AAM AADMI CLINIC: 27 ਜਨਵਰੀ ਨੂੰ ਪੰਜ ਹੋਰ ਆਮ ਆਦਮੀ ਕਲੀਨਿਕ ਹੋਣਗੇ ਲੋਕ ਅਰਪਣ

 27 ਜਨਵਰੀ ਨੂੰ ਪੰਜ ਹੋਰ ਆਮ ਆਦਮੀ ਕਲੀਨਿਕ ਹੋਣਗੇ ਲੋਕ ਅਰਪਣ

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਮਿਆਰੀ ਸਿਹਤ ਸਹੂਲਤ ਦੇਣ ਦੇ ਵਾਅਦੇ ਨੂੰ ਪਿਆ ਬੂਰ

ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਸੁਧਾਰ ਲਈ ਨਿਰੰਤਰ ਉਪਰਾਲੇ ਜਾਰੀ

ਕੀਰਤਪੁਰ ਸਾਹਿਬ 25 ਜਨਵਰੀ ()

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਨਿਰੰਤਰ ਉਪਰਾਲੇ ਜਾਰੀ ਹਨ। ਇੱਕ ਸਾਲ ਵਿਚ ਸੈਂਕੜੇ ਆਮ ਆਦਮੀ ਕਲੀਨਿਕ ਖੋਲ ਕੇ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਮੁਫਤ ਇਲਾਜ਼, ਟੈਸਟ ਅਤੇ ਦਵਾਈ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। 27 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਪੰਜ ਹੋਰ ਆਮ ਆਦਮੀ ਕਲੀਨਿਕ ਲੋਕ ਅਰਪਣ ਹੋਣਗੇ। ਪਹਿਲਾ ਤਿੰਨ ਆਮ ਆਦਮੀ ਕਲੀਨਿਕ ਸਫਲਤਾ ਪੂਰਵਕ ਲੋਕਾਂ ਨੂੰ ਸਿਹਤ ਸਹੂਲਤਾ ਦੇ ਰਹੇ ਹਨ, ਜਿੱਥੇ ਰੋਜ਼ਾਨਾ ਸੈਂਕੜੇ ਲੋਕ ਮੁਫਤ ਟੈਸਟ, ਦਵਾਈ ਅਤੇ ਸਿਹਤ ਸਹੂਲਤਾ ਦਾ ਲਾਭ ਲੈ ਰਹੇ ਹਨ। 



       27 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਨੰਗਲ, ਭਲਾਣ, ਸਹਿਜੋਵਾਲ, ਕੀਰਤਪੁਰ ਸਾਹਿਬ, ਢੇਰ ਵਿੱਚ ਆਮ ਆਦਮੀ ਕਲੀਨਿਕ ਲੋਕ ਅਰਪਣ ਹੋਣਗੇ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਲੋਕ ਅਰਪਣ ਕੀਤੇ ਜਾ ਰਹੇ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਉਪਲੱਬਧ ਕਰਵਾਉਣ ਲਈ ਤਿਆਰ ਕਲੀਨਿਕ ਦੀਆ ਇਮਾਰਤਾਂ ਵਿੱਚ ਸਹੂਲਤਾਂ ਦਾ ਖੁੱਦ ਦੌਰਾ ਕਰਕੇ ਜਾਇਜਾ ਲਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਕਲੀਨਿਕ ਵਿੱਚ ਹੋਰ ਲੋੜੀਦੀਆ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਹੜੇ ਇਲਾਕਿਆਂ ਵਿੱਚ ਇਹ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਉਨ੍ਹਾਂ ਇਲਾਕਾ ਨਿਵਾਸੀਆ ਨਾਲ ਕੈਬਨਿਟ ਮੰਤਰੀ ਵੱਲੋਂ ਬੈਠਕਾਂ ਕਰਕੇ ਲੋਕਾਂ ਦੀ ਜਰੂਰਤ ਅਨੁਸਾਰ ਆਮ ਆਦਮੀ ਕਲੀਨਿਕ ਵਿਚ ਸੁਧਾਰ ਕਰਵਾਏ ਗਏ ਹਨ। 

