PSTET 2023 : ਸਵਾਲਾਂ ਦੇ ਘੇਰੇ ਵਿੱਚ ਟੈਂਟ 2023, ਉੱਤਰ ਪਹਿਲਾਂ ਹੀ ਕੀਤੇ ਸੀ ਹਾਈਲਾਈਟ
ਟੈਟ ਦੀ ਪ੍ਰੀਖਿਆ ਸ਼ੱਕ ਦੇ ਘੇਰੇ ਵਿੱਚ ਕੀ ਇਹ ਨਕਲ ਦਾ ਅਨੋਖਾ ਤਰੀਕਾ, ਉੱਤਰ ਪਹਿਲਾਂ ਹੀ ' ਹਾਈ ਲਾਈਟ ' ਕੀਤੇ ਜਾਣ ਦੀ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋ ਰਹੀਆਂ ਹਨ।
ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਲਈ ਚਾਰ ਪ੍ਰਕਾਰ ਦੇ ਪੇਪਰ ਪਾਏ ਗਏ। ਜਿੰਨਾ ਵਿੱਚ ਏ,ਬੀ ,ਸੀ ਅਤੇ ਡੀ ਸੈੱਟ ਸਨ।ਕੁਲ 60 ਸਵਾਲਾਂ ਲਈ ,ਹਰੇਕ ਸਵਾਲ ਦੇ ਉੱਤਰ ਲਈ ਚਾਰ ਚਾਰ ਵਿਕਲਪ ਦਿੱਤੇ ਗਏ ਸਨ। ਜਿਨ੍ਹਾਂ ਵਿੱਚੋ ਕੋਈ ਇਕ ਢੁਕਵਾਂ ਉੱਤਰ ਬਣਦਾ ਸੀ।
ਸੋਸ਼ਲ ਮੀਡੀਆ ਤੇ ਸ਼ੇਅਰ ਪੋਸਟਾਂ ਦੀ ਮੰਨੀਏ ਤਾਂ ਸਹੀ ਉੱਤਰ ਨੂੰ ਪਹਿਲਾਂ ਹੀ ਗਾੜ੍ਹਾ ( BOLD) ਕੀਤਾ ਹੋਇਆ ਸੀ।ਜਿਸ ਤੋ ਹਰੇਕ ਉਮੀਦਵਾਰ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਸਹੀ ਉੱਤਰ ਕਿਹੜਾ ਹੈ!
ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੈ ਕਿ ਇਸ ਤਰ੍ਹਾਂ ਹੋਇਆ, ਅਸੀਂ ਸਿਰਫ ਸੋਸ਼ਲ ਮੀਡੀਆ ਤੇ ਬਰਨਾਲਾ ਦੇ ਇੱਕ ਉਮੀਦਵਾਰ ਵਲੋਂ ਸ਼ੇਅਰ ਕੀਤਾ ਪ੍ਰਸ਼ਨ ਪੱਤਰ ਸ਼ੇਅਰ ਕਰ ਰਹੇ ਹਾਂ।