RE CONDUCT PSTET 2023 : ਦੋਬਾਰਾ ਲਈ ਜਾਵੇਗੀ ਪੰਜਾਬ ਰਾਜ਼ ਅਧਿਆਪਕ ਯੋਗਤਾ ਪਰੀਖਿਆ (PSTET)
ਮਾਨਸਾ 13 ਮਾਰਚ, 2023
ਸਿੱਖਿਆ ਵਿਭਾਗ ਵੱਲੋਂ ਐਤਵਾਰ ਨੂੰ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET 2023 ) ਚਰਚਾ ਦਾ ਵਿਸ਼ਾ ਬਣੀ। 12 ਮਾਰਚ ਨੂੰ ਹੋਈ ਪ੍ਰੀਖਿਆ ਵਿੱਚ ਹਰ ਕੋਈ ਉਮੀਦਵਾਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸੋਸ਼ਲ ਸਟੱਡੀਜ਼ ( SST) ਪੇਪਰ ਦੇ ਐਮਸੀਕਿਊ (MCQs) ਭਾਗ ਦੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਪ੍ਰਸ਼ਨ ਪੱਤਰ ਤੇ ਹੀ ਦਿਤੇ ਗਏ ਸਨ। ਕਿਸੇ ਪ੍ਰੀਖਿਆ ਵਿੱਚ ਇਸ ਤਰ੍ਹਾਂ ਪ੍ਰਸ਼ਨਾ ਦੇ ਉਤਰ ਵੀ ਨਾਲ ਹੀ ਦਿਤੇ ਹੋਣਾ ਆਪਣੇ ਆਪ ਵਿੱਚ ਹੀ ਅਨੋਖੀ ਗਲ ਹੈ।
PSTET 2023 PAPER CANCEL NEWS
PSTET 2023 ਟੈਸਟ ਲਈ ਲਗਭਗ 1.48 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਲਈ 18 ਜ਼ਿਲ੍ਹਿਆਂ ਵਿੱਚ 280 ਕੇਂਦਰ ਬਣਾਏ ਗਏ ਸਨ।
ANSWER OF 50 QUESTIONS WERE BOLDED
ਜਿਨ੍ਹਾਂ ਉਮੀਦਵਾਰਾਂ ਨੇ ਸੋਸ਼ਲ ਸਟੱਡੀਜ਼ (SOCIAL STUDIES ) ਵਿਸ਼ੇ ਦੀ ਚੋਣ ਕੀਤੀ ਸੀ ਅਤੇ ਐਤਵਾਰ ਨੂੰ ਪ੍ਰੀਖਿਆ ਲਈ ਹਾਜ਼ਰ ਹੋਏ, ਉਨ੍ਹਾਂ ਨੇ ਕਿਹਾ ਕਿ ਕੁੱਲ 60 ਪ੍ਰਸ਼ਨਾਂ ਵਿੱਚੋਂ ਲਗਭਗ 50 ਪ੍ਰਸ਼ਨਾਂ ਵਿੱਚ ਇੱਕ ਵਿਕਲਪ ਬੋਲਡ ਫੌਂਟ ( BOLD FONT) ਵਿੱਚ ਸੀ ਜਿਸ ਨਾਲ ਉਮੀਦਵਾਰਾਂ ਨੂੰ ਸਹੀ ਉੱਤਰ ਚੁਣਨ ਵਿੱਚ ਮਦਦ ਮਿਲੀ।
Candidates asked invigilatiors , how is this ?
ਹੈਰਾਨ ਅਤੇ ਪ੍ਰੇਸ਼ਾਨ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਲਈ ਤੈਨਾਤ ਨਿਰੀਖਕਾਂ ਨੂੰ ਸਵਾਲ ਵੀ ਕੀਤੇ ਪਰ ਉਹ ਉਮੀਦਵਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਬੇਵੱਸ ਸਨ। ਕਿਉਂਕਿ ਨਿਰੀਖਕਾਂ ਦਾ ਪੇਪਰ ਸੈਟਿੰਗ ਜਾਂ ਪੇਪਰ ਸਬੰਧੀ ਕੋਈ ਜਾਣਕਾਰੀ ਨਹੀਂ ਹੁੰਦੀ। ਉਮੀਦਵਾਰਾਂ ਨੇ ਦੱਸਿਆ ਕਿ ਇਕੱਲੇ ਐਸ.ਐਸ.ਟੀ. ਦੇ ਪੇਪਰ ਵਿੱਚ ਹੀ ਗਲਤੀ ਹੋਈ ਹੈ।
PSTET 2023 : ਕਿਵੇਂ ਸਵਾਲਾਂ ਦੇ ਘੇਰੇ ਵਿੱਚ ਆਈ ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ ਪੜ੍ਹੋ ਇਥੇ
EDUCATION MINISTER HARJOT SINGH BAINS MARRIAGE: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਇਸ ਦਿਨ
PSTET 2023 WILL BE RE CONDUCTED: COORDINATOR
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ: ਹਰਦੀਪ ਸਿੰਘ, ਜੋ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ( PSTET 2023) ਦੇ ਕੋਆਰਡੀਨੇਟਰ ਸਨ, ਨੇ ਕਿਹਾ ਕਿ ਇਹ ਇੱਕ ਪ੍ਰਿੰਟਿੰਗ ਗਲਤੀ ਸੀ ਅਤੇ ਸਬੰਧਤ ਸਰਕਾਰੀ ਵਿਭਾਗ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪੀਐਸਟੀਈਟੀ ਪ੍ਰੀਖਿਆ ਦੋਬਾਰਾ ਲਈ ਜਾਵੇਗੀ।
OPPOSITION PARTIES SLAMS GOVT
ਵਿਰੋਧੀ ਪਾਰਟੀਆਂ ਵੱਲੋਂ ਇਸ ਸਰਕਾਰ ਤੇ ਹਮਲਾ ਕਰਦਿਆਂ ਇਸ ਨੂੰ ਉਮੀਦਵਾਰਾਂ ਨਾਲ ਘੋਰ ਅਨਿਆਂ ਦਸਿਆ।