    ਡਾ.ਦਲਜੀਤੀ ਕੌਰ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਨੰਗਲ ਸ਼ਹਿਰ ਵਿੱਚ ਇੱਕ ਆਮ ਆਦਮੀ ਕਲੀਨਿਕ ਖੋਲਿਆ ਜਾ ਰਿਹਾ ਹੈ। ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲ੍ਹੋਂ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਹੋਰ ਚਾਰ ਨਵੇਂ ਆਮ ਆਦਮੀ ਕਲੀਨਿਕ ਕੀਰਤਪੁਰ ਸਾਹਿਬ, ਢੇਰ, ਭਲਾਣ ਅਤੇ ਸਹਿਜੋਵਾਲ਼ ਵਿਖੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਅਤਿ ਆਧੁਨਿਕ ਤਰੀਕੇ ਨਾਲ਼ ਮਰੀਜ਼ ਦਾ ਇਲਾਜ਼ ਕੀਤਾ ਜਾਵੇਗਾ ਅਤੇ ਮਰੀਜ਼ ਦਾ ਸਾਰਾ ਰਿਕਾਰਡ ਆਨਲਾਈਨ ਪੋਰਟਲ ਤੇ ਕਰਕੇ ਰੱਖਿਆ ਜਾਵੇਗਾ, ਜਿਸ ਨਾਲ ਕਿ ਮਰੀਜ਼ ਭਵਿੱਖ ਵਿੱਚ ਕਿਸੇ ਵੀ ਆਮ ਆਦਮੀ ਕਲੀਨਿਕ ਵਿੱਚ ਦੁਬਾਰਾ ਜਾਂਦਾ ਹੈ ਤਾਂ ਮੌਜੂਦ ਡਾਕਟਰ ਵਲ੍ਹੋਂ ਉਸ ਵਿਅਕਤੀ ਦਾ ਸਾਰਾ ਪੁਰਾਣਾ ਰਿਕਾਰਡ ਅਤੇ ਰਿਪੋਰਟਾਂ ਦੇਖੀਆਂ ਜਾ ਸਕਣਗੀਆਂ ਅਤੇ ਇਸ ਨਾਲ਼ ਉਸ ਵਿਅਕਤੀ ਦੇ ਇਲਾਜ਼ ਵਿੱਚ ਬਹੁਤ ਸੋਖ ਹੋ ਜਾਵੇਗੀ। ਇਹਨਾਂ ਕਲੀਨਿਕਾਂ ਵਿੱਚ ਇੱਕ ਮੈਡੀਕਲ ਅਫਸਰ, ਇੱਕ ਫਾਰਮਾਸਿਸਟ, ਇੱਕ ਕਲੀਨਿਕ ਅਸਿਸਟੈਂਟ ਅਤੇ ਇੱਕ ਦਰਜਾ ਚਾਰ ਸਟਾਫ ਮੈਂਬਰ ਕੰਮ ਕਰੇਗਾ। ਇਹਨਾਂ ਕਲੀਨਿਕਾਂ ਵਿੱਚ ਮੁਫਤ ਲਗਭਗ 41 ਲੈਬ ਟੈਸਟ ਅਤੇ ਲਗਭਗ 95 ਤਰਾਂ ਦੀ ਦਵਾਈ ਦੀ ਸਹੂਲਤ ਹੋਵੇਗੀ ਅਤੇ ਮਰੀਜ਼ ਦੀ ਕੋਈ ਵੀ ਪਰਚੀ ਫੀਸ ਨਹੀਂ ਲੱਗੇਗੀ। ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦੇ ਬੈਠਣ ਲਈ ਵੀ ਖਾਸ ਤੌਰ ਤੇ ਪ੍ਰਬੰਧ ਹੋਵੇਗਾ। ਪੰਜਾਬ ਸਰਕਾਰ ਦੇ ਇਸ ਉੱਦਮ ਨਾਲ ਹਰ ਵਰਗ ਦੇ ਲੋਕਾਂ ਨੂੰ ਭਰਪੂਰ ਫਾਇਦਾ ਮਿਲੇਗਾ। ਆਮ ਆਦਮੀ ਕਲੀਨਿਕ ਲੋਕ ਅਰਪਣ ਕਰਨ ਤੋ ਪਹਿਲਾ ਤਿਆਰੀਆਂ ਨੂੰ ਅੰਤਿਮ ਛੋਹਾ ਦਿੱਤੀਆ ਜਾ ਰਹੀਆਂ ਹਨ। 

ਤਸਵੀਰ- ਆਮ ਆਦਮੀ ਕਲੀਨਿਕ ਕੀਰਤਪੁਰ ਸਾਹਿਬ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends