ਅਹਿਮ ਖ਼ਬਰ: ਪੰਜਾਬ ਵਿੱਚ 18 ਤੋਂ 20 ਸਤੰਬਰ ਤੱਕ ਵੱਡੇ ਪੱਧਰ ਤੇ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ, 14 ਲੱਖ ਤੋਂ ਵੱਧ ਬੱਚਿਆ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ : ਚੇਤਨ ਸਿੰਘ ਜੌੜਾਮਾਜਰਾ

 ਪੰਜਾਬ ਵਿੱਚ ਪਲਸ ਪੋਲੀਓ ਮੁਹਿੰਮ ਤਹਿਤ 14 ਲੱਖ ਤੋਂ ਵੱਧ ਬੱਚਿਆ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ : ਚੇਤਨ ਸਿੰਘ ਜੌੜਾਮਾਜਰਾ



ਪੰਜਾਬ ਵਿੱਚ 18 ਤੋਂ 20 ਸਤੰਬਰ ਤੱਕ ਵੱਡੇ ਪੱਧਰ ਤੇ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ



 ਚੰਡੀਗੜ, 17 ਸਤੰਬਰ:


 



ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਜੋ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਟੀਚਾ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਸ.ਐਨ.ਆਈ.ਡੀ. ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਲਈ ਸਿਹਤ ਵਿਭਾਗ ਪੂਰੀ ਤਰਾਂ ਤਿਆਰ ਹੈ, ਇਸ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ 11,865 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ 18 ਸਤੰਬਰ ਤੋਂ 20 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ 1,483,072 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।



ਵੱਖ-ਵੱਖ ਅਧਿਕਾਰੀਆਂ ਅਤੇ ਭਾਈਵਾਲਾਂ ਦੀ ਸ਼ਮੂਲੀਅਤ ਵਾਲੀ ਸਟੇਟ ਟਾਸਕ ਫੋਰਸ ਦੀ ਵਰਚੁਅਲ ਢੰਗ ਨਾਲ ਹੋਈ ਮੀਟਿੰਗ ਵਿੱਚ ਮੁਹਿੰਮ ਦੇ ਸੁਚਾਰੂ ਅਮਲ ਸਬੰਧੀ ਤਿਆਰੀਆਂ ਦਾ ਮੁਲਾਂਕਣ ਕੀਤਾ ਗਿਆ।



ਸਿਹਤ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ 12 ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਤਹਿਗੜ ਸਾਹਿਬ, ਫਾਜ਼ਿਲਕਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਐਸ.ਬੀ.ਐਸ.ਨਗਰ, ਪਠਾਨਕੋਟ, ਪਟਿਆਲਾ ਅਤੇ ਤਰਨਤਾਰਨ ਵਿੱਚ ਚਲਾਈ ਜਾਵੇਗੀ।  



ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ 12 ਜ਼ਿਲ੍ਹਿਆਂ ਵਿੱਚ 18 ਸਤੰਬਰ 2022 ਨੂੰ ਬੂਥ ਗਤੀਵਿਧੀਆਂ ਅਤੇ 19 ਸਤੰਬਰ ਅਤੇ 20 ਸਤੰਬਰ ਨੂੰ ਘਰ ਘਰ ਜਾਕੇ ਬੂੰਦਾਂ ਪਿਲਾਈਆਂ ਜਾਣਗੀਆਂ, ਜਿਸ ਦੌਰਾਨ ਫੈਕਟਰੀਆਂ, ਇੱਟਾਂ ਦੇ ਭੱਠਿਆਂ, ਝੁੱਗੀ-ਝੌਂਪੜੀਆਂ, ਬੱਸ ਸਟੈਂਡ, ਉਸਾਰੀ ਵਾਲੀਆਂ ਥਾਵਾਂ ਅਤੇ ਰੇਲਵੇ ਸਟੇਸ਼ਨ ਤੇ ਮੌਜੂਦ ਗਰੀਬੀ ਰੇਖਾ ਤੋਂ ਥੱਲੇ ਪਰਿਵਾਰਾਂ ਅਤੇ ਉੱਚ ਜ਼ੋਖ਼ਮ ਵਾਲੇ ਖੇਤਰਾਂ ਵਿੱਚ ਵੀ ਇਸ ਮੁਹਿੰਮ ਤਹਿਤ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।  

ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਅਗਵਾਈ 1186 ਸੁਪਰਵਾਈਜ਼ਰ ਕਰਨਗੇ ਅਤੇ ਇਸਦੀ ਸਮੁੱਚੀ ਨਿਗਰਾਨੀ ਸੂਬਾ ਪੱਧਰੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਉਹ ਖੁਦ ਇਸ ਮੁਹਿੰਮ ‘ਤੇ ਵਿਸ਼ੇਸ ਨਜ਼ਰ ਰੱਖਣਗੇ।



ਸ. ਜੌੜਾਮਾਜਰਾ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ 27 ਮਾਰਚ 2014 ਨੂੰ ਪੋਲੀਓ ਮੁਕਤ ਐਲਾਨਿਆ ਗਿਆ ਸੀ, ਪਰ ਅਜੇ ਵੀ ਗੁਆਂਢੀ ਮੁਲਕਾਂ ਤੋਂ ਪੋਲੀਓ ਵਾਇਰਸ ਫੈਲਣ ਦਾ ਖਤਰਾ ਹੈ, ਜਿੱਥੇ ਹਾਲੇ ਵੀ ਇਸ ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ।

CASO BY PUNJAB POLICE: PUNJAB POLICE CONDUCTS SPECIAL CORDON AND SEARCH OPERATIONS (CASO) IN ALL 28 POLICE DISTRICTS

 DECISIVE WAR AGAINST DRUGS & ANTI-SOCIAL ELEMENTS BEING WAGED ON ORDERS OF CHIEF MINISTER BHAGWANT MANN


— PUNJAB POLICE CONDUCTS SPECIAL CORDON AND SEARCH OPERATIONS (CASO) IN ALL 28 POLICE DISTRICTS



– ADGP/IGP RANK OFFICERS PERSONALLY SUPERVISED THIS SPECIAL OPERATION



— EXTENSIVE DRIVES AGAINST DRUGS & ANTI-SOCIAL ELEMENTS STARTED BY PUNJAB POLICE ON DIRECTIONS OF CM BHAGWANT MANN TO BE CONTINUED TILL PUNJAB BECOMES FREE FROM DRUGS & CRIME, SAYS DGP GAURAV YADAV


 


– INTENTION BEHIND THESE OPERATIONS IS TO INSTILL SENSE OF SECURITY AND CONFIDENCE AMONG CITIZENS: DGP GAURAV YADAV


Chandigarh, September 17:


As part of its ongoing decisive war against drugs and anti-social elements waged on the directions of Chief Minister Bhagwant Mann, Punjab Police on Saturday conducted a massive state-level Cordon and Search Operations (CASO) in all the 28 Police districts of Punjab, said Director General of Police (DGP) Punjab Gaurav Yadav here.


"The idea behind conducting these operations is to instill a sense of safety and security among the common people and to effect the seizure of drugs," he said.


The operation was conducted from 11am to 3pm simultaneously across the state and ADGP/IGP rank officers from Punjab Police Headquarters were deputed in each Police district to personally supervise the operation.


Giving out more details, the DGP said that the operation included all the CPs/SSPs of the concerned districts have mobilised maximum manpower for this operation, he said, adding that as many as 200 Gazetted Officers and 7500 NGOs/EPOs were deputed to conduct this operation.


He said that the CPs/SSPs had identified hotspots where drugs are prevalent or certain areas which have become shelter/safe haven for criminals and anti-social elements, to carry out this operation amid massive deployment of the police force. The operation was conducted at at least 227 identified hotspots.


DGP Gaurav Yadav said that during the CASO operations a thorough search of suspected houses was conducted under the supervision of ADGsP/IGsP and CPs/SSPs, while ensuring minimum inconvenience to the public. "All the police personnel were strictly instructed to deal with every resident in a friendly and polite manner during the course of this operation," he added.


The DGP said that the Chief Minister Punjab Bhagwant Mann has mandated the Punjab Police to make Punjab a crime-free and drug-free state. He said that extensive drives against drugs and anti-social elements have been launched to combat the menace of drugs and root out gangsters from the border State. Such operations would continue till the menace of drugs and Gangsters wiped out from Punjab, he reiterated.


"My message to all such anti-social elements to voluntarily leave the state otherwise the Punjab Police will deal them with a heavy hand," the DGP warned.


Meanwhile, these types of operations are part of the basic policing which includes keeping vigil in vulnerable spots and advance preparation to tackle any untoward situation. Such operations also boost confidence among common people, besides, helping in activating and mobilising the Police force.


-----------


 

ਵਿਜੀਲੈਂਸ ਬਿਊਰੋ ਨੇ ਏ.ਐਸ.ਆਈ ਤੇ ਪ੍ਰਾਈਵੇਟ ਵਿਅਕਤੀ ਨੂੰ 5,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ

 ਵਿਜੀਲੈਂਸ ਬਿਊਰੋ ਨੇ ਏ.ਐਸ.ਆਈ ਤੇ ਪ੍ਰਾਈਵੇਟ ਵਿਅਕਤੀ ਨੂੰ 5,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ


ਚੰਡੀਗੜ੍ਹ 17 ਸਤੰਬਰ:

                ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਨੂੰ ਮੁੱਖ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਚੱਲ ਰਹੀ ਮੁਹਿੰਮ ਦੌਰਾਨ ਇੱਕ ਪ੍ਰਾਈਵੇਟ ਵਿਅਕਤੀ ਕਰਮਜੀਤ ਸਿੰਘ ਕੰਮਾ ਨੂੰ ਬਿਜਲੀ ਚੋਰੀ ਵਿਰੁੱਧ ਪੁਲਿਸ ਥਾਣਾ, ਪੀ.ਐਸ.ਪੀ.ਸੀ.ਐਲ., ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ ਹਰਪ੍ਰੀਤ ਸਿੰਘ ਦੀ ਤਰਫੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

                ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਹਰਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਨੂੰ ਤਰਲੋਚਨ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

          ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਏ.ਐਸ.ਆਈ. ਉਸ ਦੇ ਘਰੇਲੂ ਬਿਜਲੀ ਚੋਰੀ ਦੇ ਕੇਸ ਨੂੰ ਨਿਪਟਾਉਣ ਲਈ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 5,000 ਰੁਪਏ ਵਿੱਚ ਹੋਇਆ ਹੈ।

                ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਏਐਸਆਈ ਦੇ ਵਿਚੋਲੇ ਵਜੋਂ ਇੱਕ ਪ੍ਰਾਇਵੇਟ ਵਿਅਕਤੀ ਕਰਮਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਏਐਸਆਈ ਹਰਪ੍ਰੀਤ ਸਿੰਘ ਦੀ ਤਰਫੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਉਨਾਂ ਅੱਗੇ ਦੱਸਿਆ ਕਿ ਇਸ ਸਬੰਧ ਵਿਚ ਐਫ.ਆਈ.ਆਰ. ਨੰਬਰ 15 ਮਿਤੀ 16.09.2022 ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਤਹਿਤ ਵਿਜੀਲੈਂਸ ਥਾਣਾ ਫਲਾਇੰਗ ਸਕੁਐਡ-1, ਪੰਜਾਬ ਐਸ.ਏ.ਐਸ.ਨਗਰ ਵਿਖੇ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

ਮੁੱਖ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੰਪਿਊਟਰੀ ਸਿੱਖਿਆ ‘ਤੇ ਜ਼ੋਰ

 ਮੁੱਖ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੰਪਿਊਟਰੀ ਸਿੱਖਿਆ ‘ਤੇ ਜ਼ੋਰ

- ਪਿਕਟਸ ਸੁਸਾਇਟੀ ਦੀ 28ਵੀਂ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਵਿਚ ਐਜੂਸੈੱਟ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ‘ਤੇ ਜ਼ੋਰ


ਚੰਡੀਗੜ੍ਹ, 17 ਸਤੰਬਰ:

ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਿਕਟਸ ਸੁਸਾਇਟੀ (ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੌਜੀ ਐਜੂਕੇਸ਼ਨ ਸੁਸਾਇਟੀ) ਦੀ 28ਵੀਂ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਵਿਚ ਐਜੂਸੈੱਟ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ ਦੇ ਮੌਜੂਦਾ ਦੌਰ ਵਿਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰੀ ਸਿੱਖਿਆ ਵੱਲ ਖਾਸ ਤਵੱਜੋਂ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਪੱਖੋਂ ਘੱਟ ਨਾ ਰਹਿਣ ਇਸ ਮਕਸਦ ਲਈ ਪਿਕਟਸ ਸੁਸਾਇਟੀ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੀ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਲਈ ਪਹਿਲੇ ਦਿਨ ਤੋਂ ਹੀ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ, ਖਾਸ ਤੌਰ ‘ਤੇ ਪਿਕਟਸ ਸੁਸਾਇਟੀ ਰਾਹੀਂ ਕਰਵਾਈ ਜਾਣ ਵਾਲੀ ਕੰਪਿਊਟਰ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿਕਟਸ ਸੁਸਾਇਟੀ ਅਧੀਨ ਪੰਜਾਬ ਦੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ, ਆਈਸੀਟੀ ਹਾਰਡਵੇਅਰ ਅਤੇ ਐਜੂਸੈੱਟ ਰਾਹੀਂ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਤੋਂ ਪਹਿਲਾਂ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਐਜੂਸੈੱਟ ਸਿੱਖਿਆ ਪ੍ਰਣਾਲੀ ਅਧੀਨ 3289 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਲਟੀਮੀਡੀਆ ਬੇਸ ਅਤੇ ਈ-ਕੰਟੈਂਟ ਦੀ ਸਹਾਇਤਾ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਮੀਟਿੰਗ ਦੌਰਾਨ ਐਜੂਸੈੱਟ ਅਧੀਨ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਏਜੰਡੇ ਵੀ ਵਿਚਾਰੇ ਗਏ ਅਤੇ ਟ੍ਰਾਂਸਮਿਸ਼ਨ ਹੱਬ ਅਤੇ ਸਟੂਡੀਓਜ਼ ਆਦਿ ਨੂੰ ਨਵੀਂ ਤਕਨਾਲੋਜੀ ਨਾਲ ਅੱਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ।

ਮੀਟਿੰਗ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵਿੱਤ ਅਤੇ ਯੋਜਨਾ ਵਿਭਾਗ, ਤਕਨੀਕੀ ਸਿੱਖਿਆ ਵਿਭਾਗ, ਪ੍ਰਸ਼ਾਸ਼ਕੀ ਸੁਧਾਰ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪਿਕਟਸ ਸੁਸਾਇਟੀ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 

ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ

 ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ


ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰਾਂ ਨਾਲ ਕੀਤੀ ਮੀਟਿੰਗ

ਦਾਣਾ ਮੰਡੀਆਂ ਵਿੱਚੋਂ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦੇ ਨਿਰਦੇਸ਼ ਦਿੱਤੇ


ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ



 ਚੰਡੀਗੜ੍ਹ, 17 ਸਤੰਬਰ: 


ਪੰਜਾਬ ਸਰਕਾਰ ਇਸ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਡੀ ਬੋਰਡ ਭਵਨ ਵਿਖੇ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਸਕੱਤਰਾਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਮੰਡੀ ਬੋਰਡ ਵੱਲੋਂ ਨਿਰਵਿਘਨ ਖਰੀਦ ਲਈ ਕੀਤੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।




 ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਤੇ ਚੁਕਾਈ ਦੇ ਨਾਲ ਨਾਲ ਅਨਾਜ ਮੰਡੀਆਂ ਵਿਚ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।


 


 ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਸਾਨਾਂ ਅਤੇ ਹੋਰ ਭਾਈਵਾਲਾਂ ਦੀ ਸਹੂਲਤ ਲਈ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾ, ਪਖਾਨੇ ਆਦਿ ਵਰਗੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਕਿਹਾ।


 


 ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਭਰ ਦੇ ਸਾਰੇ 1806 ਖਰੀਦ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।


 


 ਖੇਤੀਬਾੜੀ ਮੰਤਰੀ ਨੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸਕੱਤਰ ਮੰਡੀ ਬੋਰਡ ਰਵੀ ਭਗਤ ਨੂੰ ਝੋਨੇ ਦੇ ਇਸ ਸੀਜ਼ਨ ਦੌਰਾਨ ਖਰੀਦ ਦੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰਾਂ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ।


 


 ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ ਮਾਰਕੀਟ ਕਮੇਟੀਆਂ ਰਾਹੀਂ ਝੋਨੇ ਦੀ ਖਰੀਦ ਲਈ ਮੁੱਖ ਦਫਤਰ ਦੇ ਅਧਿਕਾਰੀਆਂ ਤੋਂ ਇਲਾਵਾ ਫੀਲਡ ਸਟਾਫ ਵੀ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਆਪਣੀਆਂ ਡਿਊਟੀਆਂ ਨਿਭਾਉਣਗੇ।

BREAKING NEWS: ਸਾਈਕਲ ਬਨਾਉਣ ਵਾਲੀ ਇਹ ਕੰਪਨੀ ਸੂਬੇ ਵਿੱਚ ਕਰੇਗੀ ਨਿਵੇਸ਼, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ

 




 

BLO DUTY : ਸਮੇਂ ਸਿਰ ਕੰਮ ਕਿਉਂ ਨਹੀਂ ਹੋਇਆ ਪੂਰਾ, ਚੋਣ ਅਫਸਰ ਵੱਲੋਂ ਅਧਿਆਪਕਾਂ ਦੀ ਪੇਸ਼ੀ, ਸਪਸ਼ਟੀਕਰਨ ਮੰਗੇਂ

 ਬਠਿੰਡਾ 17 ਸਤੰਬਰ :

ਬੀ ਐਲ ਓ ਡਿਊਟੀ ਤੇ ਤਾਇਨਾਤ ਕੀਤੇ ਅਧਿਆਪਕਾਂ ਦੀ ਸਿੱਖਿਆ ਵਿਭਾਗ ਅਤੇ ਚੋਣ ਕਮਿਸ਼ਨ ਦੋਵਾਂ ਵਲੋਂ ਜੁਆਬ ਤਲਬੀ ਕੀਤੀ ਜਾ ਰਹੀ ਹੈ ਪਿਛਲੇ ਕਲ੍ਹ ਬੀਪੀਈਓ ਨੇ ਜਿਥੇ ਅਧਿਆਪਕਾਂ ਨੂੰ ਸਕੂਲ ਸਮੇਂ ਦੌਰਾਨ ਡਿਊਟੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਉਥੇ ਹੀ ਚੋਣ ਅਫਸਰ ਮੌੜ  ਵੱਲੋਂ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਹਨ। 

ਚੋਣ ਅਫਸਰ ਮੌੜ ਵੱਲੋਂ ਅਧਿਆਪਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਅਧਿਆਪਕਾਂ ਨੇ ਬੀ ਐਲ ਓ ਡਿਊਟੀ ਦੌਰਾਨ ਸਮੇਂ ਸਿਰ ਕੰਮ ਨਹੀਂ ਕੀਤਾ ਹੈ। ਇਸ ਲਈ ਅਧਿਆਪਕਾਂ ਨੂੰ ਕੰਮ ਨਾ ਪੂਰਾ ਹੋਣ ਦੀ ਵਜ੍ਹਾ ਦੱਸਣ ਲਈ ਦਫ਼ਤਰ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ ।



BIG BREAKING: ਬਿਨਾਂ ਟੈਸਟ ਪਾਸ ਕੀਤੇ ਅਧਿਆਪਕਾਂ ਦੀ ਸਾਲਾਨਾ ਤਰੱਕੀ ਤੇ ਰੋਕ, ਹੁਕਮ ਜਾਰੀ

 

JOBS IN HARYANA: ਹੈਲਥ ਕੇਅਰ ਵਿਭਾਗ ਵੱਲੋਂ 120 ਅਸਾਮੀਆਂ ਤੇ ਭਰਤੀ, ਜਾਣੋ ਪੂਰੀ ਡਿਟੇਲ

 Director ESI Health Care Haryana invites applications for filling up 120 vacant posts of Medical Officer (Haryana Civil Medical Services Group-A) in differen! ESI Institutions of Haryana state on purely contractual basis for one year or till regular incumbent joins, which ever is earlier. The number and details of vacant posts of Medical Officers is as under: 



1. Reservation benefits will be admissible to the bonafide residents of Haryana State only.


2. The contractual Medical Officers would be paid at a consolidated wages of Rs. 50,000 to 90,000 per month according to their qualification and additional/higher qualification.


3. Application from eligibility criteria and other details are available on the official website of ESI Health Care Haryana, Labour Department i.e. hryesi.gov.in


4. Please visit the website hryesi.gov.in for all updates and important announcements also read the instructions carefully before filling the application form.


5. Last date of application submission is 30.09.2022 up to 5:00 PM. by registered/speed/ordinary post/ by hand.

GOVT JOB: ਪੰਜਾਬ ਸਰਕਾਰ ਵੱਲੋਂ ਕਮਿਊਨਿਟੀ ਆਰਗੇਨਾਈਜ਼ਰ ਦੀਆਂ ਅਸਾਮੀਆਂ ਤੇ ਭਰਤੀ, ਜਾਣੋ ਪੂਰੀ ਡਿਟੇਲ

ਪੰਜਾਬ ਸਰਕਾਰ ਭਰਤੀ ਸੂਚਨਾ ਰੈਫਰੈਂਸ ਨੰ. ਐਨਪੀਏ/777 ਮਿਤੀ: 12.09.22

ਏਡੀਸੀ (ਜਨਰਲ), ਮਾਲੇਰਕੋਟਲਾ ਵਿਚ ਆਊਟਸੋਰਸ ਆਧਾਰ 'ਤੇ ਹੇਠ ਲਿਖੀਆਂ  ਅਸਾਮੀਆਂ ਲਈ ਦਰਖਾਸਤਾਂ ਮੰਗੀਆਂ ਗਈਆਂ ਹਨ:

ਅਸਾਮੀ ਦਾ ਨਾਂ :ਕਮਿਊਨਿਟੀ ਆਰਗੇਨਾਈਜ਼ਰ

ਵਕੈਂਸੀਆਂ ਦੀ ਸੰਖਿਆ: 03

ਤਨਖਾਹ: 15000- ਰੁਪਏ ਮਹੀਨਾ 

ਅਰਜ਼ੀਆਂ ਦੇਣ ਦੀ ਅੰਤਿਮ ਮਿਤੀ ਅਤੇ ਸਮਾਂ: 30.09.2012, ਸ਼ਾਮੀ 05.00 ਵਜੇ ।

ਵੇਰਵੇ ਲਈ ਲਾਗਆਨ ਕਰੋ: lgpunjab.gov.in 



BLO DUTY AFTER SCHOOL HOURS: ਬੀ.ਐਲ.ਉਜ ਦੀ ਡਿਊਟੀ ਸਕੂਲ ਸਮੇਂ ਦੌਰਾਨ ਕਰਨ ਵਾਲੇ ਅਧਿਆਪਕਾਂ ਨੂੰ ਚੇਤਾਵਨੀ

 BLO DUTY AFTER SCHOOL HOURS: ਬੀ.ਐਲ.ਉ  ਦੀ ਡਿਊਟੀ ਸਕੂਲ ਸਮੇਂ ਦੌਰਾਨ ਕਰਨ ਵਾਲੇ ਅਧਿਆਪਕਾਂ ਨੂੰ ਚੇਤਾਵਨੀ  ਜਾਰੀ ਕੀਤੀ ਗਈ ਹੈ।

ਇਹ ਹੁਕਮ ਬੀਪੀਈਓ ਮਮਦੋਟ ਵਲੋਂ ਜਾਰੀ ਕੀਤੇ ਗਏ ਹਨ, ਅਤੇ ਕਿਹਾ ਗਿਆ ਹੈ ਕਿ, ਕੋਈ ਵੀ ਅਧਿਆਪਕ ਸਕੂਲ ਸਮੇਂ ਦੌਰਾਨ ਬੀਐਲਓ ਦਾ ਕੰਮ ਨਹੀਂ ਕਰੇਗਾ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕੀਤਾ ਜਾਣਾ ਹੈ। ਜੇਕਰ ਕੋਈ ਅਧਿਆਪਕ ਸਕੂਲ ਸਮੇਂ ਦੌਰਾਨ ਬੀਐਲਓ ਦਾ ਕੰਮ ਕਰੇਗਾ, ਤਾਂ ਉਹ ਖੁਦ ਜਿਮੇਵਾਰ ਹੋਵੇਗਾ।

Also read 

*BLO DUTY ਲਈ ਅਧਿਆਪਕਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ* 

*ਸਿੱਖਿਆ ਵਿਭਾਗ ਵੀ ਅਧਿਆਪਕਾਂ ਤੇ ਕਾਰਵਾਈ ਕਰਨ ਦੀ ਤਿਆਰੀ ਵਿਚ*

*ਚੋਣ ਕਮਿਸ਼ਨ*

ਬੀਐਲਓ ਡਿਊਟੀ ਸਬੰਧੀ ਕੁਤਾਹੀ ਵਰਤਣ ਤੇ ਮਿਲ ਸਕਦੀ ਕੋਈ ਵੀ ਸਜ਼ਾ ( READ HERE)



CLERK (IT) AND CLERK ACCOUNT RECRUITMENT: ਵਿਭਾਗਾਂ ਦੀ ਪ੍ਰੈਫਰੈਂਸ ਲਈ ਅਰਜ਼ੀਆਂ ਦੀ ਮਿਤੀ ਵਿੱਚ ਵਾਧਾ

 

PUNJAB POLICE RECRUITMENT: ਇੰਸਪੈਕਟਰ ਅਤੇ ਕਾਂਸਟੇਬਲ ਭਰਤੀ ਦੀ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

Punjab Police Technical Support Staff Sub Inspector & Constable Admit Cards Out 



ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰਾਂ ਅਤੇ ਕਾਂਸਟੇਬਲ ਦੀ ਭਰਤੀ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।


Admit Card Download Link -

https://cdn.digialm.com/EForms/configuredHtml/31526/71519/login.html

ਮਿਡ ਡੇਅ ਮੀਲ ਦੀਆਂ ਸਮਸਿਆਵਾਂ ਅਤੇ ਉਨ੍ਹਾਂ ਦੇ ਹਲ ਸਬੰਧੀ ਮਿਡ ਡੇਅ ਮੀਲ ਸੁਸਾਇਟੀ ਵੱਲੋਂ ਪੱਤਰ

 

BREAKING NEWS: ਪੰਜਾਬ ਸਰਕਾਰ ਵੱਲੋਂ ਸੀਨੀਅਰ ਅਫ਼ਸਰ ਸਸਪੈਂਡ

BREAKING NEWS: ਪੰਜਾਬ ਸਰਕਾਰ ਵੱਲੋਂ ਸੀਨੀਅਰ ਅਫ਼ਸਰ ਸਸਪੈਂਡ 




ਚੰਡੀਗੜ੍ਹ 16 ਸਤੰਬਰ 


ਭਗਵੰਤ ਮਾਨ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਸੀਨੀਅਰ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।  ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ, 1970 ਦੇ ਰੂਲ-4 ਅਧੀਨ ਪੀਡਬਲਿਊਡੀ ( ਲੋਕ ਨਿਰਮਾਣ ਵਿਭਾਗ) ਕਾਰਵਾਈ ਕੀਤੀ ਗਈ ਹੈ।


ਇਹ ਕਾਰਵਾਈ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਡਵੀਜ਼ਨ ਫਿਰੋਜ਼ਪੁਰ ਮਨਪ੍ਰੀਤਮ ਸਿੰਘ ਦੇ ਖਿਲਾਫ ਕੀਤੀ ਗਈ ਹੈ , ਅਤੇ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। 

PSEB MARCH EXAMINATION 2023 FEES: ਸਿੱਖਿਆ ਬੋਰਡ ਨੇ 10ਵੀਂ-12ਵੀਂ ਬੋਰਡ ਪ੍ਰੀਖਿਆ ਫੀਸ ਦਾ ਸਮਾਂ-ਸਾਰਣੀ ਕੀਤੀ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੈਗੂਲਰ, ਓਪਨ 10ਵੀਂ-12ਵੀਂ ਬੋਰਡ ਪ੍ਰੀਖਿਆ ਫੀਸ ਦਾ ਸਮਾਂ-ਸਾਰਣੀ ਕੀਤੀ ਜਾਰੀ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਤਹਿਤ 10ਵੀਂ-12ਵੀਂ ਬੋਰਡ ਲਈ ਮਾਰਚ 2023 ਲਈ ਪ੍ਰੀਖਿਆ ਫੀਸਾਂ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ। 

FEES FOR 10TH CLASS

ਦਸਵੀਂ ਜਮਾਤ ਲਈ ਵਿਦਿਆਰਥੀਆਂ ਨੂੰ 800 ਰੁਪਏ, ਹਰ ਪ੍ਰੈਕਟੀਕਲ ਇਮਤਿਹਾਨ ਲਈ 100 ਰੁਪਏ, ਵਾਧੂ ਵਿਸ਼ੇ ਲੈਣ ਵਾਲੇ ਵਿਦਿਆਰਥੀਆਂ ਨੂੰ 350 ਰੁਪਏ ਪ੍ਰਤੀ ਵਿਸ਼ੇ ਦੇਣੇ ਹੋਣਗੇ। 

FEES FOR 12TH CLASS 

ਇਸ ਦੇ ਨਾਲ ਹੀ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 1200 ਰੁਪਏ, ਹਰੇਕ ਪ੍ਰੈਕਟੀਕਲ ਲਈ 150 ਰੁਪਏ ਅਤੇ ਵਾਧੂ ਵਿਸ਼ੇ ਲਈ 350 ਰੁਪਏ ਪ੍ਰਤੀ ਵਿਸ਼ਾ ਨਿਰਧਾਰਤ ਫੀਸ ਅਦਾ ਕੀਤੀ ਜਾਵੇਗੀ। ਇਸ ਸਾਲ ਬੋਰਡ ਵੱਲੋਂ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

2000 ਰੁਪਏ ਜੁਰਮਾਨੇ ਦੇ ਨਾਲ 24 ਨਵੰਬਰ ਤੱਕ ਫੀਸ ਅਦਾ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਫੀਸ ਜਮ੍ਹਾ ਨਹੀਂ ਕੀਤੀ ਜਾਵੇਗੀ। 

GET LATEST UPDATE FROM JOBSOFTODAY JOIN WHATSAPP GROUP CLICK HERE 


ਨਤੀਜੇ ਦੀ ਕਾਪੀ ਲਈ ਫੀਸ:

 ਨਤੀਜੇ ਦੀ ਹਾਰਡ ਕਾਪੀ ਲੈਣ ਲਈ ਇਸ ਵਾਰ ਵੀ ਵਿਦਿਆਰਥੀਆਂ ਨੂੰ 100 ਰੁਪਏ ਫੀਸ ਦੇਣੀ ਪਵੇਗੀ।  ਜੇਕਰ ਵਿਦਿਆਰਥੀ ਫਾਰਮ ਭਰਦੇ ਸਮੇਂ ਫੀਸ ਨਹੀਂ ਭਰਦਾ ਤਾਂ ਉਸ ਨੂੰ ਬਾਅਦ ਵਿੱਚ ਕਿੰਨੀ ਫੀਸ ਅਦਾ ਕਰਨੀ ਪਵੇਗੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


 ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਜੇਕਰ ਵਿਦਿਆਰਥੀ ਹਾਰਡ ਕਾਪੀ ਲਈ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਦਾ ਸਰਟੀਫਿਕੇਟ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 100 ਰੁਪਏ ਨਿਰਧਾਰਤ ਫੀਸ ਅਦਾ ਕਰਨੀ ਪਵੇਗੀ। ਇਸ ਦੇ ਲਈ ਬੋਰਡ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ।

GOOD NEWS FOR GUEST FACULTY: ਕਾਲਜਾਂ ਦੇ ਅਧਿਆਪਕਾਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਨੇ ਵਧਾਈ ਤਨਖਾਹ

 

BREAKING: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, 19 ਸਤੰਬਰ ਨੂੰ ਬੀਜੇਪੀ ਵਿੱਚ ਹੋਣਗੇ ਸ਼ਾਮਲ

 BREAKING: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, 19 ਸਤੰਬਰ ਨੂੰ ਬੀਜੇਪੀ ਵਿੱਚ ਹੋਣਗੇ ਸ਼ਾਮਲ 



Chandigarh, 16 September : 


ਸਕੂਲ ਸਿੱਖਿਆ ਵਿਭਾਗ ਵਿੱਚ ਜਲਦ ਸ਼ੁਰੂ ਹੋਵੇਗੀ ਈ.ਟੀ.ਟੀ. ਅਧਿਆਪਕਾਂ ਦੀ ਭਰਤੀ(ਚਾਨੀ)

 ਸਕੂਲ ਸਿੱਖਿਆ ਵਿਭਾਗ ਵਿੱਚ ਜਲਦ ਸ਼ੁਰੂ ਹੋਵੇਗੀ ਈ.ਟੀ.ਟੀ. ਅਧਿਆਪਕਾਂ ਦੀ ਭਰਤੀ


ਸ਼ਰਾਰਤੀ ਅਨਸਰਾਂ ਤੇ ਕਾਨੂੰਨੀ ਕਾਰਵਾਈ ਕਰਨ ਦੇ ਰੌਂਅ ਵਿੱਚ ਸਿੱਖਿਆ ਵਿਭਾਗ 




ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਈਟੀਟੀ ਅਸਾਮੀਆਂ ਲਈ ਜਲਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ। 


ਬੁਲਾਰੇ ਨੇ ਦੱਸਿਆ ਕਿ ਕੁਝ ਅਦਾਲਤੀ ਕੇਸਾਂ ਕਾਰਨ ਈਟੀਟੀ ਅਧਿਆਪਕਾਂ ਦੀ ਭਰਤੀ ਦੇਰੀ ਹੋ ਗਈ ਹੈ ਪਰ ਸਿੱਖਿਆ ਵਿਭਾਗ ਵੱਲੋਂ ਪੂਰੀ ਸੁਹਿਰਦਤਾ ਨਾਲ ਇਹਨਾਂ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੁਣ ਸਿੱਖਿਆ ਵਿਭਾਗ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਸਬੰਧੀ ਨਿਯਮਾਂ ਵਿੱਚ ਵੀ ਸੋਧ ਕਰ ਦਿੱਤੀ ਗਈ ਹੈ ਜਿਸ ਸਦਕਾ ਵਿਭਾਗ ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰਨ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਨੌਜਵਾਨਾਂ ਨੂੰ ਗਲਤ ਰਾਹ ‘ਤੇ ਤੌਰ ਕੇ ਵਿਭਾਗ ਨੂੰ ਧਰਨੇ ਮੁਜ਼ਾਹਰਿਆਂ ਦੀਆਂ ਧਮਕੀਆਂ ਵੀ ਦਵਾ ਰਹੇ ਹਨ।


 ਬੁਲਾਰੇ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੀ ਵੀ ਗੱਲਾਂ ਵਿੱਚ ਨਾ ਆਉਣ ਅਤੇ ਸਰਕਾਰ ਨੂੰ ਕੁਝ ਸਮਾਂ ਦੇਣ ਤਾਂ ਜੋ ਸਾਰੀਆਂ ਪ੍ਰਕਿਰਿਆਵਾਂ ਨੂੰ ਨਿਯਮਾਂ ਅਨੁਸਾਰ ਮੁਕੰਮਲ ਕਰਦੇ ਹੋਏ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਸਕੇ।


ਸਿਆਸੀ ਹਿੱਤਾਂ ਲਈ ਬੇਰੁਜ਼ਗਾਰ ਅਧਿਆਪਕਾਂ ਨੂੰ ਵਰਤਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਜੇਕਰ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

PSEB BIOLOGY SAMPLE PAPER SEPTEMBER EXAM 10+1 AND 10+2 DOWNLOAD HERE

 PSEB BIOLOGY SAMPLE PAPER SEPTEMBER EXAM 10+1 AND 10+2 DOWNLOAD HERE 


Biology 10+2 sample paper September exam download here 


BIOLOGY SAMPLE PAPER 10+2 DOWNLOAD HERE SET 2



GOOD NEWS: ਮਾਨ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫ਼ਾ🪔,

 ਮਾਨ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫ਼ਾ🪔


👉6640 ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਜਲਦ ਪੂਰੀਆਂ ਕਰੇਗੀ 


👉CSR ਰੂਲਜ਼ ਨੂੰ ਲਾਗੂ ਕਰਵਾਉਣਾ ਅਤੇ 6ਵੇਂ ਤਨਖਾਹ ਕਮਿਸ਼ਨ ਦੇ ਲਾਭ ਦੇਣਾ 


ਚੰਡੀਗੜ੍ਹ 15 ਸਤੰਬਰ: ਭਗਵੰਤ ਮਾਨ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੇ ਵੱਡਾ ਤੋਹਫਾ ਦਿੱਤਾ ਜਾਵੇਗਾ। ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ  6640 ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਜਲਦ ਪੂਰੀਆਂ ਕਰੇਗੀ, ਅਤੇ  CSR ਰੂਲਜ਼ ਨੂੰ ਲਾਗੂ ਕਰਵਾ  ਕੇ 6ਵੇਂ ਤਨਖਾਹ ਕਮਿਸ਼ਨ ਦੇ ਲਾਭ ਦੇਵੇਗੀ।


READ MORE HERE WHAT EDUCATION MINISTER SAID

 


ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫ਼ਾ: ਹਰਜੋਤ ਸਿੰਘ ਬੈਂਸ


ਚੰਡੀਗੜ੍ਹ, 15 ਸਤੰਬਰ:


ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਮੰਗਾਂ ਨੂੰ ਜਲਦ ਪੂਰਾ ਕਰਦੇ ਹੋਏ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ। 


ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮੌਜੂਦਾ ਸਮੇਂ 6640 ਕੰਪਿਊਟਰ ਅਧਿਆਪਕ ਸੇਵਾ ਨਿਭਾ ਰਹੇ ਹਨ ਜਿਹਨਾਂ ਦੀਆਂ ਸੇਵਾਵਾਂ ਨੂੰ ਰਾਜ ਸਰਕਾਰ ਵੱਲੋਂ 2011 ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ। 


ਉਹਨਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਕੁਝ ਬਹੁਤ ਹੀ ਜਾਇਜ ਮੰਗਾਂ ਉਹਨਾਂ ਦੇ ਧਿਆਨ ਵਿੱਚ ਆਈਆਂ ਸਨ ਜਿਸ ਸਬੰਧੀ ਉਹਨਾਂ ਨੇ ਇੱਕ ਅਰਧ ਸਰਕਾਰੀ ਪੱਤਰ ਪੰਜਾਬ ਰਾਜ ਦੇ ਵਿੱਤ ਮੰਤਰੀ ਨੂੰ ਲਿਖਿਆ ਹੈ ਜਿਸ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਲੰਬਿਤ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। 


ਸ. ਬੈਂਸ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਵਿੱਚ ਸੀ.ਐਸ.ਆਰ. ਰੂਲਜ਼ ਨੂੰ ਲਾਗੂ ਕਰਵਾਉਣਾ ਅਤੇ 6ਵੇਂ ਤਨਖਾਹ ਕਮਿਸ਼ਨ ਦੇ ਲਾਭ ਦੇਣਾ ਹੈ। 


ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਭਲਾਈ ਲਈ ਵਚਨਬੱਧ ਹੈ ਅਤੇ ਅਧਿਆਪਕ ਦਿਵਸ ਦੇ ਮੌਕੇ ‘ਤੇ 8736 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਕੇ ਇਸ ਗੱਲ ਦਾ ਪ੍ਰਮਾਣ ਵੀ ਦਿੱਤਾ ਗਿਆ ਹੈ।



AFRICAN SWINE FLUE: ਬਰਨਾਲਾ ਦੇ ਪਿੰਡ ਧਨੌਲਾ 'ਚੋਂ ਭੇਜੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ

 ਬਰਨਾਲਾ ਦੇ ਪਿੰਡ ਧਨੌਲਾ 'ਚੋਂ ਭੇਜੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ


ਪਹਿਲਾਂ ਪ੍ਰਭਾਵਿਤ ਹੋਏ 6 ਜ਼ਿਲ੍ਹਿਆਂ ਵਿੱਚੋਂ ਦੁਬਾਰਾ ਭੇਜੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ



ਪਸ਼ੂ ਪਾਲਣ ਮੰਤਰੀ ਵੱਲੋਂ ਸੂਰ ਪਾਲਕਾਂ ਨੂੰ ਬੀਮਾਰੀ ਤੋਂ ਬਚਾਅ ਲਈ ਇਹਤਿਆਤ ਵਰਤਣ ਦੀ ਅਪੀਲ


ਚੰਡੀਗੜ੍ਹ, 15 ਸਤੰਬਰ:


ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਤਿੰਨ ਸ਼ੱਕੀ ਸੈਂਪਲ ਭੇਜੇ ਗਏ ਸਨ ਪਰ ਸਾਰੇ ਸੈਂਪਲ ਨੈਗੇਟਿਵ ਆਏ ਹਨ।


 


ਕੈਬਨਿਟ ਮੰਤਰੀ ਨੇ ਦੱਸਿਆ ਕਿ ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।


 


ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਐਲਾਨਿਆ ਗਿਆ ਹੈ। ਇਸ ਖੇਤਰ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਸੂਰ ਦਾ ਮੀਟ ਜਾਂ ਉਸ ਨਾਲ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਗਰਾਨੀ ਜ਼ੋਨ ਵਿੱਚ ਵੀ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।


 


