SCHOOL HOLIDAYS IN PUNJAB UPTO 15TH JANUARY: ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ, ਜਾਅਲੀ ਨਿਊਜ਼

 SCHOOL HOLIDAYS IN PUNJAB UPTO 15TH JANUARY: ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ, ਜਾਅਲੀ ਨਿਊਜ਼


ਮੋਹਾਲੀ, 9 ਜਨਵਰੀ 2023 

ਸੂਬੇ ਦੇ ਸਕੂਲਾਂ ਵਿੱਚ 15 ਜਨਵਰੀ ਤੱਕ ਛੁੱਟੀਆਂ ਸਬੰਧੀ ਇੱਕ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਮ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਟਵੀਟ ਅਨੁਸਾਰ" ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ, ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ, ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 10/01/2023 ਤੋਂ 15/01/2023 ਤੱਕ ਸਾਰਿਆ ਜਮਾਤਾ ਨੂੰ ਛੁੱਟੀਆਂ ਦਾ ਵਾਧਾ ਕੀਤਾ ਜਾਂਦਾ ਹੈ।"  


ਆਪਣੇ ਪਾਠਕਾਂ ਲਈ ਦਸ ਦੀਏ ਕਿ ਇਹ ਟਵੀਟ ਜਾਅਲੀ ਹੈ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।  ਸਮੂਹ ਸਕੂਲ 10 ਵਜੇ ਤੋਂ 3 ਵਜੇ ਤੱਕ ਖੁੱਲਣਗੇ।



 ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ  ਦੇ ਪੁਰਾਣੇ ਟਵੀਟ ਨੂੰ ਐਡਿਟ ਕਰਕੇ ਛੁੱਟੀਆਂ ਦੇ ਵਾਧੇ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। 

ਛੁੱਟੀਆਂ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਕੱਲ ਮਿਤੀ 10/01/2023 ਨੂੰ ਸਕੂਲ ਪਹਿਲਾਂ ਤੋਂ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਹੀ ਲੱਗਣਗੇ।

Also read:

ਠੰਢ ਕਾਰਨ ਵਿਦਿਆਰਥਣ ਦੀ ਮੌਤ, ਡੀਪੀਆਈ ਨੇ ਜਾਰੀ ਕੀਤੇ ਇਹ ਹੁਕਮ 


PB SCHOOL FREE TEST GURU: ਵਿਦਿਆਰਥੀਆਂ ਦੇ ਆਨਲਾਈਨ ਟੈਸਟ ਲਈ ਨਵੇਂ ਲਿੰਕ ਜਾਰੀ 










💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends