ਦਫ਼ਤਰਾਂ ਵਿੱਚ ਪ੍ਰਾਪਤ ਸ਼ਿਕਾਇਤਾਂ ਤੇ ਕਾਰਵਾਈ ਕਰਨ ਸਬੰਧੀ ਪੱਤਰ

ਜਿਲ੍ਹਾ ਦਫਤਰਾਂ ਵਿੱਚ ਪ੍ਰਾਪਤ ਸ਼ਿਕਾਇਤਾਂ ਬਾਰੇ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਪੰਜਾਬ ਐਸ.ਏ.ਐਸ.ਨਗਰ ਮੀਮੋ ਨੰਬਰ 14/82-18 (4) : 01-04-19‌ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



ਜਾਰੀ ਪੱਤਰ ਅਨੁਸਾਰ, "ਜਿਲ੍ਹਾ ਦਫਤਰਾਂ ਵਿੱਚ ਇਸ ਡਾਇਰੈਕਟੋਰੇਟ, ਵੱਖ-ਵੱਖ ਐਸੋਸੀਏਸ਼ਨਾਂ, ਅਧਿਆਪਕਾਂ ਅਤੇ ਹੋਰ ਆਮ ਲੋਕਾਂ ਵੱਲੋਂ ਕਿਸੇ ਕਰਮਚਾਰੀ / ਅਧਿਕਾਰੀ ਜਾਂ ਕਿਸੇ ਹੋਰ ਮੁੱਦੇ ਬਾਰੇ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਸ਼ਿਕਾਇਤਾਂ ਤੇ ਸ਼ਿਕਾਇਤ-ਕਰਤਾ ਵੱਲੋਂ ਆਪਣਾ ਕੋਈ ਅਤਾ-ਪਤਾ ਨਹੀਂ ਦਿੱਤਾ ਜਾਂਦਾ। ਕੁਝ ਅਜਿਹੀਆਂ ਸ਼ਿਕਾਇਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਤੇ ਸ਼ਿਕਾਇਤ ਕਰਤਾ ਨੇ ਭਾਵੇਂ ਆਪਣਾ ਪਤਾ ਤਾਂ ਦਰਜ਼ ਕੀਤਾ ਹੁੰਦਾ ਹੈ, ਪ੍ਰੰਤੂ ਉਸ ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਕੋਈ ਬਹੁਤੀ ਮਹੱਤਤਾ ਨਹੀਂ ਹੁੰਦੀ। ਜਿਲ੍ਹਾ ਦਫਤਰਾਂ ਵੱਲੋਂ ਆਮ ਰੂਟੀਨ ਵਿੱਚ ਅਜਿਹੀਆਂ ਸ਼ਿਕਾਇਤਾਂ ਦੀ ਘੋਖ/ਪੜਤਾਲ ਕਰਨ ਲਈ ਕਿਸੇ ਇੱਕ ਜਾਂ ਦੋ-ਤਿੰਨ ਪ੍ਰਿੰਸੀਪਲਾਂ ਦੀ ਡਿਊਟੀ ਲਗਾਈ ਜਾਂਦੀ ਹੈ। ਪੜਤਾਲ ਉਪਰੰਤ ਬਹੁਤੀਆਂ ਸ਼ਿਕਾਇਤਾਂ ਨੂੰ ਦਾਖਲ ਦਫਤਰ ਕਰਨ ਦੀਆਂ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਸਮਾਂ ਹੀ ਬਰਬਾਦ ਨਹੀਂ ਹੁੰਦਾ, ਬਲਕਿ ਸ਼ਿਕਾਇਤ-ਕਰਤਾ ਵੀ ਆਪਣੀ ਸ਼ਿਕਾਇਤ ਸਬੰਧੀ ਅਸਮੰਜਸ ਦੀ ਸਥਿਤੀ ਵਿਚ ਰਹਿੰਦਾ ਹੈ।" 

 2.ਆਮ ਲੋਕਾਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਜਾਇਜ਼ ਸ਼ਿਕਾਇਤਾਂ (Grievances) ਨੂੰ ਦੂਰ ਕਰਨ ਅਤੇ ਪ੍ਰਸਾਸ਼ਨ ਦਾ ਬੇਲੋੜਾ ਵਕਤ ਖਰਾਬ ਨਾ ਕਰਨ ਦੇ ਮੰਤਵ ਲਈ ਇਹ ਫੈਸਲਾ ਲਿਆ ਗਿਆ ਹੈ ਬੇ-ਨਾਮੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਿੱਧੇ ਤੌਰ ਤੇ ਦਾਖਲ ਦਫਤਰ ਕਰ ਦਿੱਤਾ ਜਾਵੇ, ਬਸ਼ਰਤੇ ਕਿ ਸ਼ਿਕਾਇਤ ਵਿੱਚ ਦਰਜ ਤੱਥ ਸਰਕਾਰੀ ਰਿਕਾਰਡ ਤੋਂ ਵੈਰੀਫਾਈ ਕੀਤੇ ਜਾ ਸਕਦੇ ਹੋਣ ਜਾਂ ਸ਼ਿਕਾਇਤ ਕਿਸੇ ਬਹੁਤ ਗੰਭੀਰ ਮੁੱਦੇ ਤੇ ਹੋਵੇ। ਜਿਨ੍ਹਾਂ ਸ਼ਿਕਾਇਤਾਂ ਤੇ ਸ਼ਿਕਾਇਤ ਕਰਤਿਆਂ ਵੱਲੋਂ ਆਪਣਾ ਮੁਕੰਮਲ ਪਤਾ ਵਗੈਰਾ ਦਿੱਤਾ ਹੋਵੇ, ਉਨ੍ਹਾਂ ਪਾਸੋਂ ਸਵੈ-ਘੋਸ਼ਣਾ ਪ੍ਰਾਪਤ ਕਰਨ ਉਪਰੰਤ ਹੀ ਸ਼ਿਕਾਇਤ/ਸਿਕਾਇਤਾਂ ਸਬੰਧੀ ਰਿਪੋਰਟ ਫੋਨ ਜਾਂ ਵੱਟਸਐਪ ਰਾਹੀਂ ਪ੍ਰਾਪਤ ਕਰਕੇ ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਸੀਘਰ ਕੀਤਾ ਜਾਵੇ।

ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਇਹ ਹਦਾਇਤਾਂ ਮਾਨਯੋਗ ਸਕੱਤਰ ਸਕੂਲ ਸਿਖਿਆ  ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀਆਂ ਗਈਆਂ ਹਨ। ਪੱਤਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 


Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਲਿੰਕ ਐਕਟਿਵ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends