BOARD EXAM DUTIES : ਡਿਊਟੀਆਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਸਬੰਧੀ ਸਮੂਹ ਸਕੂਲਾਂ ਨੂੰ ਅਹਿਮ ਹਦਾਇਤਾਂ

BOARD EXAM DUTIES : ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ ਸਬੰਧੀ ਵੱਡੀ ਅਪਡੇਟ 

ਚੰਡੀਗੜ੍ਹ, 16 ਫਰਵਰੀ 2023

ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ( pseb.ac.in)   ਵੱਲੋਂ ਬੋਰਡ ਪ੍ਰੀਖਿਆਵਾਂ ਲਈ ਡਿਊਟੀਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਭੇਜ ਦਿਤੀਆਂ ਗਈਆਂ ਹਨ। 



 ਸਕੂਲ ਮੁੱਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਪ੍ਰੀਖਿਆ ਲਈ ਡਿਊਟੀ ਲੱਗੀ ਹੈ, ਉਹਨਾਂ ਕਰਮਚਾਰੀਆਂ ਨੂੰ ਮਿਤੀ 16.02.23 ਨੂੰ ਬਾਅਦ ਦੁਪਹਿਰ ਫਾਰਗ ਕਰਦੇ ਹੋਏ ਮਿਤੀ 17.02.23 ਨੂੰ ਸਬੰਧਤ ਕੇਂਦਰ ਵਿਖੇ ਸਵੇਰੇ 10:00 ਵਜੇ ਆਪਣੀ ਹਾਜਰੀ ਦੇਣੀ ਪਾਬੰਦ ਕਰਨ ਅਤੇ ਜੋ ਪ੍ਰੀਖਿਆ ਕੇਂਦਰ ਸਿਰਫ ਅਠਵੀਂ-ਦਸਵੀਂ ਲਈ ਹਨ, ਉਹਨਾਂ ਕਰਮਚਾਰੀਆਂ ਨੂੰ ਮਿਤੀ 23/02/23 ਨੂੰ ਬਾਅਦ ਦੁਪਹਿਰ ਫਾਰਗੀ ਕਰਦੇ ਹੋਏ ਮਿਤੀ 24/02/23 ਸਬੰਧਤ ਕੇਂਦਰ ਵਿਖੇ ਸਵੇਰੇ 10:00 ਵਜੇ ਪਹੁੰਚਣਾ ਯਕੀਨੀ ਬਨਾਉਣ। 


ਸਕੂਲ ਮੁਖੀਆਂ ਅਤੇ ਸਮੂਹ ਅਮਲਾ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਡਿਊਟੀਆਂ ਕਿਸੇ ਵੀ ਮੀਡੀਆ ਜਾਂ ਵਟਸਐਪ ਗਰੁੱਪਾਂ ਵਿੱਚ ਵਾਈਰਲ ਨਾ ਕੀਤੀਆਂ ਜਾਣ ਜਿਸਦੀ ਜਿੰਮੇਵਾਰੀ ਸਬੰਧਤ ਦੀ ਹੋਵੇਗੀ। ਡਿਊਟੀਆਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਵਾਲੇ ਅਧਿਆਪਕਾਂ/ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।



RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...