PART-II: SCHOLASTIC APTITUDE TEST
SCIENCE (ਵਿਗਿਆਨ)
-
Which of the following is not a method of heat transfer?
- Conduction
- Convection
- Radiation
- Evaporation
Answer: (d) Evaporation
Translation: ਹੇਠ ਲਿਖਿਆਂ ਵਿੱਚੋਂ ਕਿਹੜਾ ਤਾਪ ਸੰਚਾਰ ਦੀ ਮਾਧਿਅਮ ਵਿਧੀ ਨਹੀਂ ਹੈ?
- ਸੰਚਾਲਨ
- ਸੰਵਹਿਣ
- ਵਿਕਿਰਨ (ਰੋਈਡਿਏਸ਼ਨ)
- ਵਾਸ਼ਪੀਕਰਨ
-
Which of the following is not a major source of irrigation?
- Wells
- Canals
- Fertilizers
- Rain
Answer: (c) Fertilizers
Translation: ਹੇਠ ਲਿਖਿਆਂ ਵਿੱਚੋਂ ਕਿਹੜਾ ਸਿੰਚਾਈ ਦਾ ਸਾਧਨ ਨਹੀਂ ਹੈ?
- ਖੂਹ
- ਨਹਿਰਾਂ
- ਰਸਾਇਣਕ ਖਾਦਾਂ
- ਵਰਖਾ
-
Which of the following is essential for combustion to occur?
- Fuel, Oxygen, Heat
- Fuel, Nitrogen, Heat
- Oxygen, Carbon dioxide, Heat
- Fuel, Water, Heat
Answer: (a) Fuel, Oxygen, Heat
Translation: ਬਲਣ ਲਈ ਹੇਠ ਲਿਖਿਆਂ ਵਿੱਚੋਂ ਕੀ ਜਰੂਰੀ ਹੈ?
- ਬਾਲਣ, ਆਕਸੀਜਨ, ਤਾਪ
- ਬਾਲਣ, ਨਾਈਟ੍ਰੋਜਨ, ਤਾਪ
- ਆਕਸੀਜਨ, ਕਾਰਬਨਡਾਈਆਕਸਾਈਡ, ਤਾਪ
- ਬਾਲਣ, ਪਾਣੀ, ਤਾਪ
-
Which of the following is not a product of petroleum refining?
- Petrol
- Diesel
- Kerosene
- Coal tar
Answer: (d) Coal tar
Translation: ਹੇਠ ਲਿਖਿਆਂ ਵਿੱਚੋਂ ਕਿਹੜਾ ਪੈਟ੍ਰੋਲੀਅਮ ਦੇ ਅੰਸ਼ਕ ਕੰਸ਼ੀਦਣ ਤੋਂ ਪ੍ਰਾਪਤ ਹੋਣ ਵਾਲਾ ਉਤਪਾਦ ਨਹੀਂ ਹੈ?
- ਪੈਟਰੋਲ
- ਡੀਜ਼ਲ
- ਕੈਰੋਸੀਨ
- ਕੋਲ ਤਾਰ
-
Which of the following disease is prevented by vaccination?
- Malaria
- Polio
- Ring worm
- Cholera
Answer: (b) Polio
Translation: ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਨ ਨਾਲ ਰੁਕਦੀ ਹੈ?
- ਮਲੇਰੀਆਂ
- ਪੋਲੀਓ
- ਦਾਦ-ਖਾਰਸ
- ਹੈਜ਼ਾ
-
Galvanisation is coating of this metal over iron:
- Gold
- Silver
- Zinc
- Mercury
Answer: (c) Zinc
Translation: ਲੋਹੇ ਉੱਤੇ ਇਸ ਧਾਤ ਦੀ ਪਰਤ ਚੜਾਉਣ ਨੂੰ ਗੈਲਵੇਨਾਈਜੇਸ਼ਨ ਕਹਿੰਦੇ ਹਨ?
- ਸੋਨਾ
- ਚਾਂਦੀ
- ਜਿੰਕ ਜਾਂ ਜਸਤ
- ਪਾਰਾ
-
If you want to focus sunlight to start a fire, which type of lens would you use?
