ਪੰਜਾਬ ਸਿੱਖਿਆ ਵਿਭਾਗ ਦੇ ਅਧੀਨ ਦਫਤਰਾਂ/ਸੰਸਥਾਵਾਂ / ਸਕੂਲਾਂ ਵਿੱਚ ਕੰਮ ਕਰਦੇ ਦਰਜਾ-4 (ਦਸਵੀਂ ਪਾਸ) ਕਰਮਚਾਰੀਆਂ ਨੂੰ ਹੁਕਮ ਮਿਤੀ 05.01.2022 ਹੁਕਮ ਮਿਤੀ 08.07.2022 (ਕਾਪੀ ਨੱਥੀ) ਅਤੇ ਹੁਕਮ ਮਿਤੀ 28.10.2022 (ਕਾਪੀ ਨੱਥੀ) ਰਾਹੀਂ ਬਤੌਰ ਐਸ.ਐਲ.ਏ. ਪਦਉੱਨਤ ਕਰਦੇ ਹੋਏ ਗਰੇਡ ਪੇ 5910-20200+2400 (ਛੇਵੇਂ ਪੇਅ ਕਮਿਸ਼ਨ ਦੇ ਲੈਵਲ 6 ਅਧੀਨ) ਤਨਖਾਹ ਫਿਕਸ ਕੀਤੀ ਗਈ ਸੀ, ਜੋ ਕਿ ਛੇਵੇਂ ਪੇਅ ਕਮਿਸ਼ਨ ਦੇ ਲੈਵਲ 3 ਵਿੱਚ ਫਿਕਸ ਕਰਨੀ ਬਣਦੀ ਸੀ।
ਇਸ ਸਬੰਧੀ ਡਾਇਰੈਕਟਰ ਸਿਖਿਆ ਵਿਭਾਗ ਵੱਲੋਂ ਪਦਉੱਨਤ ਹੋਏ ਕਰਮਚਾਰੀਆਂ ਦੀ ਤਨਖਾਹ ਛੇਵੇਂ ਪੇਅ ਕਮਿਸ਼ਨ ਦੇ ਲੈਵਲ 6 ਦੀ ਬਜਾਏ ਲੈਵਲ 3 ਵਿੱਚ ਮੁੜ ਫਿਕਸ ਕਰਨ ਲਈ ਪੱਤਰ( read here) ਜਾਰੀ ਕੀਤਾ ਹੈ। ਉਕਤ ਹੁਕਮਾਂ ਵਿੱਚ ਦਰਜ ਕਰਮਚਾਰੀਆਂ ਦੀ ਤਨਖਾਹ ਵਿੱਚ ਸੋਧ ਕਰਵਾ ਕੇ ਸਬੰਧਤ ਡੀ.ਡੀ.ਓ. ਤੋਂ ਪੁਸ਼ਟੀ ਕਰਨ ਉਪਰੰਤ ਰਿਪੋਰਟ ਤਿੰਨ ਦਿਨ ਦੇ ਅੰਦਰ ਡਾਇਰੈਕਟਰ ਸਿਖਿਆ ਵਿਭਾਗ ਕੋਲ ਪਹੁੰਚ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
ਇਸ ਦੇ ਨਾਲ ਹੀ ਇਸ ਦਫਤਰ ਨੂੰ ਇਹ ਵੀ ਸਰਟੀਫਿਕੇਟ ਭੇਜਿਆ ਜਾਵੇ ਕਿ ਪਦਉੱਨਤੀ ਹੁਕਮਾਂ ਰਾਹੀਂ ਪਦਉੱਨਤ ਹੋਇਆ ਕੋਈ ਵੀ ਕਰਮਚਾਰੀ ਹੁਣ ਛੇਵੇਂ ਤਨਖਾਹ ਕਮਿਸ਼ਨ ਦੇ ਲੈਵਲ 6 ਵਿੱਚ ਤਨਖਾਹ ਪ੍ਰਾਪਤ ਨਹੀਂ ਕਰ ਰਿਹਾ ਹੈ ਅਤੇ ਸਾਰੇ ਕਰਮਚਾਰੀਆਂ ਦੀ ਤਨਖਾਹ ਲੈਵਲ 3 ਵਿੱਚ ਫਿਕਸ ਕਰ ਦਿੱਤੀ ਗਈ ਹੈ। Read official notification here