HOLA MOHALLA HOLIDAYS 2023: ਸਕੂਲਾਂ ਵਿੱਚ ਹੋਣਗੀਆਂ 2 ਦਿਨ ਛੁਟੀਆਂ, ਐਸਡੀਐਮ ਵਲੋਂ ਸ਼ਿਫਾਰਸ਼
ਉਪ ਮੰਡਲ ਮੈਜਿਸਟਰੇਟ ਕੰਮ ਮੇਲਾ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਵਲੋਂ ਜ਼ਿਲ੍ਹਾ ਕਮਿਸ਼ਨਰ ਰੂਪਨਗਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਹੋਲਾ ਮਹੱਲਾ ਸਾਲ 2023 ਮਿਤੀ 03.03.2023 ਤੋਂ ਮਿਤੀ 08.03.2023 ਤੱਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।
ਇਸ ਮੇਲੇ ਸਬੰਧੀ ਬਾਹਰਲੇ ਜ਼ਿਲ੍ਹਿਆਂ ਤੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਆਦਿ ਦੀਆਂ ਡਿਊਟੀਆਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਲਗਾਈਆਂ ਜਾਂਦੀਆਂ ਹਨ।ਜਿਸ ਵਿੱਚ ਪੁਲਿਸ ਫੋਰਸ,ਸੀ.ਆਈ.ਡੀ. ਵਿੰਗ,ਟੈਲੀਕਮਿਉਕੇਸ਼ਨ ਵਿੰਗ, ਇੰਟੈਲੀਜੈਂਸ ਵਿੰਗ, ਸਿਹਤ, ਰੈੱਡ ਕੌਂਸਲਾਂ/ਕਾਰਪੋਰੇਸ਼ਨਾਂ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਡਿਊਟੀ ਕਰਨ ਲਈ ਆਉਂਦੇ ਹਨ।
ਇਹਨਾਂ ਸਾਰੇ ਕਰਮਚਾਰੀਆਂ ਦੀ ਰਿਹਾਇਸ਼ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੀ ਜਾਂਦੀ ਹੈ,ਜਿਸ ਕਰਕੇ ਇਹਨਾਂ ਸਕੂਲਾਂ ਵਿੱਚ ਪੜ੍ਹਾਈ ਬਿਲਕੁੱਲ ਨਹੀਂ ਹੋ ਸਕਦੀ।ਇਸ ਲਈ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਸਕੂਲਾਂ (ਜਿਹਨਾਂ ਵਿੱਚ ਇਮਤਿਹਾਨ ਨਹੀਂ ਚੱਲ ਰਹੇ) ਵਿੱਚ 6 ਅਤੇ 7 ਮਾਰਚ,2023 ਦੀਆਂ ਛੁੱਟੀਆਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।