- Convex lens
- Concave lens
- Prism
- Mirror
Answer: (a) Convex lens
Translation: ਜੇਕਰ ਤੁਸੀਂ ਸੂਰਜੀ ਪ੍ਰਕਾਸ਼ ਨੂੰ ਇੱਕ ਥਾਂ ਤੇ ਕੇਂਦਰਿਤ ਕਰਕੇ ਅੱਗ ਜਲਾਉਣਾ ਚਾਹੁੰਦੇ ਹੋ ਤਾਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕਰੋਗੇ?
- ਉੱਤਲ ਲੈਨਜ
- ਅਵਤਲ ਲੈਨਜ
- ਪ੍ਰਿਜ਼ਮ
- ਦਰਪਣ
-
Which of the following can be used to extinguish a fire caused by oil?
- Water
- Sand
- Baking soda
- Both (2) and (3)
Answer: (d) Both (2) and (3)
Translation: ਹੇਠ ਲਿਖਿਆਂ ਵਿੱਚੋਂ ਕਿਸ ਨੂੰ ਤੇਲ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਵਰਤਿਆ ਜਾ ਸਕਦਾ ਹੈ?
- ਪਾਣੀ
- ਰੇਤਾ
- ਬੇਕਿੰਗ ਸੋਡਾ
- (2) ਅਤੇ (3) ਦੋਵੇਂ
-
You are in market and suddenly lightning and thunder takes place, you should take shelter:
- Under a tall tree
- Near an electric tower
- Inside a building
- Under an umbrella
Answer: (c) Inside a building
Translation: ਤੁਸੀਂ ਬਜ਼ਾਰ ਵਿੱਚ ਹੋ ਅਤੇ ਅਚਾਨਕ ਆਕਾਸ਼ੀ ਬਿਜਲੀ ਦੀ ਗਰਜ/ਚਮਕ ਸ਼ੁਰੂ ਹੋ ਜਾਂਦੀ ਹੈ, ਤੁਹਾਨੂੰ ਕਿੱਥੇ ਪਨਾਹ ਲੈਣੀ ਚਾਹੀਦੀ ਹੈ?
- ਵੱਡੇ ਰੁੱਖ ਹੇਠ
- ਬਿਜਲੀ ਦੇ ਖੰਭੇ ਨੇੜੇ
- ਕਿਸੇ ਇਮਾਰਤ ਦੇ ਅੰਦਰ
- ਛਤਰੀ ਹੇਠਾਂ
-
Why do objects appear to be certain colours?
- They absorb all colours except the one they appear to be.
- They reflect all colours except the one they appear to be.
- They transmit the colour they appear to be.
- They emit the colour they appear to be.
Answer: (b) They reflect all colours except the one they appear to be.
Translation: ਵਸਤੂਆਂ ਸਾਨੂੰ ਕਿਸੇ ਖਾਸ ਰੰਗ ਦੀਆਂ ਕਿਉਂ ਵਿਖਾਈ ਦਿੰਦੀਆਂ ਹਨ?
- ਜਿਸ ਰੰਗ ਦੀਆਂ ਉਹ ਦਿਖਾਈ ਦਿੰਦੀਆਂ ਹਨ ਉਸ ਨੂੰ ਛੱਡ ਕੇ ਸਾਰੇ ਰੰਗ ਸੋਖ ਲੈਂਦੀਆਂ ਹਨ।
- ਜਿਸ ਰੰਗ ਦੀਆਂ ਉਹ ਦਿਖਾਈ ਦਿੰਦੀਆਂ ਹਨ ਉਸ ਨੂੰ ਛੱਡ ਕੇ ਸਾਰੇ ਰੰਗ ਪ੍ਰਵਰਤਿਤ ਕਰ ਦਿੰਦੀਆਂ ਹਨ।
- ਉਹ ਜਿਸ ਰੰਗ ਦੀਆਂ ਦਿਖਾਈ ਦਿੰਦੀਆਂ ਉਸ ਨੂੰ ਸੰਚਾਰਿਤ ਕਰਦੀਆਂ ਹਨ।
- ਉਪਰੋਕਤ ਵਿੱਚੋਂ ਕੋਈ ਨਹੀਂ।
-
When you hold the ringing bell with hand:
- Bell stops vibrating and stops ringing
- Bell starts vibrating with inaudible frequency
- No change in vibrations
- Amplitude increases
Answer: (a) Bell stops vibrating and stops ringing
Translation: ਜਦੋਂ ਤੁਸੀਂ ਵੱਜਦੀ ਹੋਈ ਘੰਟੀ ਨੂੰ ਛੂਹ ਲੈਂਦੇ ਹੋ, ਤਾਂ :
- ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ
- ਘੰਟੀ ਕੰਪਨ ਤਾਂ ਕਰਦੀ ਹੈ ਪਰ ਸੁਣਦੀ ਨਹੀਂ
- ਕੰਪਨ ਵਿੱਚ ਕੋਈ ਬਦਲਾਵ ਨਹੀਂ
- ਅਯਾਮ ਵੱਧਦਾ ਹੈ
-
In order to control dengue we must take measures to stop the breeding of:
- Aedes Mosquito
- Houseflies
- Ants
- None of the above
Answer: (a) Aedes Mosquito
Translation: ਡੇਂਗੂ ਦੀ ਰੋਕਥਾਮ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਸ ਦਾ ਪ੍ਰਜਨਨ ਰੋਕਣਾ ਜਰੂਰੀ ਹੈ?
- ਏਡੀਜ਼ ਮੱਛਰ
- ਘਰੋਲੂ ਮੱਖੀ
- ਕੀੜੀਆਂ
- ਉਪਰੋਕਤ ਵਿੱਚੋਂ ਕੋਈ ਨਹੀਂ
-
Which of the following cannot be used as electrolytes when needed?
- Lemon Juice
- Distilled Water
- Common Salt
- Copper Sulphate Solution
Answer: (b) Distilled Water
Translation: ਲੋੜ ਪੈਣ ਤੇ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਇਲੈਕਟ੍ਰੋਲਾਈਟ ਤੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ ?
- ਨਿੰਬੂ ਦਾ ਰਸ
- ਕਸ਼ੀਦਤ ਪਾਣੀ
- ਸਾਧਾਰਨ ਨਮਕ
- ਕਾਪਰ ਸਲਫੇਟ ਦਾ ਘੋਲ
-
Which of the following is a major concern regarding the use of coal and petroleum?
- Depletion of resources
- Air pollution
- Global warming
- All of the above
Answer: (d) All of the above
Translation: ਕੋਲਾ ਅਤੇ ਪੈਟਰੋਲੀਅਮ ਦੀ ਜਿਆਦਾ ਵਰਤੋਂ ਤੇ ਚਿੰਤਾ ਦਾ ਵਿਸ਼ਾ ਕੀ ਹੈ?
- ਸਾਧਨਾ ਦੀ ਕਮੀ ਹੋਣਾਂ
- ਹਵਾ ਪ੍ਰਦੂਸ਼ਣ
- ਗਲੋਬਲ ਵਾਰਮਿੰਗ
- ਉਪਰੋਕਤ ਸਾਰੇ
-
A farmer observes that their wheat crop is growing poorly, plants are stunted and the leaves are yellowing, soil tests reveal the nitrogen deficiency which of the following is the most likely explanation of issue?
- The field was recently irrigated with contaminated water.
- The farmer did not apply enough nitrogen-based fertilizer.
- The weather has been unusually hot and dry.
- Field is infested with a new type of weed.
Answer: (2) The farmer did not apply enough nitrogen-based fertilizer.
Translation: ਇੱਕ ਕਿਸਾਨ ਨੇ ਮਹਿਸੂਸ ਕੀਤਾ ਕਿ ਉਸਦੇ ਖੇਤ ਵਿੱਚ ਕਣਕ ਦੀ ਫਸਲ ਵਧੀਆ ਨਹੀਂ ਹੋ ਰਹੀ, ਬੂਟਿਆਂ ਦੀ ਲੰਬਾਈ ਘੱਟ ਅਤੇ ਰੰਗ ਪੀਲਾ ਹੈ, ਮਿੱਟੀ ਦੇ ਨਿਰੀਖਣ ਤੋਂ ਬਾਅਦ ਪਤਾ ਲੱਗਿਆ ਕਿ ਮਿੱਟੀ ਵਿੱਚ ਨਾਈਟ੍ਰੋਜਨ ਦੀ ਕਮੀ ਹੈ, ਇਸਦਾ ਕੀ ਕਾਰਨ ਹੋ ਸਕਦਾ ਹੈ?
- ਦੂਸ਼ਿਤ ਪਾਣੀ ਨਾਲ ਖੇਤ ਦੀ ਸਿੰਚਾਈ ਕੀਤੀ ਗਈ।
- ਕਿਸਾਨ ਨੇ ਨਾਈਟ੍ਰੋਜਨ ਯੁਕਤ ਖਾਦਾਂ ਦੀ ਵਰਤੋਂ ਘੱਟ ਕੀਤੀ।
- ਮੌਸਮ ਗਰਮ ਅਤੇ ਖੁਸ਼ਕ ਰਿਹਾ।
- ਇੱਕ ਨਵੀਂ ਤਰਾਂ ਦਾ ਨਦੀਨ ਖੇਤ ਵਿੱਚ ਪੈਦਾ ਹੋ ਗਿਆ ਸੀ।
-
A teenager is experiencin rapid growth and changes in their body, what is the best way for them to maintain a healthy lifestyle during this time?
- Consume a diet high in processed foods.
- Avoid physical activity to conserve energy.
- Get enough sleep, eat a balanced diet and engage in regular exercise.
- Focus solely on academic pursuits and ignore physical health.
Answer: (3) Get enough sleep, eat a balanced diet and engage in regular exercise.
Translation: ਕਿਸ਼ੋਰ ਉਮਰ ਵਿੱਚ ਇੱਕ ਵਿਦਿਆਰਥੀ ਆਪਣੇ ਸ਼ਰੀਰ ਵਿੱਚ ਤੇਜੀ ਨਾਲ ਵਾਧਾ ਅਤੇ ਬਦਲਾਅ ਮਹਿਸੂਸ ਕਰਦਾ ਹੈ ਇਸ ਸਮੇਂ ਤੇ ਸਹੀ ਜੀਵਨ ਜਾਚ ਲਈ ਉਸ ਨੂੰ ਕੀ ਸਲਾਹ ਦੇਣੀ ਚਾਹੀਦੀ ਹੈ?
- ਵੱਧ ਤੋਂ ਵੱਧ ਡੱਬਾ ਬੰਦ ਭੋਜਨ ਖਾਓ।
- ਆਪਣੀ ਊਰਜਾ ਨੂੰ ਬਚਾਓ ਅਤੇ ਕਸਰਤ ਨਾ ਕਰੋ।
- ਚੰਗੀ ਨੀਂਦ ਲਓ, ਸੰਤੁਲਿਤ ਭੋਜਨ ਖਾਓ ਅਤੇ ਰੋਜਾਨਾ ਕਸਰਤ ਕਰੋ।
- ਸਰੀਰਕ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਕੋਵਲ ਪੜਾਈ ਵੱਲ ਧਿਆਨ ਦਿਉ।
-
Pooja went to birthday party of her friend she ate some spicy food and complaints about stomach ache and heartburn, what should she take to relief?
- Sugar solution
- Antacid
- Antibiotic
- Any of above
Answer: (2) Antacid
Translation: ਪੂਜਾ ਆਪਣੀ ਸਹੇਲੀ ਦੀ ਜਨਮਦਿਨ ਦੀ ਪਾਰਟੀ ਤੇ ਜਾਂਦੀ ਹੈ ਜਿੱਥੇ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਉਸਨੂੰ ਪੇਟ ਦਰਦ ਅਤੇ ਛਾਤੀ ਵਿੱਚ ਜਲਣ ਦੀ ਸ਼ਿਕਾਇਤ ਹੋ ਜਾਂਦੀ ਹੈ, ਉਸਨੂੰ ਅਰਾਮ ਲਈ ਕੀ ਲੈਣਾ ਚਾਹੀਦਾ ਹੈ?
- ਖੰਡ ਦਾ ਘੋਲ
- ਐਂਟਐਸਿਡ
- ਐਂਟੀਬਾਇਉਟਿਕ
- ਉਪਰੋਕਤ ਸਾਰੇ
-
Nisha rubbed her pen with her hair and it started attracting small piece of papers what do you think the reason behind it?
- The balloon becomes magnetic.
- Electrones are transferred from hair to pen giving it a negative charge which then attracts the positively charged paper.
- The pen becomes positively charge.
- It was a magic.
Answer: (b) Electrones are transferred from hair to pen giving it a negative charge which then attracts the positively charged paper.
Translation: ਨਿਸ਼ਾ ਆਪਣੇ ਪੇਨ ਨੂੰ ਆਪਣੇ ਵਾਲਾਂ ਵਿੱਚ ਰਗੜਦੀ ਹੈ ਅਤੇ ਛੋਟੇ-ਛੋਟੇ ਕਾਗਜ ਦੇ ਟੁਕੜੇ ਪੈਨ ਵੱਲ ਆਕਰਸ਼ਿਤ ਹੋਣ ਲੱਗਦੇ ਹਨ, ਇਸ ਕਿਰਿਆ ਦਾ ਕੀ ਕਾਰਨ ਹੋ ਸਕਦਾ ਹੈ?
- ਪੈਨ ਵਿੱਚ ਚੁੰਬਕੀ ਗੁਣ ਆ ਗਏ।
- ਵਾਲਾਂ ਵਿੱਚੋਂ ਇਲੈਕਟ੍ਰਾਨ ਪੈਨ ਵਿੱਚ ਚਲੇ ਗਏ ਜਿਸ ਨਾਲ ਪੈਨ ਰਿਣ ਚਾਰਜ ਹੋ ਗਿਆ, ਜੋ ਕਿ ਧਨ ਚਾਰਜਿਤ ਕਾਗਜ ਨੂੰ ਆਕਰਸ਼ਿਤ ਕਰਨ ਲੱਗਾ (ਸਥਿਰ ਬਿਜਲੀ ਬਲ)।
- ਪੇਨ ਧਨ ਚਾਰਜਿਤ ਹੋ ਗਿਆ।
- ਇਹ ਇੱਕ ਜਾਦੂ ਹੈ।
-
While combing his hair in the mirror at home Raj take two steps back from the mirror, how many steps the image will move behind the mirror?
- Four steps
- Two steps
- One step
- No change in the image
Answer: (b) Two steps
Translation: ਘਰ ਵਿੱਚ ਸ਼ੀਸ਼ੇ ਵਿੱਚ ਵਾਲ ਵਾਹੁਣ ਸਮੇਂ ਰਾਜ ਸ਼ੀਸ਼ੇ ਤੋਂ ਦੋ ਕਦਮ ਪਿੱਛੇ ਹੋ ਜਾਂਦਾ ਹੈ ਤਾਂ ਦੱਸੋ ਕਿ ਪ੍ਰਤੀਬਿੰਬ ਦਰਪਣ ਤੋਂ ਕਿੰਨੇ ਕਦਮ ਪਿੱਛੇ ਹੋ ਜਾਵੇਗਾ?
- ਚਾਰ ਕਦਮ
- ਦੋ ਕਦਮ
- ਇੱਕ ਕਦਮ
- ਪ੍ਰਤੀਬਿੰਬ ਪਿੱਛੇ ਨਹੀਂ ਹੋਵੇਗਾ
-
If you want to electroplate an iron spoon with silver which battery terminal should the spoon be connected to?
- The Cathode
- The Anode
- It does not matter
- Neither electrode, it needs a separate connection
Answer: (a) The Cathode
Translation: ਜੇਕਰ ਤੁਸੀਂ ਸਟੀਲ ਦੇ ਚਮਚ ਤੇ ਚਾਂਦੀ ਦੀ ਪਰਤ ਚੜਾਉਣਾ ਚਾਹੁੰਦੇ ਹੋ ਤਾਂ ਚਮਚੇ ਨੂੰ ਕਿਸ ਟਰਮੀਨਲ ਨਾਲ ਜੋੜਨਾ ਹੋਵੇਗਾ?
- ਧਨ ਟਰਮੀਨਲ
- ਰਿਣ ਟਰਮੀਨਲ
- ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ
- ਕਿਸੇ ਟਰਮੀਨਲ ਨਾਲ ਨਹੀਂ, ਇਸ ਲਈ ਵੱਖਰੀ ਪਲੇਟ ਦੀ ਲੋੜ ਹੈ
-
You are in a large empty hall and you shout "hello!!!" and hear an echo. Which of the following factors is most important for you to hear echo?
- The loudness of your voice.
- The temperature of the room.
- The distance between you and wall.
- The material of the wall.
Answer: (c) The distance between you and wall.
Translation: ਤੁਸੀਂ ਇੱਕ ਖਾਲੀ ਹਾਲ ਕਮਰੇ ਵਿੱਚ ਹੋ ਅਤੇ ਜੋਰ ਨਾਲ ਹੈਲੋ!!! ਬੋਲਦੇ ਹੋ ਅਤੇ ਤੁਹਾਡੀ ਅਵਾਜ ਦੀ ਗੂੰਜ ਸੁਣਾਈ ਦਿੰਦੀ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕ ਗੂੰਜ ਸੁਣਾਈ ਦੇਣ ਵਿੱਚ ਮਹੱਤਵ ਰੱਖਦਾ ਹੈ?
- ਤੁਹਾਡੀ ਅਵਾਜ ਦਾ ਉੱਚਾਪਣ
- ਹਾਲ ਦਾ ਤਾਪਮਾਨ
- ਤੁਹਾਡੇ ਅਤੇ ਕੰਧ ਦੇ ਵਿਚਕਾਰ ਦੂਰੀ
- ਕੰਧ ਦੀ ਸਮੱਗਰੀ
-
If you double the force applied on an object while keeping the area constant, what happens to the pressure?
- It doubles
- It halves
- It stays the same
- It quadruples
Answer: (a) It doubles
Translation: ਕਿਸੇ ਵਸਤੂ ਦਾ ਖੇਤਰਫਲ ਨਾ ਬਦਲਦੇ ਹੋਏ ਜੇਕਰ ਤੁਸੀਂ ਉਸ ਤੇ ਲੱਗਣ ਵਾਲਾ ਬਲ ਦੁਗੁਣਾ ਕਰ ਦਿੰਦੇ ਹੋ ਤਾਂ ਉਸ ਤੇ ਲੱਗਣ ਵਾਲਾ ਦਾਬ ਕੀ ਹੁੰਦਾ ਹੈ?
- ਦੁਗੁਣਾ ਹੋ ਜਾਂਦਾ ਹੈ
- ਅੱਧਾ ਰਹਿ ਜਾਂਦਾ ਹੈ
- ਕੋਈ ਬਦਲਾਅ ਨਹੀਂ ਹੁੰਦਾ
- ਚਾਰ ਗੁਣਾ ਹੋ ਜਾਂਦਾ ਹੈ
-
Which of the following is a consequence of overhunting?
- Increase in population of Prey species
- Extinction of certain species
- Conservation of natural resources
- Balanced ecosystem
Answer: (b) Extinction of certain species
Translation: ਜਿਆਦਾ ਸ਼ਿਕਾਰ ਕਰਨ ਦਾ ਕੀ ਨਤੀਜਾ ਹੋ ਸਕਦਾ ਹੈ?
- ਸ਼ਿਕਾਰ ਕੀਤੀਆਂ ਜਾਣ ਵਾਲੀਆਂ ਪ੍ਰਜਾਤੀਆਂ ਦੀ ਜਨਸੰਖਿਆ ਵਿੱਚ ਵਾਧਾ
- ਕੁਝ ਖਾਸ ਪ੍ਰਜਾਤੀਆਂ ਦਾ ਅਲੋਪ ਹੋਣਾ
- ਕੁਦਰਤੀ ਸਾਧਨਾਂ ਦਾ ਰੱਖ-ਰਖਾਵ
- ਸੰਤੁਲਿਤ ਵਾਤਾਵਰਨ ਵਿਵਸਥਾ
-
Students of class 8 went to a trip at Agra, Chirag asked his class teacher why the Taj Mahal is yellowish in colour while he had studied about white colour of Taj, what do you think the reason behind it?
- Pollution
- Acid rain
- Bad weather conditions
- None of the above
Answer: (a) Pollution
Translation: ਅੱਠਵੀਂ ਜਮਾਤ ਦੇ ਵਿਦਿਆਰਥੀ ਆਗਰਾ ਟੂਰ ਤੇ ਗਏ, ਚਿਰਾਗ ਨੇ ਆਪਣੀ ਕਲਾਸ ਟੀਚਰ ਨੂੰ ਪੁੱਛਿਆ ਕਿ ਤਾਜ ਮਹਲ ਦਾ ਰੰਗ ਪੀਲਾ ਕਿਉਂ ਲੱਗ ਰਿਹਾ ਹੈ ਜਦੋਂ ਕਿ ਕਿਤਾਬਾਂ ਵਿੱਚ ਪੜਾਇਆ ਜਾਂਦਾ ਹੈ ਕਿ ਤਾਜਮਹਲ ਦਾ ਰੰਗ ਚਿੱਟਾ ਹੈ, ਤੁਹਾਨੂੰ ਕੀ ਲੱਗਦਾ ਹੈ ਇਸਦਾ ਕੀ ਕਾਰਨ ਹੈ?
- ਪ੍ਰਦੂਸ਼ਣ
- ਤੇਜਾਬੀ ਵਰਖਾ
- ਖਰਾਬ ਮੌਸਮ
- ਉਪਰੋਕਤ ਕੋਈ ਨਹੀਂ
-
Two plane mirrors are set at an angle of 60°, how many images will of a body kept between them?
- 4 images
- 1 image
- Infinite images
- 5 images
Answer: (d) 5 images
Translation: ਦੋ ਸਮਤਲ ਦਰਪਣਾਂ ਨੂੰ 60° ਦੇ ਕੋਣ ਤੇ ਸੈੱਟ ਕੀਤਾ ਗਿਆ ਹੈ, ਉਹਨਾਂ ਦੇ ਵਿਚਕਾਰ ਪਈ ਵਸਤੂ ਦੇ ਕਿੰਨੇ ਪ੍ਰਤੀਬਿੰਬ ਬਣਨਗੇ?
- 4 ਪ੍ਰਤੀਬਿੰਬ
- 1 ਪ੍ਰਤੀਬਿੰਬ
- ਅਣਗਿਣਤ ਪ੍ਰਤੀਬਿੰਬ
- 5 ਪ੍ਰਤੀਬਿੰਬ
-
A pendulum oscillates 60 times in 6 seconds, find its frequency:
- 1 Hz
- 10 Hz
- 100 Hz
- 6 Hz
Answer: (b) 10 Hz
Translation: ਇੱਕ ਪੇਂਡੂਲਮ 6 ਸੈਕਿੰਡ ਵਿੱਚ 60 ਡੋਲਨ ਪੂਰੇ ਕਰਦਾ ਹੈ, ਇਸਦੀ ਆਵ੍ਰਿਤੀ ਪਤਾ ਕਰੋ :
- 1 Hz
- 10 Hz
- 100 Hz
- 6 Hz
-
A doctor prescribes antibiotics for a patient with bacterial infection what is the most important instruction the doctor should give the patient?
- Stop taking the antibiotics as soon as they feel better
- Take the entire course of antibiotics even if they feel better to prevent antibiotic resistance
- Share the antibiotics with family members if they develop similar symptoms
- Take double dose if they don't feel better
Answer: (2) Take the entire course of antibiotics even if they feel better to prevent antibiotic resistance
Translation: ਇੱਕ ਬੈਕਟੀਰੀਆ ਤੋਂ ਹੋਈ ਇਨਫੈਕਸ਼ਨ ਵਿੱਚ ਡਾਕਟਰ ਨੇ ਮਰੀਜ ਨੂੰ ਐਂਟੀਬਾਇਉਟਿਕ ਦਵਾਈ ਦਿੱਤੀ, ਤਾਂ ਡਾਕਟਰ ਨੇ ਐਂਟੀਬਾਇਓਟਿਕ ਦੇ ਸੰਬੰਧ ਵਿੱਚ ਖਾਸ ਹਦਾਇਤ ਕੀ ਦਿੱਤੀ ਹੋਵੇਗੀ ?
- ਜਦੋਂ ਹੀ ਥੋੜੀ ਸਿਹਤ ਠੀਕ ਲੱਗੇ ਤਾਂ ਐਂਟੀਬਾਇਓਟਿਕ ਬੰਦ ਕਰ ਦਿਉ।
- ਐਂਟੀਬਾਇਉਟਿਕ ਦਾ ਕੋਰਸ ਪੂਰਾ ਜਰੂਰ ਕਰੋ ਚਾਹੇ ਤੁਸੀਂ ਠੀਕ ਮਹਿਸੂਸ ਕਰ ਰਹੇ ਹੋਵੋ।
- ਜੇਕਰ ਪਰਿਵਾਰ ਵਿੱਚ ਕੋਈ ਹੋਰ ਬਿਮਾਰ ਹੋਵੇ ਤਾਂ ਉਸ ਨੂੰ ਵੀ ਇਹ ਦਵਾਈ ਦੇ ਦੇਵੋ।
- ਜੇਕਰ ਤੁਸੀਂ ਬਿਹਤਰ ਮਹਿਸੂਸ ਨਾ ਕਰੋ ਤਾਂ ਖੁਰਾਕ ਦੁਗੁਣੀ ਕਰ ਦਿਉ।
-
You hear a thunderclap 5 seconds after you see lightening, what do you think the lightening strike is at distance of? (speed of sound is app 340 m/s)
- 1700 metres away
- 68 metres away
- 340 metres away
- We can't determine
Answer: (1) 1700 metres away
Translation: ਅਸਮਾਨ ਵਿੱਚ ਬਿਜਲੀ ਚਮਕਦੀ ਵੇਖਣ ਤੋਂ 5 ਸੈਕਿੰਡ ਬਾਅਦ ਤੁਹਾਨੂੰ ਉਸਦੀ ਗਰਜ ਸੁਣਾਈ ਦਿੰਦੀ ਹੈ ਤਾਂ ਤੁਹਾਡੇ ਅਨੁਸਾਰ ਬਿਜਲੀ ਕਿੰਨੀ ਦੂਰੀ ਤੇ ਡਿੱਗੀ ਹੋਵੇਗੀ? (ਧੁਨੀ ਦੀ ਗਤੀ ਲਗਪਗ 340 m/s ਹੈ)
- 1700 ਮੀਟਰ ਦੂਰੀ ਤੇ
- 68 ਮੀਟਰ ਦੂਰੀ ਤੇ
- 340 ਮੀਟਰ ਦੂਰੀ ਤੇ
- ਇਸਦਾ ਪਤਾ ਨਹੀਂ ਲਗਾਇਆ ਜਾ ਸਕਦਾ
-
Yogurt is produced from milk with help of bacteria, what is the role of these bacteria?
- They are harmful contaminants that must be removed.
- They are beneficial micro-organisms that ferment lactose.
- They have no effect on yogurt.
- None of the above
Answer: (2) They are beneficial micro-organisms that ferment lactose.
Translation: ਦੁੱਧ ਤੋਂ ਦਹੀਂ ਬੈਕਟੀਰੀਆ ਦੀ ਸਹਾਇਤਾ ਨਾਲ ਬਣਦਾ ਹੈ, ਤੁਹਾਡੇ ਅਨੁਸਾਰ ਇਸ ਵਿੱਚ ਬੈਕਟੀਰਿਆ ਦਾ ਸਹੀ ਰੋਲ ਕੀ ਹੈ ?
- ਬੈਕਟੀਰੀਆ ਹਾਨੀਕਾਰਕ ਤੱਤਾਂ ਨੂੰ ਬਾਹਰ ਕਰ ਦਿੰਦਾ ਹੈ।
- ਬੈਕਟੀਰੀਆ ਲਾਭਦਾਇਕ ਸੂਖਮਜੀਵ ਹੁੰਦੇ ਹਨ ਜੋ ਲੈਕਟੋਜ ਨੂੰ ਖਮੀਰਣ ਵਿੱਚ ਮਦਦ ਕਰਦੇ ਹਨ।
- ਇਹਨਾਂ ਦਾ ਦਹੀਂ ਤੇ ਕੋਈ ਪ੍ਰਭਾਵ ਨਹੀਂ ਹੁੰਦਾ।
- ਉਪਰੋਕਤ ਵਿੱਚੋਂ ਕੋਈ ਨਹੀਂ
-
When the rainbow is formed in the sky after rain, this process is actually dispersion of light, what thing in nature do you think act like a prism in this process?
- Sunlight
- Water droplets
- Pollution
- None of the above
Answer: (2) Water droplets
Translation: ਵਰਖਾ ਤੋਂ ਬਾਅਦ ਜਦੋਂ ਸਤਰੰਗੀ ਪੀਂਘ ਬਣਦੀ ਹੈ, ਇਹ ਪ੍ਰਕਾਸ਼ ਦੇ ਵਰਣ ਵਿਖੇਪਣ ਦਾ ਉਦਾਹਰਨ ਹੈ, ਤੁਹਾਡੇ ਅਨੁਸਾਰ ਕੁਦਰਤ ਦਾ ਕਿਹੜਾ ਤੱਤ ਇਸ ਵਿੱਚ ਪ੍ਰਿਜਮ ਦੇ ਤੌਰ ਤੇ ਕੰਮ ਕਰਦਾ ਹੈ?
- ਸੂਰਜ ਦੀ ਰੋਸ਼ਨੀ
- ਪਾਣੀ ਦੀਆਂ ਬੂੰਦਾਂ
- ਪ੍ਰਦੂਸ਼ਣ
- ਉਪਰੋਕਤ ਵਿੱਚੋਂ ਕੋਈ ਨਹੀਂ