ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਰੋਟੇਰੀਅਨ ਮੈਡਮ ਰਚਨਾ ਸਿੰਗਲਾ ਅਤੇ ਲੈਕ.ਚੰਦਰ ਮੋਹਨ ਨੇ ਛੇ ਪੱਖੇ ਸਰਕਾਰੀ ਸਕੂਲ ਜਗਦੇਵ ਕਲਾਂ ਨੂੰ ਦਿੱਤੇ |

 ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਰੋਟੇਰੀਅਨ ਮੈਡਮ ਰਚਨਾ ਸਿੰਗਲਾ ਅਤੇ ਲੈਕ.ਚੰਦਰ ਮੋਹਨ ਨੇ ਛੇ ਪੱਖੇ ਸਰਕਾਰੀ ਸਕੂਲ ਜਗਦੇਵ ਕਲਾਂ ਨੂੰ ਦਿੱਤੇ |





ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸਕੱਤਰ ਅਮਨ ਸ਼ਰਮਾ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਨੂੰ ਰੋਟੇਰਿਅਨ ਰਚਨਾ ਸਿੰਗਲਾ ਅਤੇ ਲੈਕਚਰਾਰ ਚੰਦਰ ਮੋਹਣ ਨੇ ਆਉਂਦੀ ਗਰਮੀ ਨੂੰ ਵਿਦਿਆਰਥੀਆਂ ਦੀ ਸਹੂਲਤ ਨੂੰ ਵੇਖਦਿਆਂ ਹੋਇਆ ਵਿਦਿਆਰਥਣਾਂ ਨੂੰ ਉੱਚ ਕਵਾਲਿਟੀ ਬ੍ਰਾਂਡ ਹੈਵੇਲ ਦੇ ਛੇ ਸੀਲਿੰਗ ਪੱਖੇ ਦਿੱਤੇ |ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ ਜਿਸਦੇ ਤਹਿਤ ਅੱਜ ਜਗਦੇਵ ਕਲਾਂ ਸਕੂਲ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਗਈ।ਸਕੂਲ ਪ੍ਰਿੰਸੀਪਲ ਗੁਰਵਿੰਦਰਪਾਲ ਕੌਰ ਅਤੇ ਸਾਰੇ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ।ਰਸਮੀ ਸਮਾਗਮ ਦੌਰਾਨ ਪ੍ਰਿੰਸੀਪਲ ਗੁਰਵਿੰਦਰਪਾਲ ਕੌਰ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ।ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ।ਰੋਟੇਰੀਅਨ ਚੰਦਰ ਮੋਹਣ , ਅਸ਼ਵਨੀ ਅਵਸਥੀ ਅਮਨ ਸ਼ਰਮਾ, ਬਲਦੇਵ ਸਿੰਘ ਸੰਧੂ ਲੁਹਾਰਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਮਾਜ ਅਤੇ ਦੇਸ਼ ਦੀ ਨੀਂਹ ਹੋ, ਪੜ੍ਹ ਲਿਖ ਕੇ, ਮਿਹਨਤ ਕਰਕੇ ਕਾਬਲ ਬਣਕੇ ਤੁਸੀਂ ਹੀ ਦੇਸ ਵਾਗਡੋਰ ਸੰਭਾਲਣੀ ਹੈ।ਉਹਨਾਂ ਬੱਚਿਆਂ ਨੂੰ ਤਨ ਮਨ ਨਾਲ ਪੜ੍ਹਾਈ ਕਰਨ ਦਾ ਅਤੇ ਮਾਤਾ ਪਿਤਾ ਤੇ ਸੰਸਥਾ ਦਾ ਨਾਂ ਉੱਚਾ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਬਰਿੰਦਰਬੀਰ ਸਿੰਘ, ਸੁਖਵਿੰਦਰਪਾਲ ਸਿੰਘ, ਮੋਨਿਕਾ ਅਵਸਥੀ,ਪਰਮਜੀਤ ਕੌਰ,ਗੁਰਿੰਦਰਜੀਤ ਸਿੰਘ,ਰਿਤੂ ਸ਼ਰਮਾ,ਸੁਖਰਾਜ ਸਿੰਘ, ਗੁਰਜੀਤ ਸਿੰਘ, ਬਲਤੇਜ ਸਿੰਘ, ਗੁਰਿੰਦਰ ਸਿੰਘ, ਹਰਜੀਤ ਕੌਰ, ਮਨਪ੍ਰੀਤ ਸਿੰਘ, ਰਿਮਪਲ, ਸ਼ੈਫੀ ਗੁਪਤਾ,ਅਵਤਾਰ ਸਿੰਘ , ਹਰਮਹਿੰਦਰ ਸਿੰਘ ਜੋਗੀ, ਰੋਟੇਰਿਅਨ ਪਰਮਜੀਤ ਸਿੰਘ,ਗਗਨਦੀਪ ਸਿੰਘ,ਜਤਿੰਦਰ ਸਿੰਘ, ਕੇ ਐਸ ਚੱਠਾ ,ਮਨਮੋਹਣ ਸਿੰਘ,ਸਰਬਜੀਤ ਸਿੰਘ ,ਅੰਦੇਸ਼ ਭੱਲਾ,ਅਸ਼ੋਕ ਸ਼ਰਮਾ, ਕੰਵਲਜੀਤ ਸਿੰਘ, ਅਵਤਾਰ ਸਿੰਘ ਸਭਰਵਾਲ, ਅਤੇ ਸਮੂਹ ਸਟਾਫ ਹਾਜ਼ਰ ਸੀ।


ਕੈਪਸ਼ਨ- ਫੋਟੋ ਵਿੱਚ ਚੰਦਰ ਮੋਹਨ , ਅਸ਼ਵਨੀ ਅਵਸਥੀ, ਅਮਨ ਸ਼ਰਮਾ ਪ੍ਰਿ. ਗੁਰਵਿੰਦਰਪਾਲ ਕੌਰ ਅਤੇ ਸਟਾਫ ਨੂੰ ਪੰਖੇ ਦਿੰਦੇ ਹੋਏ |

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends