*ਜੀ ਟੀ ਯੂ ਵਿਗਿਆਨਕ ਵੱਲੋਂ ਮੁੱਖ ਮੰਤਰੀ ਦੇ ਨਾਂ ਪੱਤਰ ਭੇਜਿਆ।*
*ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟ ਕਰਨ ਦੀ ਮੰਗ*
*ਗੋਰਮਿੰਟ ਟੀ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲ੍ਹਾ ਲੁਧਿਆਣਾ ਵੱਲੋਂ ਪ੍ਰਧਾਨ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਲਟਕਦੀਆਂ ਪ੍ਰਮੁੱਖ ਮੰਗਾਂ ਪ੍ਰਤੀ ਮੁੱਖ-ਮੰਤਰੀ ਪੰਜਾਬ ਦੇ ਨਾਂ ਡੀ ਸੀ ਦਫ਼ਤਰ* *ਲੁਧਿਅਣਾ ਦੇ ਨੁਮਾਇੰਦੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਗੁਰਜਿੰਦਰ ਸਿੰਘ ਰਾਹੀਂ ਇੱਕ ਪੱਤਰ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ* *ਸਕੱਤਰ ਸ੍ਰੀ ਇਤਬਾਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਬੀ ਪੀ ਈ ਓਜ਼ ਦੀਆਂ ਤਰੱਕੀਆਂ ਦੀ ਫਾਈਲ ਨੂੰ ਹਰੀ ਝੰਡੀ ਮਿਲਣ ਦੇ ਬਾਵਜੂਦ ਵੀ ਹੇਠਲੇ ਅਮਲੇ ਵੱਲੋਂ* *ਮਹੀਨਿਆਂ ਬੱਧੀ ਲਟਕਾਉਣ, ਪ੍ਰਿੰਸੀਪਲਾਂ ਨੂੰ ਤਰੱਕੀ ਉਪਰੰਤ ਸਟੇਸ਼ਨ ਅਲਾਟ ਨਾ ਕਰਨ, ਨਵੇਂ ਭਰਤੀ 6635 ਅਧਿਆਪਕਾਂ ਦਾ ਪਰੋਬੇਸ਼ਨ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰਨ, ਨਵੇਂ ਭਰਤੀ ਮੁਲਾਜ਼ਮਾਂ ਦੀ ਸੀ ਪੀ ਐੱਫ ਦੀ ਥਾਂ ਜੀ ਪੀ* *ਐੱਫ ਕਟੌਤੀ ਸ਼ੁਰੂ ਕਰਨ, ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, ਅੰਗਹੀਣ ਮੁਲਾਜ਼ਮਾਂ ਦੀਆਂ ਤਰੱਕੀਆਂ ਦਾ ਬੈਕਲਾਗ ਪੂਰਾ ਕਰਨ, ਸੋਧ ਦੇ ਨਾਂ ਤੇ ਬੰਦ ਕੀਤਾ ਪੇਂਡੂ ਭੱਤਾ ਮੁੜ ਸ਼ੁਰੂ ਕਰਨ ਆਦਿ ਮੰਗਾਂ ਪੂਰੀਆਂ ਕਰਨ ਸਬੰਧੀ ਮੰਗ ਕੀਤੀ ਗਈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂਆਂ ਸ੍ਰੀ ਸੰਦੀਪ ਸਿੰਘ ਬਦੇਸ਼ਾ, ਕੇਵਲ ਸਿੰਘ ਜਰਗੜੀ, ਰਾਜਵਿੰਦਰ ਸਿੰਘ ਛੀਨਾ, ਕਮਲਜੀਤ ਸਿੰਘ ਮਾਨ, ਇੰਦਰਜੀਤ ਸਿੰਗਲਾ, ਰਾਜੀਵ ਕੁਮਾਰ, ਰਾਜਮਿੰਦਰਪਾਲ ਸਿੰਘ ਪਰਮਾਰ, ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੰਬੰਧਤ ਅਫਸਰਾਂ ਨੂੰ ਰੁਕੇ ਹੋਏ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਹੁਕਮ ਦਿੱਤੇ ਗਏ ਹਨ। ਇਸ ਸਮੇਂ ਸੁਖਵੀਰ ਸਿੰਘ, ਤੁਸ਼ਾਲ ਕੁਮਾਰ, ਰਾਜਨ ਕੰਬੋਜ, ਸੁਰਿੰਦਰ ਸਿੰਘ, ਰਗੁਵੀਰ ਸਿੰਘ, ਕਰਮਜੀਤ ਸਿੰਘ ਵੀ ਹਾਜ਼ਰ ਸਨ।*