ਸ੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਦੇ ਫੁੱਟਬਾਲ ਖਿਡਾਰੀ ਭਾਰਤੀ ਅੰਡਰ -17 ਫੁੱਟਬਾਲ ਟੀਮ ਵੱਲੋਂ ਸਪੇਨ ਵਿਚ ਮਾਰਨਗੇ ਮੱਲਾਂ
ਸ੍ਰੀ ਅਨੰਦਪੁਰ ਸਾਹਿਬ 10 ਅਪ੍ਰੈਲ ()
ਸ੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਫੁੱਟਬਾਲ ਦੇ ਖਿਡਾਰੀ ਮਨਜੋਤ ਸਿੰਘ ਧਾਮੀ ਅਤੇ ਬਲਕਰਨ ਸਿੰਘ ਦੀ ਭਾਰਤੀ ਅੰਡਰ-17 ਫੁੱਟਬਾਲ ਟੀਮ ਲਈ ਚੋਣ ਹੋਈ ਹੈ। ਫੁੱਟਬਾਲ ਕੋਚ ਅਮਰਜੀਤ ਸਿੰਘ ਨੇ ਦੱਸਿਆ ਕੀ ਇਹ ਖਿਡਾਰੀ ਇਸ ਸਾਲ ਜੁਲਾਈ ਵਿਚ ਹੋਣ ਵਾਲੀ ਅੰਡਰ-17 ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਇਸ ਦੀ ਤਿਆਰੀ ਦੇ ਲਈ ਭਾਰਤੀ ਟੀਮ ਸਪੇਨ ਅਤੇ ਜਰਮਨੀ ਵਿਚ 2 ਮਹੀਨਿਆਂ ਦੇ ਕਰੀਬ ਅਭਿਆਸ ਕਰਨ ਲਈ ਜਾ ਰਹੀ ਹੈ ਅਤੇ ਭਾਰਤੀ ਫੁੱਟਬਾਲ ਟੀਮ ਸਪੇਨ ਵਿਚ 5 ਪ੍ਰੈਕਟਿਸ ਮੈਚ ਖੇਡੇਗੀ।
ਭਾਰਤੀ ਅੰਡਰ -17 ਫੁੱਟਬਾਲ ਟੀਮ ਦਾ ਪਹਿਲਾਂ ਮੈਚ ਸਪੇਨ ਦੀ ਬਹੁਤ ਹੀ ਵੱਡੀਆ ਕਲੱਬਾਂ ਐਥਲੈਟਿਕੋ ਡੀ ਮੈਡਰਿਡ ਅੰਡਰ-16 ਨਾਲ 19 ਅਪ੍ਰੈਲ ਨੂੰ ,ਦੂਜਾ ਮੈਚ ਲੀਜਨਸ ਅੰਡਰ-18, ਨਾਲ 25 ਅਪ੍ਰੈਲ, ਤੀਜਾ ਮੈਚ ਐਥਲੈਟਿਕੋ ਡੀ ਮੈਡਰਿਡ ਅੰਡਰ-17 ਨਾਲ 27 ਅਪ੍ਰੈਲ, ਚੋਥਾ ਮੈਚ ਰੀਅਲ ਮੈਡਰਿਡ ਅੰਡਰ-17 ਨਾਲ 3 ਮਈ, ਪੰਜਵਾ ਮੈਚ ਗੀਤਾਫੀ ਅੰਡਰ-18 ਨਾਲ 10 ਮਈ ਨੂੰ ਹੋਣਾ ਹੈ। ਇਸ ਤੋਂ ਇਲਾਵਾ ਫੁੱਟਬਾਲ ਕੋਚ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਖਿਡਾਰੀ ਨੇ ਪਹਿਲਾ ਭਾਰਤੀ ਟੀਮ ਲਈ ਸੈਫ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਭਾਗ ਲਈ ਭਾਰਤੀ ਟੀਮ ਦਾ ਰਸਤਾ ਅਖ਼ਤਿਆਰ ਕੀਤਾ ਜੋ ਕਿ ਜੁਲਾਈ ਵਿਚ ਹੋਣ ਜਾਂ ਰਾਹੀਂ ਹੈ। ਫੁੱਟਬਾਲ ਕੋਚ ਅਮਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮਨਜੋਤ ਸਿੰਘ ਧਾਮੀ ਜੌ ਕਿ ਰੂਪਨਗਰ ਜ਼ਿਲੇ ਦੇ ਬਜਰੂਰ ਪਿੰਡ ਦਾ ਰਹਿਣ ਵਾਲਾ ਅਤੇ ਭਾਰਤੀ ਅੰਡਰ-17 ਟੀਮ ਦਾ ਉਪ ਕਪਤਾਨ ਵੀ ਹੈ ਅਤੇ ਬਲਕਰਨ ਸਿੰਘ ਲੁਧਿਆਣਾ ਜ਼ਿਲੇ ਦੇ ਪਿੰਡ ਕਮਾਲਪਰੇ ਦਾ ਰਹਿਣ ਵਾਲਾ ਹੈ।
ਇਸ ਮੌਕੇ ਤੇ ਫੁੱਟਬਾਲ ਕੋਚ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ , ਪੀ ਆਈ ਐਸ ਦੇ ਡਾਇਰੈਕਟਰ ਐਡਮਨ ਗੁਰਦੀਪ ਕੌਰ , ਜਿਲਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਥਲੈਟਿਕਸ ਕੋਚ, ਜਗਬੀਰ ਸਿੰਘ, ਹਰਵਿੰਦਰ ਸਿੰਘ, ਬਾਕਸਿੰਗ ਕੋਚ ਗੁਰਜੀਤ ਕੌਰ ਅਤੇ ਇਲਾਕਾ ਨਿਵਾਸੀਆਂ ਨੇ ਵਧਾਈ ਦਿੱਤੀ।