ਪੰਜਾਬ ਸਰਕਾਰ ਵੱਲੋਂ ਠੇਕਾ ਅਧਾਰ ਤੇ ਸਟਾਫ ਦੀ ਤਨਖਾਹ ਵਿੱਚ 40 ਫੀਸਦੀ ਤੱਕ ਵਾਧਾ

ਪੰਜਾਬ ਸਰਕਾਰ ਵੱਲੋਂ ਠੇਕਾ ਅਧਾਰ ਤੇ  ਸਟਾਫ ਦੀ ਤਨਖਾਹ ਵਿੱਚ 40 ਫੀਸਦੀ ਤੱਕ ਵਾਧਾ 

ਚੰਡੀਗੜ੍ਹ, 13 ਅਪ੍ਰੈਲ 2023

ਅਰਥ ਅਤੇ ਅੰਕੜਾ ਸੰਗਠਨ ਪੰਜਾਬ ਸਟੇਟ ਪਲਾਨਿੰਗ ਬੋਰਡ ਪੰਜਾਬ ਵਿੱਚ ਠੇਕਾ ਅਧਾਰ ਤੇ  ਸਟਾਫ ਦੀ ਤਨਖਾਹ ਵਿੱਚ ਵਾਧਾ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ।

ਵਿੱਤ ਵਿਭਾਗ ਹਵਾਲਾ ਅਧੀਨ ਤਜਵੀਜਾਂ ਰਾਹੀਂ ਤਜਵੀਜਤ ਠੇਕਾ ਅਧਾਰਿਤ ਕਰਮਚਾਰੀਆਂ ਦੀ ਤਨਖਾਹ ਵਿੱਚ ਹੇਠ ਅਨੁਸਾਰ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। 



ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 10,000/- ਰੁਪਏ ਹੈ ਤਾਂ ਉਸਦੀ ਤਨਖਾਹ ਵਿੱਚ 40% ਵਾਧਾ ਕੀਤਾ ਗਿਆ ਹੈ।  ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 10,000/- ਰੁਪਏ ਤੋਂ 15000 ਰੁਪਏ ਹੈ ਤਾਂ ਉਸਦੀ ਤਨਖਾਹ ਵਿੱਚ 30% ਵਾਧਾ ਕੀਤਾ ਗਿਆ ਹੈ। ਜੇਕਰ ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 15,000/- ਰੁਪਏ ਤੋਂ 20000 ਰੁਪਏ ਹੈ ਤਾਂ ਉਸਦੀ ਤਨਖਾਹ ਵਿੱਚ 25% ਵਾਧਾ ਕੀਤਾ ਗਿਆ ਹੈ। ਕਰਮਚਾਰੀ ਦੀ ਮੌਜੂਦਾ ਤਨਖਾਹ (ਪ੍ਰਤੀ ਮਹੀਨਾ) 20,000/- ਰੁਪਏ ਤੋਂ ਵੱਧ  ਹੈ ਤਾਂ ਉਸਦੀ ਤਨਖਾਹ ਵਿੱਚ 15% ਵਾਧਾ ਕੀਤਾ ਗਿਆ ਹੈ। 

ਇਹ ਵਾਧਾ ਵਨ ਟਾਈਮ ਹੋਵੇਗਾ ਅਤੇ ਮਿਤੀ 01 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਇਸ ਉਪਰੰਤ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਿੱਚ 5% ਸਲਾਨਾ ਦੀ ਦਰ ਨਾਲ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। 




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends