ਇਨਡੋਰ ਇਲਾਜ ਤੋਂ ਪਹਿਲਾਂ ਕਰਵਾਏ ਟੈਸਟਾਂ ਅਤੇ ਹਪਸਤਾਲੋਂ ਛੁੱਟੀ ਬਾਅਦ ਕਰਵਾਏ ਫਾਲੋਅੱਪ ਇਲਾਜ ਖ਼ਰਚੇ ਦੀ ਪ੍ਰਤੀਪੂਰਤੀ ਸਬੰਧੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ।
ਉਤਾਰਾ ਪੱਤਰ ਨੰ. 12/6/2011-5ਸਿ5/1212 ਮਿਤੀ 29.4.2011 ਵੱਲੋਂ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਸਿਹਤ-5 ਸ਼ਾਖਾ) ਵੱਲ ਸਮੂਹ ਵਿਭਾਗਾਂ ਦੇ ਮੁੱਖੀ ਅਤੇ ਡਵੀਜ਼ਨਾਂ ਦੇ ਕਮਿਸ਼ਨਰਜ਼ ਆਦਿ।
ਵਿਸ਼ਾ - ਸਰਕਾਰੀ ਕਰਮਚਾਰੀਆਂ/ਪੈਨਸ਼ਨਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਆਦਿ ਵਲੋਂ ਇਨਡੋਰ ਇਲਾਜ ਤੋਂ ਪਹਿਲਾਂ ਕਰਵਾਏ ਟੈਸਟਾਂ ਅਤੇ ਹਸਪਤਾਲ ਤੋਂ ਛੁੱਟੀ ਉਪਰੰਤ ਕਰਵਾਏ ਫਾਲੋਅੱਪ ਇਲਾਜ ਸਬੰਧੀ।
ਰਾਜ ਦੇ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਹਨਾਂ ਤੇ ਆਸਥਿਤ ਪਰਿਵਾਰ ਦੇ ਮੈਂਬਰਾਂ ਵੱਲੋਂ ਇਸ ਵਿੱਚ ਦਰਜ ਇਲਾਜ ਤੇ ਆਏ ਖਰਚੇ ਦੀ ਪ੍ਰਤੀ-ਪੂਰਤੀ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਮਰੀਜ਼ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਇੱਕ ਹਫਤਾ (7 ਦਿਨ) ਪਹਿਲਾਂ ਤੱਕ ਕਰਵਾਏ ਗਏ ਟੈਸਟਾਂ ਇਨਵੈਸਟੀਗੇਸਨਾ (ਜਿਸ ਆਧਾਰ ਤੇ ਮਰੀਜ਼ ਦੀ ਬੀਮਾਰੀ ਅਤੇ ਹੋਣ ਵਾਲੇ ਇਲਾਜ ਦਾ ਪਤਾ ਚਲਦਾ ਹੈ ) ਅਤੇ ਇਸੇ ਸਮੇਂ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਇਨਡੋਰ ਬੀਮਾਰੀ ਨਾਲ ਸਬੰਧਤ ਲਏ ਗਏ ਆਊਟਡੋਰ ਫਾਲੋਅਪ ਇਲਾਜ (ਵੱਧ ਤੋਂ ਵੱਧ 30 ਦਿਨ ਤੱਕ) ਨੂੰ ਇਨਡੋਰ ਬੀਮਾਰੀ ਦਾ ਭਾਗ ਮਨਦੇ ਹੋਏ, ਖਰਚੇ ਦਾ ਪੂਰਤੀ ਪੂਰਤੀ ਹੋ ਸਕੇਗੀ।
ਉਪਰੋਕਤ ਲਾਭ ਲੈਣ ਲਈ ਸ਼ਰਤ ਇਹ ਹੋਵੇਗੀ ਕਿ ਕਲੇਮੇਂਟ ਵੱਲੋਂ ਇਨਡੋਰ ਇਲਾਜ ਉਪਰੰਤ ਲਿਆ ਗਿਆ ਫਾਲੋਅਪ ਇਲਾਜ ਉਸੇ ਬੀਮਾਰੀ ਨਾਲ ਸਬੰਧਤ ਹੋਵੇ ਜਿਸ ਦਾ ਇਨਡੋਰ ਇਲਾਜ ਹੋਇਆ ਹੈ ਅਤੇ ਮੈਡੀਕਲ ਕਲੇਮ ਬਿੱਲ ਪਹਿਲਾਂ ਕੀਤੇ ਟੈਸਟਾਂ/ ਇਨਵੇਸਟਰੇਸ਼ਨਾਂ ਅਤੇ ਫਾਲੋਅਪ ਇਲਾਜ ਦੀਆਂ ਦਵਾਈਆਂ ਲੈਣ ਉਪਰੰਤ ਇਕੱਠਾ ਪੇਸ਼ ਕੀਤਾ ਗਿਆ ਹੋਵੇ।
ਇਹ ਹਦਾਇਤਾਂ ਪੱਤਰ ਜਾਰੀ ਪੈਣ ਦੀ ਮਿਤੀ ਤੇ ਭਾਗੂ ਹੋਣਗੀਆਂ ।