ਕੇਂਦਰੀ ਬਜਟ ਮੁਲਾਜ਼ਮ,ਮਜ਼ਦੂਰ ,ਕਿਸਾਨ ਵਿਰੋਧੀ: ਪਸਸਫ (ਵਿਗਿਆਨਿਕ )
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਿਕ ) ਨੇ ਕੇਂਦਰੀ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਜਟ ਪਬਲਿਕ ਸੈਕਟਰ ਵਿਰੋਧੀ ਹੈ।ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਤੇ ਸੂਬਾ ਸਕੱਤਰ ਐਨ ਡੀ ਤਿਵਾੜੀ , ਨਵਪ੍ਰੀਤ ਬੱਲੀ, ਮਨਜੀਤ ਸਿੰਘ ਲਹਿਰਾਂ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਹੈ।ਸਗੋੰ ਇਸ ਬਜਟ ਨੂੰ ਇਸ ਤਰਾਂ ਤਿਆਰ ਕੀਤਾ ਗਿਆ ਹੈ ਜਿਵੇਂ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਹੁੰਦੇ ਹਨ। ਮੁਲਾਜ਼ਮ ਵਰਗ ਨੂੰ ਆਸ ਸੀ ਕਿ ਨੌਂ ਸਾਲ ਤੋਂ ਇਨਕਮ ਟੈਕਸ ਦਾ ਦਾਇਰਾ ਨਾ ਛੁਹਣ ਵਾਲੀ ਮੋਦੀ ਸਰਕਾਰ ਸ਼ਾਇਦ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਕਾਰਣ ਟੈਕਸ ਸਲੈਬ ਛੋਟ ਦੱਸ ਲੱਖ ਤੱਕ ਕਰੇਗੀ ਪਰ ਸਰਕਾਰ ਨੇ ਪਰਾਣੀ ਟੈਕਸ ਸਕੀਮ ਵਿੱਚ ਛੋਟ ਦੇਣ ਦੀ ਬਜਾਏ ਸਿਰਫ ਨਵੀਂ ਟੈਕਸ ਸਕੀਮ ਤਹਿਤ ਹੀ ਸੱਤ ਲੱਖ ਕਰਕੇ ਊਠ ਦੇ ਮੂੰਹ ਵਿਚ ਜ਼ੀਰਾ ਪਾਉਣ ਵਾਲੀ ਗੱਲ ਹੀ ਕੀਤੀ ਹੈ।
ਦੋ ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਦੱਸ ਲੱਖ ਨੌਕਰੀਆਂ ਦੀ ਗੱਲ ਹੀ ਇਸ ਬਜਟ ਵਿਚ ਕਰ ਰਹੀ ਹੈ। ਖੇਤੀ ਵਿਚ ਆਮਦਨ ਦੁੱਗਣੀ ਕਰਨ ਦੇ ਵਾਅਦੇ ਤੋਂ ਸਰਕਾਰ ਇਸ ਬਜਟ ਵਿਚ ਮੁਨਕਰ ਹੋਈ ਹੈ। ਇਹ ਬਜਟ ਵੀ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁੱਖ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਸੁਰਿੰਦਰ ਕੰਬੋਜ, ਬਿਕਰਮਜੀਤ ਸਿੰਘ, ਭੂਪਿੰਦਰ ਪਾਲ ਕੌਰ , ਸੋਮ ਸਿੰਘ, ਜਤਿੰਦਰ ਸਿੰਘ ਸੋਨੀ , ਗੁਲਜ਼ਾਰ ਖਾਨ, ਕੰਵਲਜੀਤ ਸੰਗੋਵਾਲ, ਸੁਖਵਿੰਦਰ ਸਿੰਘ ਦੋਦਾ, ਜਤਿੰਦਰ ਸਿੰਘ, ਪ੍ਰਗਟ ਸਿੰਘ ਜੰਬਰ, ਜੰਗ ਬਹਾਦਰ ਸਿੰਘ ਫਰੀਦਕੋਟ, ਜਗਤਾਰ ਸਿੰਘ, ਜਗਦੀਪ ਸਿੰਘ ਜੌਹਲ, ਬਿੱਕਰ ਸਿੰਘ ਮਾਖਾ, ਸਿਕੰਦਰ ਸਿੰਘ ਢੇਰ, ਸੁੱਚਾ ਸਿੰਘ ਚਾਹਲ , ਹਰਮਿੰਦਰ ਸਿੰਘ , ਕਰਮਦੀਨ ਖਾਨ, ਅਮਨਦੀਪ ਬਾਗਪੁਰੀ, ਮੇਜਰ ਸਿੰਘ ਬਲਵਿੰਦਰ ਸਿੰਘ ਕਾਲੜਾ ਰਮਨ ਗੁਪਤਾ, ਲਾਲ ਚੰਦ, ਜਰਨੈਲ ਜੰਡਾਲੀ ਵੱਲੋਂ ਇਸ ਬਜਟ ਨੂੰ ਮੁਲਾਜ਼ਮ ਵਿਰੋਧੀ ਗਰਦਾਨਿਆ ਗਿਆ।