TEACHING FELLOW RECRUITMENT SCAM! : ਵਿਜੀਲੈਂਸ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ 8 ਮੁਲਾਜ਼ਮਾਂ ਨੂੰ ਸੰਮਨ ਜਾਰੀ
ਗੁਰਦਾਸਪੁਰ, 10 ਅਪ੍ਰੈਲ 2023
ਵਿਜੀਲੈਂਸ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ 8 ਮੁਲਾਜ਼ਮਾਂ ਨੂੰ ਸਮਨ ਜਾਰੀ ਕੀਤੇ ਗਏ ਹਨ ਅਤੇ 12 ਅਪ੍ਰੈਲ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਹ ਸਮਨ 2008 ਵਿੱਚ ਹੋਈ 'ਟੀਚਿੰਗ ਫੈਲੋਜ਼’ ਦੀ ਭਰਤੀ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਜਾਰੀ ਕੀਤੇ ਗਏ ਹਨ।
ਵਿਜੀਲੈਂਸ ਵਿਭਾਗ ਮੁਹਾਲੀ ਦੇ ਡੀਐਸਪੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖ ਕੇ ਇਨ੍ਹਾਂ 8 ਮੁਲਾਜ਼ਮਾਂ ਦੀ ਮੌਜੂਦਾ ਸਹਾਇਕ ਭਰਤੀ ਸੀਟ ਸਮੇਤ 12 ਅਪਰੈਲ ਨੂੰ ਵਿਜੀਲੈਂਸ ਪੰਜਾਬ ਦੇ ਮੁਹਾਲੀ ਦਫ਼ਤਰ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ।
ਸਿੱਖਿਆ ਵਿਭਾਗ ਵਿੱਚ ਸਾਲ 2008 ਵਿੱਚ ਹੋਈ ‘ਟੀਚਿੰਗ ਫੈਲੋਜ਼’ ਦੀ ਭਰਤੀ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਦੇ ਵਿਜੀਲੈਂਸ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਵਿਭਾਗ ਦੇ ਅੱਠ ਮੁਲਾਜ਼ਮਾਂ ਨੂੰ ਮੁਹਾਲੀ ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।
ਕੀ ਹੈ ਮਾਮਲਾ?
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਾਲ 2007- 2008 ਦੌਰਾਨ ਟੀਚਿੰਗ ਫ਼ੈਲੋਜ਼' ਦੀ ਭਰਤੀ ਕੀਤੀ ਗਈ। ਇਸ ਭਰਤੀ ਵਿਚ ਘਪਲੇਬਾਜ਼ੀ ਨਾਲ ਸਬੰਧਤ ਮਾਮਲਾ ਹਾਈ ਕੋਰਟ ਵਿੱਚ ਪੁਹੰਚਿਆ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ ਤੇ 14 ਜਨਵਰੀ 2019 ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਦਰਜ ਕਰਵਾਇਆ ਗਿਆ ਸੀ।
ਵਿਜੀਲੈਂਸ ਵੱਲੋਂ ਸਬੰਧਤ 8 ਮੁਲਾਜ਼ਮਾਂ ਦੀ ਸੂਚੀ ਵੀ ਸਿੱਖਿਆ ਅਧਿਕਾਰੀ ਨੂੰ ਭੇਜ ਦਿੱਤੀ ਗਈ ਹੈ, ਜਿਸ ਵਿੱਚ ਤਿੰਨ ਜੂਨੀਅਰ ਸਹਾਇਕ ਅਤੇ ਪੰਜ ਸੀਨੀਅਰ ਸਹਾਇਕ ਸ਼ਾਮਲ ਹਨ।