ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਸਿਵਲ ਰਿਟ ਪਟੀਸ਼ਨ 3639 ਆਫ 2021 ਪ੍ਰਭਜੋਤ ਕੌਰ, ਸਿਵਲ ਰਿਟ ਪਟੀਸ਼ਨ 6279 ਆਫ 2021 ਗੁਰਧਿਆਨ ਸਿੰਘ ਅਤੇ ਸਿਵਲ ਰਿਟ ਪਟੀਸ਼ਨ 4038 ਆਫ 2021 ਮਾਨਪ੍ਰੀਤ ਸਿੰਘ ਬਨਾਮ ਪੰਜਾਬ ਸਰਕਾਰ ਦਾਇਰ ਕਰਕੇ ਕੁੱਲ ਸੱਤ (07) ਪ੍ਰਸ਼ਨਾਂ ਦੇ ਉੱਤਰਾਂ ਨੂੰ ਚੈਲਿੰਜ ਕੀਤਾ ਗਿਆ ਸੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਿਤੀ 15.022021 ਨੂੰ ਉਕਤ ਸਿਵਲ ਰਿੱਟ ਪਟੀਸ਼ਨਾਂ ਵਿਚ ਫੈਸਲਾ ਦਿੰਦੇ ਹੋਏ ਇਨ੍ਹਾਂ ਕੇਸਾਂ ਨੂੰ Disposed of ਕਰ ਦਿੱਤਾ ਗਿਆ ਸੀ।
ਮਾਣਯੋਗ ਹਾਈਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੇ ਸਨਮੁੱਖ ਮਾਣਯੋਗ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਸ਼ਾ ਮਾਹਿਰਾਂ ਦੀ Joint Committee ਦਾ ਗਠਨ ਕਰਕੇ ਪੰਜਾਬੀ ਵਿਸ਼ੇ ਦਾ ਨਤੀਜਾ ਰਿਵਾਇਜ਼ਡ ਕਰਵਾਉਣ ਉਪਰੰਤ Speaking Order No SED-EDU020/45/2023-2EDU5/MANUAL/202547 Dated 02.03.2023 ਜਾਰੀ ਕੀਤਾ ਗਿਆ।
ਮਾਸਟਰ ਕਾਡਰ 3704 ਦੀਆਂ ਅਸਾਮੀਆਂ ਅਧੀਨ ਪੰਜਾਬੀ ਵਿਸ਼ੇ ਦੀਆਂ 171 ਅਸਾਮੀਆਂ ਨਾਲ ਸਬੰਧਤ ਉਮੀਦਵਾਰਾਂ ਦਾ ਨਤੀਜਾ ਉਨ੍ਹਾਂ ਦੇ ਲਾਗ-ਇਨ ਆਈ.ਡੀ. ਵਿਚ ਅਤੇ ਵਿਭਾਗ ਦੀ ਵੈੱਬਸਾਈਟ Website: www.educationrecrutimentboard.com 'ਤੇ ਅਪਲੋਡ ਕਰ ਦਿੱਤਾ ਗਿਆ ਹੈ।
ਮਾਣਯੋਗ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜੀ ਵੱਲੋਂ ਜਾਰੀ ਕੀਤੇ ਗਏ ਮੂੰਹ ਬੋਲਦੇ ਹੁਕਮਾਂ' (Speaking Orders) ਦੇ ਅਨੁਸਾਰ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।