ONLINE TEACHER TRANSFER 2023: ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨਵੀਆਂ ਹਦਾਇਤਾਂ

ONLINE TEACHER TRANSFER 2023: ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨਵੀਆਂ ਹਦਾਇਤਾਂ 


ਚੰਡੀਗੜ੍ਹ, 24 ਮਾਰਚ 2023

ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਪੱਤਰ ਨੰ: 11/35/2018-1Edu6/1508658, ਮਿਤੀ 25.06.2019 ਰਾਹੀਂ ਅਧਿਆਪਕਾਂ ਦੀ Teachers Transfer Policy-2019 ਜਾਰੀ ਕੀਤੀ ਗਈ ਅਤੇ ਉਸ ਉਪਰੰਤ ਸਮੇਂ-2 ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿੱ), ਪੰਜਾਬ ਦੇ ਮੀਮੋ ਨੰੂ SSA/HR/Transfer/2020/118750, ਮਿਤੀ 22-05-2020 ਰਾਹੀਂ ਸਮੂਹ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ. ਵਲੰਟੀਅਰਜ ਲਈ ਬਦਲੀ ਦੀ ਪਾਲਿਸੀ ਜਾਰੀ ਕੀਤੀ ਗਈ ਸੀ। ਜੋ ਸੋਧਾਂ ਅਧਿਆਪਕਾਂ ਦੇ ਤਬਦਾਲਿਆਂ ਲਈ ਜਾਰੀ ਕੀਤੀਆਂ ਗਈਆਂ ਸਨ, ਉਹ ਸਮੂਹ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ. ਵਲੰਟੀਅਰਜ ਲਈ ਵੀ ਲਾਗੂ ਹੋਣਗੀਆਂ।


ਸਾਲ 2023-24 ਦੌਰਾਨ ਵਿਭਾਗ ਵੱਲੋਂ ਟੀਚਰ ਟਰਾਂਸਫਰ ਪਾਲਿਸੀ ਤਹਿਤ ਆਨਲਾਈਨ ਵਿਧੀ ਰਾਹੀਂ ਬਦਲੀਆਂ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਖਾਲੀ ਅਸਾਮੀਆਂ ਦੀ ਸੂਚੀ ਅਪਡੇਟ ਕੀਤੇ ਗਏ ਈ-ਪੰਜਾਬ ਡਾਟੇ ਤੋਂ ਤਿਆਰ ਕੀਤੀ ਜਾਂਦੀ ਹੈ। 


ਇਸ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਐਲੀਮੈਂਟਰੀ ਵਿੰਗ ਅਧੀਨ ਆਉਂਦੇ ਸਮੂਹ ਅਧਿਆਪਕਾਂ (ਈਟੀਟੀ, ਐਚਟੀ ਅਤੇ ਸੀਐਚਟੀ) ਅਤੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ. ਵਲੰਟੀਅਰਜ ਦਾ ਡਾਟਾ ਸਹੀ ਵੇਰਵਿਆਂ ਸਹਿਤ ਈ-ਪੰਜਾਬ ਪੋਰਟਲ ਤੇ ਮਿਤੀ 26-03-2023 ਤੱਕ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਭਾਗ ਨੂੰ ਬਦਲੀਆਂ ਸਮੇਂ ਖਾਲੀ ਅਤੇ ਭਰੀਆਂ ਅਸਾਮੀਆਂ ਸਬੰਧੀ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ | ਜੇਕਰ ਡਾਟਾ ਅਪਡੇਟ ਨਾ ਹੋਣ ਕਾਰਨ/ਗਲਤ ਡਾਟਾ ਅਪਡੇਟ ਕਰਨ ਕਰਕੇ ਵਿਭਾਗ ਨੂੰ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀ ਨਿਰੋਲ ਜਿੰਮੇਵਾਰੀ ਸਕੂਲ ਮੁਖੀਆਂ ਦੀ ਹੋਵੇਗੀ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends