ਹੋਲਾ ਮਹੱਲਾ ਸਾਲ 2023 ਮਿਤੀ 03- 03-2023 ਤੋਂ ਮਿਤੀ 08-03-2023 ਤੱਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੇਲੇ ਸਬੰਧੀ ਬਾਹਰਲੇ ਜ਼ਿਲ੍ਹਿਆਂ ਤੋਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਆਦਿ ਦੀਆਂ ਡਿਊਟੀਆਂ ਸ੍ਰੀ ਅਨੰਦਪੁਰ ਸਾਹਿ ਅਤੇ ਕੀਰਤਪੁਰ ਸਾਹਿਬ ਵਿਖੇ ਲਗਾਈਆਂ ਜਾਂਦੀਆਂ ਹਨ। ਜਿਸ ਵਿੱਚ ਪੁਲਿਸ ਫੋਰਸ, ਸੀ.ਆਈ.ਡੀ. ਵਿੰਗ, ਟੈਲੀਕਮਿਊਕਸ ਵਿੰਗ, ਇੰਟੈਲੀਜੈਂਸ ਵਿੰਗ, ਸਿਹਤ,ਰੈੱਡ ਕਰਾਸ, ਨਗਰ ਕੌਂਸਲਾਂ ਕਾਰਪੋਰੇਸ਼ਨਾਂ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਕਰਮਚਾ= ਡਿਊਟੀ ਕਰਨ ਲਈ ਆਉਂਦੇ ਹਨ। ਇਹਨਾਂ ਸਾਰੇ ਕਰਮਚਾਰੀਆਂ ਦੀ ਰਿਹਾਇਸ਼ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਵਿੱਚ ਕੀਤੀ ਜਾਂਦੀ ਹੈ, ਜਿਸ ਕਰਕੇ ਇਹਨਾਂ ਸਕੂਲਾਂ ਵਿੱਚ ਪੜ੍ਹਾਈ ਬਿਲਕੁੱਲ ਨਹੀਂ ਹੋ ਸਕਦੀ। ਇਸ ਲਈ ਤਹਿਸੀਲ ਅਨੰਦਪੁਰ ਸਾਹਿਬ ਅਧੀਨ ਪੈਂਦੇ ਸਕੂਲਾਂ (ਜਿਹਨਾਂ ਵਿੱਚ ਇਮਤਿਹਾਨ ਨਹੀਂ ਚੱਲ ਰਹੇ) ਵਿੱਚ 6 ਅਤੇ 7 ਮਾਰਚ, 2023 ਦੀਆਂ ਛੁੱਟੀਆਂ ਕਰਨ ਦੀ ਸਿਫਾਰਸ਼ ਉਪ ਮੰਡਲ ਮੈਜਿਸਟਰੇਟ-ਕਮ-ਮੇਲਾ ਅਫਸਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤੀ ਗਈ ਸੀ।
ਇਸ ਲਈ ਹੋਲਾ ਮਹੱਲਾ 2023 ਦੇ ਸਬੰਧ ਵਿੱਚ ਉਪ ਮੰਡਲ ਮੈਜਿਸਟਰੇਟ-ਕਮ-ਮੌਲਾ ਅਫ਼ਸਲ ਅਨੰਦਪੁਰ ਸਾਹਿਬ ਵੱਲੋਂ ਕੀਤੀ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਸਕੂਲ (ਜਿਹਨਾਂ ਵਿੱਚ ਇਮਤਿਹਾਨ ਨਹੀਂ ਚੱਲ ਰਹੇ) ਵਿੱਚ 6 ਅਤੇ 7 ਮਾਰਚ, 2023 ਦੀ ਛੁੱਟੀ ਜ਼ਿਲ੍ਹਾ ਕਮਿਸ਼ਨਰ ਰੂਪਨਗਰ ਵੱਲੋਂ ਘੋਸਤ ਕੀਤੀ ਗਈ ਹੈ।