨ। ਪੁੱਛਗਿੱਛ ਤੋਂ ਬਾਅਦ ਪੁਲਸ ਨੇ ਸਕੂਲ ਦੇ ਇੱਕ ਕਮਰੇ 'ਚ ਛੁਪਾ ਕੇ ਰੱਖੀ ਕੁਝ ਚੀਜ਼ਾਂ ਬਰਾਮਦ ਕੀਤੀਆਂ ਹਨ।ਪੁਲਿਸ ਨੇ ਕੀਤੀ ਕਾਰਵਾਈ 

ਮੀਡੀਆ ਰਿਪੋਰਟਾਂ ਅਨੁਸਾਰ ਥਾਣਾ ਡਵੀਜ਼ਨ ਨੰਬਰ ਦੋ ਦੇ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਚੌਕੀਦਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5 ਮੇਜ਼, 4 ਪੱਖੇ, ਇਕ ਐਗਜ਼ਾਸਟ ਫੈਨ, 8 ਲੋਹੇ ਦੀਆਂ ਪਾਈਪਾਂ, ਇਕ ਲੈਟਰ ਹੈੱਡ, ਇਕ ਪ੍ਰਿੰਸੀਪਲ ਦੀ ਮੋਹਰ, ਦੋ ਪੈਨ, 2 ਕੈਰਮ ਬੋਰਡ, ਇਕ ਕੰਪਿਊਟਰ ਸੈੱਟ ਤੋਂ ਇਲਾਵਾ ਹੋਰ ਸਾਮਾਨ ਬਰਾਮਦ ਕੀਤਾ ਹੈ।ਹੋਰ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ। ਬਾਕੀ ਸਮਾਨ ਦਾ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੇ ਰੱਖਿਆ ਗਿਆ ਹੈ ਜਾਂ ਕਿਸੇ ਨੂੰ ਵੇਚਿਆ ਗਿਆ ਹੈ।

Featured post

TEACHER TRANSFER 2024 : ਅਧਿਆਪਕਾਂ ਲਈ ਵੱਡੀ ਖੱਬਰ, ਬਦਲੀਆਂ ਲਈ ਪ੍ਰਕਿਰਿਆ ਸ਼ੁਰੂ

Punjab School Education Board asks DEOs to correct UDISE data The Punjab School Education Board (PSEB ) has asked all District Education Off...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends