ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲੈਬਾਰਟਰੀ ਸਹਾਇਕ ਦੀ ਲਿਖਤੀ ਪ੍ਰੀਖਿਆ ਮੁਲਤਵੀ, ਨਵਾਂ ਸ਼ਡਿਊਲ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲੈਬਾਰਟਰੀ ਸਹਾਇਕ ਦੀ ਲਿਖਤੀ ਪ੍ਰੀਖਿਆ ਮੁਲਤਵੀ, ਨਵਾਂ ਸ਼ਡਿਊਲ ਜਾਰੀ 

ਚੰਡੀਗੜ੍ਹ, 4 ਮਈ 2023

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰ: 16 ਆਫ 2022 ਅਧੀਨ ਰਿਸਟੋਰਰ ਅਤੇ ਇਸ਼ਤਿਹਾਰ ਨੰ:18 ਆਫ 2022 ਅਧੀਨ ਲੈਬਾਰਟਰੀ ਸਹਾਇਕ (ਐਗਰੀਕਲਚਰ) ਦੀ ਸਾਂਝੀ ਲਿਖਤੀ ਪ੍ਰੀਖਿਆ ਮਿਤੀ 06-05-2023 ਨੂੰ ਹੋਈ ਨਿਸਚਿਤ ਕੀਤੀ ਗਈ ਸੀ, ਪਰ ਪ੍ਰਬੰਧਕੀ ਕਾਰਨਾ ਕਰਕੇ ਉਕਤ ਦੋਵਾਂ ਆਸਾਮੀਆਂ ਲਈ ਇਹ ਸਾਂਝੀ ਲਿਖਤੀ ਪ੍ਰੀਖਿਆ ਹੁਣ ਮਿਤੀ 13.05.2023 ਨੂੰ ਲਈ ਜਾਵੇਗੀ।



ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਉਕਤ ਦਰਸਾਈਆਂ ਆਸਾਮੀਆਂ ਵਿੱਚੋਂ ਕਿਸੇ ਇੱਕ ਆਸਾਮੀ ਲਈ ਅਪਲਾਈ ਕੀਤਾ ਹੈ ਤਾਂ ਉਮੀਦਵਾਰ ਵੱਲੋ ਸਾਂਝੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਉਸ ਅਸਾਮੀ ਲਈ ਹੀ ਵਿਚਾਰਿਆ ਜਾਵੇਗਾ ਅਤੇ ਦੂਜੀ ਆਸਾਮੀ ਤੇ ਉਮੀਦਵਾਰ ਦਾ ਕੋਈ ਕਲੇਮ ਨਹੀਂ ਹੋਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਦੋਵਾਂ ਆਸਾਮੀਆਂ ਲਈ ਅਪਲਾਈ ਕੀਤਾ ਗਿਆ ਹੈ ਤਾਂ ਉਸ ਉਮੀਦਵਾਰ ਨੂੰ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ਤੇ ਦੋਵਾਂ ਆਸਾਮੀਆਂ ਲਈ ਵਿਚਾਰਿਆ ਜਾਵੇਗਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends