ਬਜਟ ਨਾ ਆਉਣ ਕਾਰਣ ਹਜਾਰਾਂ ਅਧਿਆਪਕ ਜਨਵਰੀ ਦੀ ਤਨਖਾਹ ਨੂੰ ਤਰਸੇ - ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਜਨਵਰੀ ਦਾ ਬਜਟ ਨਾ ਆਉਣ ਕਾਰਨ ਹਜਾਰਾਂ ਅਧਿਆਪਕਾਂ ਜਨਵਰੀ ਦੀ ਤਨਖਾਹਾਂ ਨੂੰ ਤਰਸ ਰਹੇ ਪਰ ਸਰਕਾਰ ਤੇ ਕੋਈ ਵੀ ਜੂੰ ਨਹੀ ਸਰਕ ਰਹੀ । ਲਹੌਰੀਆ ਨੇ ਦੱਸਿਆ ਕਿ ਅਧਿਆਪਕ ਟੈਕਸ ਕਟੌਤੀ ਤੇ ਲੋਨ ਦੀਆ ਕਿਸ਼ਤੀ ਤਾਰਨ ਤੋ ਵੀ ਅਸਮਰੱਥ ਹੋਏ ਪਏ ਹਨ । ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਨਖਾਹਾਂ ਦਾ ਬਜ਼ਟ ਜਲਦੀ ਪਾਇਆਂ ਜਾਵੇ ਕਿ ਅਧਿਆਪਕਾਂ ਨੂੰ ਕੋਈ ਮੁਸ਼ਕਲ ਨਾ ਆਵੇ । ਲਾਹੌਰੀਆ ਨੇ ਕਿਹਾ ਕਿ ਸਰਕਾਰ ਜਲਦੀ ਤਨਖਾਹਾਂ ਪਾੇ ਤਾ ਕਿ ਅਧਿਆਪਕ ਆਪਣੀ ਟੈਕਸ ਕਟੌਤੀ ਤੇ ਲੋਨ ਦੀਆ ਕਿਸ਼ਤਾ ਤਾਰ ਸਕਨ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਗੁਰਮੇਲ ਸਿੰਘ ਬਰੇ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਹਰਜਿੰਦਰ ਸਿਂਘ ਬੁੱਢੀਪਿੰਡ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।