ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੱਤ ਫਰਵਰੀ ਨੂੰ ਸੰਗਰੂਰ ਵਿਖ਼ੇ ਸੂਬਾ ਪੱਧਰੀ ਰੋਸ਼ ਰੈਲੀ

 ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੱਤ ਫਰਵਰੀ ਨੂੰ ਸੰਗਰੂਰ  ਵਿਖ਼ੇ ਸੂਬਾ ਪੱਧਰੀ ਰੋਸ਼ ਰੈਲੀ   

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਇੱਕ ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਮੁਲਤਵੀ ਕਰਕੇ ਸੱਤ ਫਰਵਰੀ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ । 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾਨਗਰੀ ਬਲਬੀਰ ਸਿੰਘ ਸਿਵੀਆ ਤੇ ਹਰਜੀਤ ਕੌਰ ਸਮਰਾਲਾ ਦੱਸਿਆ ਕਿ ਇੱਕ ਫਰਵਰੀ ਨੂੰ ਮਸਤੂਆਣਾ ਮੇਲੇ ਦਾ ਆਖਰੀ ਦਿਨ ਹੋਣ ਕਰਕੇ ਰੈਲੀ ਵਿੱਚ ਕਈ ਤਰਾਂ ਦੀਆਂ ਦਿੱਕਤਾਂ ਦਾ ਆਉਣ ਦਾ ਖ਼ਤਰਾ ਸੀ ਜਿਸ ਕਾਰਨ ਬਦਲਾਵ ਕੀਤਾ ਗਿਆ ਹੈ। 



 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਜਾ ਰਹੀ ਅਤੇ ਪਿਛਲੀਆਂ ਸਰਕਾਰਾਂ ਦੀ ਤਰਾਂ ਹੀ ਮੰਤਰੀਆਂ ਦੀਆਂ ਸਬ ਕਮੇਟੀਆਂ ਬਣਾ ਕੇ ਕੱਚੇ ਮੁਲਾਜ਼ਮਾਂ ਪ੍ਰਤੀ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ ਜਿਸ ਤਿਹਤ ਜੰਗਲਾਤ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਲਈ ਸੱਤ ਫਰਵਰੀ ਨੂੰ ਸੰਗਰੂਰ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸੇਂਕੜੇ ਜੰਗਲਾਤ ਵਰਕਰ ਸ਼ਾਮਲ ਹੋਣਗੇ।


 ਇਸ ਮੌਕੇ ਹਰਿੰਦਰ ਕੁਮਾਰ ਐਮਾਂ ਬਲਜਿੰਦਰ ਸਿੰਘ ਖੈਰਦੀਨਕੇ ਬਲਵਿੰਦਰ ਕੌਰ ਤਿਲਕ ਰਾਜ ਪੱਟੀ ਗੁਰਮੀਤ ਸਿੰਘ ਗੁਮਾਨਪੁਰਾ ਪ੍ਰੇਮ ਸਿੰਘ ਕਰਨੈਲ ਸਿੰਘ ਸਰਾਂ ਸਾਲ਼ੀ ਵੇਰਕਾਕੇਵਲ ਸਿੰਘ ਨਿਰਮਲ ਸਿੰਘ ਅਟਵਾਲ ਬੀਰ ਸਿੰਘ ਭੂਰਾ ਕਰਨੇਲ ਸਿੰਘ ਇੰਬਣ ਬਲਵਿੰਦਰ ਸਿੰਘ ਗੰਡੀਵਿੰਡ ਆਦਿ ਹਾਜ਼ਰ ਹੋਏ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ?

  27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ? ਆਓ, ਦੇਖੀਏ 27 ਜੁਲਾਈ ਨੂੰ ਤੁਹਾਡੀ ਰਾਸ਼ੀ ਲਈ ਕੀ ਕੁਝ ਖਾਸ ਹੈ: ਮੇਖ (ਮਾਰਚ 21 - ਅਪ੍ਰੈਲ 19) ਆਪਣੀਆਂ ਭਾਵਨਾਵਾਂ ...

RECENT UPDATES

Trends