TEACHER TRANSFER STATION CHOICE LINK ACTIVE: ਬਦਲੀਆਂ ਲਈ ਸਟੇਸ਼ਨ ਚੋਣ ਲਈ ਲਿੰਕ ਐਕਟਿਵ

TEACHER TRANSFER STATION CHOICE: ਬਦਲੀਆਂ ਲਈ ਸਟੇਸ਼ਨ ਚੋਣ ਲਈ ਲਿੰਕ ਐਕਟਿਵ 

Live update : Station choice available on portal for teaching cadre. For non teaching soon available



ਅਧਿਆਪਕਾਂ ਲਈ ਸਟੇਸ਼ਨ ਚੋਣ ਦਾ ਲਿੰਕ ਐਕਟਿਵ ਹੋ ਗਿਆ ਹੈ। ਨਾਨ ਟੀਚਿਂਗ ਲਈ ਲਿੰਕ ਜਲਦੀ ਹੀ ਐਕਟਿਵ ਹੋਵੇਗਾ।

 ਸਾਲ 2023 ਦੌਰਾਨ ਮੀਮੋ ਨੰ. Transfer Cell/2022/322388/358 ਮਿਤੀ 31.03.2023 ਰਾਹੀਂ ਜਾਰੀ ਜਨਤਕ ਸੂਚਨਾਂ ਰਾਹੀਂ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਜੋ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹਨਾਂ ਤੋਂ ਬਦਲੀ ਲਈ ਆਨਲਾਈਨ ਬੇਨਤੀਆਂ ਮਿਤੀ 02.04.2023 ਤੱਕ ਮੰਗੀਆਂ ਗਈਆਂ ਸਨ। ਦਰਖਾਸਤਕਰਤਾਵਾਂ ਵਲੋਂ ਈ ਪੰਜਾਬ ਪੋਰਟਲ ਤੇ ਆਪਣੇ ਵੇਰਵੇ ਜਿਵੇਂ ਕਿ General Details, Results, Service Record ਭਰੇ ਗਏ ਹਨ। ਦਰਖਾਸਤ ਕਰਤਾਵਾਂ ਵਲੋਂ ਬਦਲੀ ਲਈ ਬੇਨਤੀ ਕਰਦੇ ਸਮੇਂ ਜੋ ਡਾਟਾ ਭਰਿਆ ਗਿਆ ਸੀ ਉਸ ਦੀ ਤਸਦੀਕ ਸਕੂਲ ਮੁੱਖੀ/ਡੀ.ਡੀ.ਓ ਵਲੋਂ ਮਿਤੀ 11.04.2023 ਤੱਕ ਕੀਤੀ ਗਈ ਸੀ।


 ਵਿਭਾਗ ਵਲੋਂ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਜਿਲ੍ਹੇ ਦੇ ਅੰਦਰ (Within District) ਬਦਲੀਆਂ ਕੀਤੀਆਂ ਜਾਈਆਂ ਹਨ। ਜਿੰਨਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ Station Choice ਮਿਤੀ 17.04.2023 ਤੋਂ 20.04.2023 ਤੱਕ ਦੇ ਸਕਦੇ ਹਨ। ਬਦਲੀ ਲਈ ਉਪਲਬਧ ਖਾਲੀ ਅਸਾਮੀਆਂ ਦੀ ਸੂਚੀ ਈ ਪੰਜਾਬ ਪੋਰਟਲ ਤੇ Log in ਕਰਕੇ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ। Station Choice ਇਹਨਾਂ ਉਪਲਬਧ ਖਾਲੀ ਸਟੇਸਨਾਂ ਵਿਚੋਂ ਹੀ ਕੀਤੀ ਜਾ ਸਕਦੀ ਹੈ। ਇਹਨਾਂ ਖਾਲੀ ਸਟੇਸਨਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ ssapunjab.org ਤੇ ਵੀ ਉਪਲਬਧ ਹੈ।


ਜਿਹੜੇ ਅਧਿਆਪਕ/ਕਰਮਚਾਰੀ ਬਦਲੀ ਕਰਵਾਉਣ ਵਿੱਚ ਸਫਲ ਹੋ ਜਾਣਗੇ ਤਾਂ ਉਹਨਾਂ ਨੂੰ ਬਦਲੀ ਵਾਲੇ ਸਟੇਸਨ ਭਾਵ ਜਿੱਥੇ ਬਦਲੀ ਹੋਈ ਹੈ, ਵਿਖੇ ਜੁਆਇੰਨ ਕਰਨਾ ਲਾਜਮੀ ਹੋਵੇਗਾ, ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ। ਇਸ ਲਈ ਅਧਿਆਪਕ/ਕਰਮਚਾਰੀ ਬਦਲੀ ਲਈ Station Choice ਬਹੁਤ ਹੀ ਧਿਆਨ ਪੂਰਵਕ ਕਰਨ।


ਜੇਕਰ ਕਿਸੇ ਅਧਿਆਪਕ/ਕੰਪਿਊਟਰ ਫੈਕਲਟੀ/ਵਲੰਟੀਅਰ ਨੂੰ ਬਦਲੀ ਲਈ ਆਨਲਾਈਨ Station Choice ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ ਦੀ ਮਦਦ ਲੈ ਸਕਦਾ ਹੈ, ਜਿੰਨਾਂ ਦੀ ਫੋਨ ਨੰਬਰਾਂ ਦੀ ਸੂਚੀ epunjabschool portal ਤੇ ਉਪਲਬਧ ਹੈ।

Click here for teachers transfer station choice 





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends