BREAKING NEWS: ਅਧਿਆਪਕਾਂ/ ਮੁਲਾਜ਼ਮਾਂ ਦੇ ਚੋਣ ਕਮਿਸ਼ਨ ਦੀ ਸਖ਼ਤੀ, ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਮੌਜੂਦ ਆਗੂਆਂ ਦੀ ਸੂਚਨਾ ਤੁਰੰਤ ਭੇਜਣ ਦੇ ਹੁਕਮ
ਜਲੰਧਰ, 25 ਅਪ੍ਰੈਲ
ਅਰਸ਼ਦੀਪ ਸਿੰਘ ਕਲੇਰ ਬੁਲਾਰਾ ਅਤੇ ਪ੍ਰਧਾਨ ਲੀਗਲ ਸੈਲ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਅਤੇ ਲਿਖਿਆ ਹੈ ਕਿ "ਭਾਰਤੀ ਚੋਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਨਹੀ ਕਰਨਾ ਚਾਹੀਦਾ ਹੈ । ਕੱਲ ਸਰਦਾਰ ਹਰਜੋਤ ਸਿੰਘ ਬੈਸ ਕੈਬਨਿਟ ਮੰਤਰੀ ਪੰਜਾਬ ਨੇ ਵੱਖ-ਵੱਖ ਮੁਲਾਜਮ ਯੂਨੀਅਨ ਦੀ ਮੀਟਿੰਗ ਬੁਲਾਈ ਜਿੱਥੇ ਉਹਨਾ ਨੂੰ ਜਲੰਧਰ ਲੋਕ ਸਭਾ ਦੀ ਅਗਾਮੀ ਜਿਮਨੀ ਚੋਣ ਵਿਚ ਆਮ ਆਦਮੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਦੀ ਹਮਾਇਤ ਕਰਨ ਲਈ ਮਜਬੂਰ ਕੀਤਾ ਗਿਆ ।ਇਹ ਚੋਣ ਕਮਿਸ਼ਨ ਦੇ ਦਿਸ਼ਾ- ਨਿਰਦੇਸ਼ਾ ਦੀ ਉਲੰਘਣਾ ਕਰਦਿਆ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈ। ਅਜਿਹੇ ਅਣਉਚਿਤ ਢੰਗ ਵਰਤ ਕੇ ਇਸ ਰਾਹੀ ਆਮ ਆਦਮੀ ਪਾਰਟੀ ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ ।"
ਉਕਤ ਸ਼ਿਕਾਇਤ ਕਿਉਂਜੋ ਸਿੱਖਿਆ ਵਿਭਾਗ ਨਾਲ ਸਬੰਧਤ ਹੈ, ਇਸ ਲਈ ਇਸ ਸਬੰਧੀ ਪੜਤਾਲ ਕਰਦੇ ਹੋਏ ਸਿਖਿਆ ਅਧਿਕਾਰੀਆਂ ਨੂੰ ਰਿਪੋਰਟ 2 ਘੰਟੇ ਵਿੱਚ ਚੋਣ ਦਫਤਰ ਨੂੰ ਭੇਜੀ ਜਾਣ ਲਈ ਹੁਕਮ ਜਾਰੀ ਕੀਤੇ ਗਏ ਹਨ।