ਵਿਦਿਆਰਥੀਆਂ ਅਤੇ ਪ੍ਰੀਖਿਆ ਅਮਲੇ ਲਈ ਅਹਿਮ ਖ਼ਬਰ, 15 ਵਿਸ਼ਿਆਂ ਦੀ ਪ੍ਰੀਖਿਆ ਸਬੰਧੀ ਨਵੀਂ ਅਪਡੇਟ
ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਅਪ੍ਰੈਲ-2023 (ਸਲਾਨਾ) ਦੀ ਪ੍ਰੀਖਿਆ ਅਧੀਨ ਵਿਸ਼ਾ ਮਿਊਜ਼ਿਕ ਤਬਲਾ(038), ਫੰਡਾਮੈਂਨਲਜ਼ ਆਫ ਈ-ਬਿਜ਼ਨਸ (144), ਵੋਕੇਸ਼ਨਲ ਵਿਸ਼ਿਆਂ ਅਤੇ NSQF 13 ਵਿਸ਼ਿਆਂ ਦੀ ਹੋਣ ਵਾਲੀ ਪ੍ਰੀਖਿਆ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ ।
ਬਾਰ੍ਹਵੀਂ ਸ਼੍ਰੇਣੀ ਅਪ੍ਰੈਲ-2023 (ਸਲਾਨਾਂ) ਦੀ ਪ੍ਰੀਖਿਆ ਅਧੀਨ ਮਿਊਜ਼ਿਕ ਤਬਲਾ (038), ਫੰਡਾਮੈਂਨਲਜ਼ ਆਫ ਈ-ਬਿਜ਼ਨਸ (144) ਅਤੇ ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਮਿਤੀ: 06/04/2023 ਨੂੰ (2.00 ਬਦ) ਪਹਿਲਾਂ ਤੋਂ ਹੀ ਨਿਸ਼ਚਿਤ ਹੈ। ਇਸ ਕਰਕੇ ਮਿਤੀ: 06-04-2023 ਨੂੰ ਦਿਨ ਵੀਰਵਾਰ (ਸਮਾਂ 12:30 ਤੋਂ 1:00 ਅਤੇ 1:00 ਵਜੇ ਤੋਂ 1:15 ਤੱਕ ਦੇ ਸਮੇਂ ਵਿੱਚ) ਕੇਵਲ ਮਿਊਜ਼ਕ ਤਬਲਾ (038), ਫੰਡਾਮੈਂਨਲਜ਼ ਆਫ ਈ-ਬਿਜ਼ਨਸ (144) ਅਤੇ ਵੋਕੇਸ਼ਨਲ ਵਿਸ਼ਿਆਂ ਦੇ ਹੀ ਸੀਲ ਬੰਦ ਪ੍ਰਸ਼ਨ ਪੱਤਰਾਂ ਦੇ ਪੈਕਟ ਬੈਂਕਾਂ ਤੋਂ ਪ੍ਰਾਪਤ ਕੀਤੇ ਜਾਣ।
PSEB 5TH RESULT 2023 CLICK HERE
ਇਹ ਵੀ ਸੂਚਿਤ ਕੀਤਾ ਗਿਆ ਹੈ ਕਿ NSQF ਦੇ ਅਧੀਨ 13 ਵਿਸ਼ਿਆਂ (ਪ੍ਰਚੂਨ(196), ਆਟੋਮੋਬਾਈਲ(197), ਸਿਹਤ ਸੰਭਾਲ(198), ਸੂਚਨਾ ਤਕਨਾਲੋਜੀ(199), ਸੁਰੱਖਿਆ(200), ਖੂਬਸੂਰਤੀ ਤੇ ਤੰਦਰੁਸਤੀ(201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (204), ਅਪੈਰਲ(206), ਉਸਾਰੀ (207), ਪਲੰਬਿੰਗ (208) ਅਤੇ ਪਾਵਰ(218)) ਦੀ ਪ੍ਰੀਖਿਆ ਮਿਤੀ 20-04-2023 ਨੂੰ ਪਹਿਲਾਂ ਤੋਂ ਹੀ ਨਿਸ਼ਚਿਤ ਹੈ, ਭਾਵ ਇਨ੍ਹਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੈਂਕਾਂ ਤੋਂ ਮਿਤੀ 20-04-2023 ਨੂੰ ਹੀ ਲਏ ਜਾਣ। ਇਸ ਸਬੰਧੀ ਸੋਧੀ ਹੋਈ ਡੇਟ ਸ਼ੀਟ ਬੋਰਡ ਦੀ ਆਫੀਸ਼ੀਅਲ ਵੈੱਬ ਸਾਈਟ (www.pseb.ac.in) ਤੇ ਮਿਤੀ 09-03-2023 ਤੋਂ ਉਪਲੱਬਧ ਹੈ। ਜੇਕਰ ਫਿਰ ਵੀ ਕੋਈ ਕੁਤਾਹੀ ਹੋਵੇਗੀ ਤਾਂ ਇਸਦੀ ਸਾਰੀ ਜਿੰਮੇਵਾਰੀ ਕੇਂਦਰ ਕੰਟਰੋਲਰ ਅਤੇ ਬੈਂਕ ਦੀ ਹੋਵੇਗੀ। READ OFFICIAL LETTER HERE