*ਕਿਸੇ ਵੀ ਟੀਚਿੰਗ ਫੈਲੋ ਅਧਿਆਪਕ ਦਾ ਰੋਜ਼ਗਾਰ ਖੋਹਿਆ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ *
*ਸਿੱਖਿਆ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਅਧਿਆਪਕਾਂ ਵੱਲੋਂ ਮਿਲਣ ਦਾ ਫੈਸਲਾ
*
*ਗੁਰਦਾਸਪੁਰ 09 ਮਈ (jobsoftoday)*
* ਅੱਜ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕੰਮ ਕਰਦੇ ਰੈਗੂਲਰ ਟੀਚਿੰਗ ਫੈਲੋ ਅਧਿਆਪਕਾਂ ਦੀ ਇਕੱਤਰਤਾ ਹੋਈ। ਇਸ ਦੌਰਾਨ ਨਵ ਗਠਿਤ ਰੈਗੂਲਰ ਟੀਚਿੰਗ ਫੈਲੋ ਜਥੇਬੰਦੀ ਦੇ ਆਗੂਆਂ ਵੱਲੋਂ ਮੌਜੂਦਾ ਸਮੇਂ ਵਿੱਚ ਪੰਦਰਾਂ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਨ ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ਼ੋਂ ਪੰਜ ਪੰਜ ਵਾਰ ਜ਼ਿਲ੍ਹਾ ਪੱਧਰ ਕਾਰਡ ਇਕੱਠਾ ਕੀਤਾ ਅਤੇ ਨਿੱਜੀ ਤੌਰ ਤੇ ਵੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਵਾਰ ਵਾਰ ਅਧਿਆਪਕਾਂ ਨੂੰ ਰਿਕਾਰਡ ਮੁਹਾਰੀਆਂ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਜਦਕਿ ਸਾਰਾ ਰਿਕਾਰਡ ਬਲਾਕ ਅਤੇ ਜ਼ਿਲ੍ਹਾ ਦਫ਼ਤਰ ਵਿੱਚ ਮੌਜੂਦ ਹੈ। ਇਸ ਮੌਕੇ ਜਥੇਬੰਦੀ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੰਦਾਰਾਂ ਸਾਲਾਂ ਤੋਂ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਅਧਿਆਪਕਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਪੂਰੇਵਾਲ , ਅਨਿਲ ਕੁਮਾਰ, ਪਵਨ ਕੁਮਾਰ , ਰਾਮ ਸਿੰਘ , ਗਗਨਦੀਪ ਸਿੰਘ, ਲਵਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਸੁਪਿੰਦਰਜੀਤ ਸਿੰਘ , ਵਿਜੈ ਕੁਮਾਰ, ਕੁਲਦੀਪ ਕੁਮਾਰ, ਚੇਤਨ, ਸੁਖਬੀਰ ਸਿੰਘ , ਚੇਤਨ , ਬਿਕਰਮਜੀਤ ਸਿੰਘ ਅਮਤੇਸ਼ਵਰ, ਕਸ਼ਮੀਰ ਸਿੰਘ ,ਪਰਮਿੰਦਰ ਕੌਰ,ਰੁਪਿੰਦਰ ਕੌਰ , ਮਨਜੀਤ ਕੌਰ ਆਦਿ ਹਾਜਰ ਸੰਨ। *