HEADMASTER TERMINATED : ਸਕੂਲ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਮੁੱਖ ਅਧਿਆਪਕ ਨੌਕਰੀ ਤੋਂ ਬਰਖਾਸਤ
ਚੰਡੀਗੜ੍ਹ, 17 ਫਰਵਰੀ 2023
ਸ੍ਰੀ ਜਤਿੰਦਰ ਸਿੰਘ, ਮੁੱਖ ਅਧਿਆਪਕ ਵਿਰੁੱਧ ਸਕੂਲ ਦੀ ਵਿਦਿਆਰਥਣ, ਸਕੂਲ ਸਟਾਫ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਮੁਖੀ ਵੱਲੋਂ ਸਕੂਲ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕਰਨ ਸਬੰਧੀ ਸ਼ਿਕਾਇਤ ਸ਼ਿਕਾਇਤ ਸਿਖਿਆ ਵਿਭਾਗ ਕੋਲ ਕੀਤੀ ਗਈ।
ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਤਰਨ ਤਾਰਨ ਵੱਲੋਂ ਦੋ ਫੀਮੇਲ ਮੈਂਬਰੀ ਕਮੇਟੀ ਦਾ ਗਠਨ ਕਰਕੇ ਸ਼੍ਰੀਮਤੀ ਪਰਮਜੀਤ ਕੌਰ, ਪ੍ਰਿੰਸੀਪਲ, ਸਕੰਸਸਸ ਚੋਹਲਾ ਸਾਹਿਬ (ਤਰਨ ਤਾਰਨ) ਅਤੇ ਸ਼੍ਰੀਮਤੀ ਹਰਵਿੰਦਰ ਕੌਰ, ਪ੍ਰਿੰਸੀਪਲ, ਸਕੰਸਸਸ ਛੋਟਿਆਂ (ਤਰਨ ਤਾਰਨ) ਵੱਲੋਂ ਕਰਵਾਕੇ ਰਿਪੋਰਟ ਇਸ ਦਫਤਰ ਨੂੰ ਭੇਜੀ ਗਈ ਸੀ।
ਰਿਕਾਰਡ ਤੇ ਆਈਆਂ ਪੜਤਾਲ ਰਿਪੋਰਟਾਂ ਅਤੇ ਸਾਰੀਆਂ ਧਿਰਾਂ ਦੀ ਨਿਜੀ ਸੁਣਵਾਈ ਉਪਰੰਤ ਸ਼੍ਰੀ ਜਤਿੰਦਰ ਸਿੰਘ, ਮੁੱਖ ਅਧਿਆਪਕ, ਪਹਿਲਾਂ ਸਰਕਾਰੀ ਹਾਈ ਸਕੂਲ ਬੋਪਾਰਾਏ (ਤਰਨ ਤਾਰਨ), ਹੁਣ ਸਰਕਾਰੀ ਹਾਈ ਸਕੂਲ (ਮੁੰਡੇ) ਸਾਦਿਕ (ਫਰੀਦਕੋਟ) ਵਿਰੁੱਧ ਸਕੂਲ ਦੀ ਵਿਦਿਆਰਥਣ ਵੱਲੋਂ ਲਗਾਏ ਦੋਸ਼ ਸਿੱਧ ਹੋਏ।
ਇਸ ਤਰ੍ਹਾਂ ਕਰਮਚਾਰੀ ਵਿਰੁੱਧ ਪਰਖ ਕਾਲ ਸਮੇਂ ਦੌਰਾਨ ਹੀ ਉਸ ਦਾ ਆਚਰਣ ਤਸੱਲੀਬਖਸ਼ ਨਾ ਪਾਏ ਜਾਣ ਕਾਰਣ ਕਰਮਚਾਰੀ ਦੇ ਨਿਯੁਕਤੀ ਪੱਤਰ ਦੀ ਸ਼ਰਤ ਨੰ: 13 ਅਤੇ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸ਼ਰਤਾ) ਨਿਯਮਾਵਲੀ 1994 ਦੇ ਨਿਯਮ 7 ਵਿੱਚ ਦਰਜ ਉਪਬੰਧਾਂ ਅਨੁਸਾਰ ਉਸਦੀਆਂ ਸੇਵਾਵਾਂ ਡੀਪੀਆਈ ( ਸੈ.ਸਿ.) ਵੱਲੋਂ ਤੱਤਕਾਲ ਸਮੇਂ ਤੋਂ ਖਤਮ ਕੀਤੀਆਂ ਜਾਂਦੀਆਂ ਹਨ। READ ORDER BY DPI : GOVT SCHOOL HEADMASTER TERMINATED READ HERE