ਪਹਿਲਾਂ ਪ੍ਰਭਾਵਿਤ ਹੋਏ ਛੇ ਜ਼ਿਲ੍ਹਿਆਂ ਦਾ ਵੇਰਵਾ ਦਿੰਦਿਆਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਐਸ.ਬੀ.ਐਸ. ਨਗਰ. ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਮਾਨਸਾ ਦੇ ਐਲਾਨੇ ਗਏ ਸੰਕ੍ਰਮਿਤ ਜ਼ੋਨਾਂ ਵਿੱਚ ਸੂਰਾਂ ਦੀ ਕੱਲਿੰਗ ਕੀਤੀ ਜਾ ਚੁੱਕੀ ਹੈ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸ ਪਿੱਛੋਂ ਇਨ੍ਹਾਂ ਥਾਵਾਂ ਤੋਂ ਦੁਬਾਰਾ ਭੇਜੇ ਗਏ ਸੈਂਪਲ ਨੈਗੇਟਿਵ ਪਾਏ ਗਏ ਹਨ।


 


ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੂਰਾਂ ਨੂੰ ਇਧਰ-ਉਧਰ ਨਾ ਲਿਜਾਣ, ਸੂਰ ਵਪਾਰੀਆਂ ਜਾਂ ਕਾਰੋਬਾਰੀਆਂ ਨੂੰ ਆਪਣੇ ਫ਼ਾਰਮਾਂ 'ਤੇ ਆਉਣ ਤੋਂ ਸਖ਼ਤੀ ਨਾਲ ਰੋਕਣ ਅਤੇ ਸੂਰਾਂ ਦੀ ਖ਼ੁਰਾਕ ਵੀ ਆਪਣੇ ਫ਼ਾਰਮ 'ਤੇ ਹੀ ਤਿਆਰ ਕਰਨ ਕਿਉਂ ਜੋ ਸਾਵਧਾਨੀ ਅਪਨਾਉਣ ਨਾਲ ਹੀ ਇਸ ਬੀਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਮੁੱਖ ਸਕੱਤਰ ਵੱਲੋਂ ਪੁਲਿਸ, ਅਧਿਆਪਕਾਂ ਦੀ ਭਰਤੀ, ਸਿਹਤ, ਬਿਜਲੀ, ਅਤੇ ਵੱਖ ਵੱਖ ਵਿਭਾਗਾਂ ਵਿਚ 26400 ਅਸਾਮੀਆਂ।ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

 ਮੁੱਖ ਸਕੱਤਰ ਵੱਲੋਂ 26 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ


- ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਮੁੱਖ ਸਕੱਤਰ ਵੱਲੋਂ ਪੁਲਿਸ, ਅਧਿਆਪਕ ਭਰਤੀ, ਸਿਹਤ, ਬਿਜਲੀ, ਅਤੇ ਵੱਖ ਵੱਖ ਵਿਭਾਗਾਂ ਵਿਚ 26400 ਅਸਾਮੀਆਂ।ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ 


ਚੰਡੀਗੜ੍ਹ, 15 ਸਤੰਬਰ: 


ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰ ਰਹੀ ਹੈ। ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਤੋਂ ਰੋਕਣ ਲਈ ਮੁੱਖ ਮੰਤਰੀ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਸਮੇਂ ਸਿਰ ਭਰਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। 



ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਭਾਗਾਂ ਵਿਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਉਸ ਨੂੰ ਸਮੇਂ ਸਿਰ ਮੁਕੰਮਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਹਦਾਇਤਾਂ ਕੀਤੀਆਂ ਕਿ ਸਾਰੀ ਭਰਤੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹੀ ਜਾਵੇ। 

ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਵੱਖ-ਵੱਖ 24 ਵਿਭਾਗਾਂ ਵਿਚ 26 ਹਜ਼ਾਰ 454 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਜਿਨ੍ਹਾਂ ਵਿਭਾਗਾਂ ਵਿਚ ਭਰਤੀ ਕੀਤੀ ਜਾਣੀ ਹੈ ਉਨ੍ਹਾਂ ਵਿਚ ਗ੍ਰਹਿ ਵਿਭਾਗ (ਪੁਲਿਸ), ਸਕੂਲੀ ਸਿੱਖਿਆ (ਅਧਿਆਪਕਾਂ ਦੀ ਭਰਤੀ), ਸਿਹਤ, ਬਿਜਲੀ, ਤਕਨੀਕੀ ਸਿੱਖਿਆ, ਵਿੱਤ ਵਿਭਾਗ, ਪੇਂਡੂ ਵਿਕਾਸ, ਸਹਿਕਾਰੀ ਵਿਭਾਗ ਅਤੇ ਜਲ ਸਪਲਾਈ ਵਿਭਾਗ ਪ੍ਰਮੁੱਖ ਹਨ। 


ਮੁੱਖ ਸਕੱਤਰ ਨੇ ਕਿਹਾ ਕਿ ਨਵੀਂ ਭਰਤੀ ਨਾਲ ਜਿੱਥੇ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਹੀ ਪ੍ਰਸ਼ਾਸਨਿਕ ਪੱਧਰ ‘ਤੇ ਵੀ ਸਰਕਾਰ ਦੀ ਕਾਰਗੁਜ਼ਾਰੀ ਹੋਰ ਚੰਗੀ ਹੋਵੇਗੀ। ਨਵੀਂ ਭਰਤੀ ਨਾਲ ਸਰਕਾਰੀ ਕੰਮਕਾਜ ਵਿਚ ਵਧੇਰੇ ਤੇਜ਼ੀ ਆਵੇਗੀ। ਜਿਹੜੇ ਵਿਭਾਗਾਂ ਵਿਚ ਭਰਤੀ ਸਬੰਧੀ ਕੋਈ ਨੁਕਤਾ ਵਿਚਾਰਨ ਯੋਗ ਸੀ, ਮੁੱਖ ਸਕੱਤਰ ਨੇ ਉਸ ਦਾ ਮੌਕੇ ‘ਤੇ ਹੀ ਹੱਲ ਕੱਢ ਕੇ ਅਧਿਕਾਰੀਆਂ ਨੂੰ ਸਮਾਂਬੱਧ ਭਰਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। 

PSSSB SYLLABUS 2022: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 15 ਵੱਖ-ਵੱਖ ਪ੍ਰੀਖਿਆਵਾਂ ਲਈ ਸਿਲੇਬਸ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵੱਖ-ਵੱਖ ਅਸਾਮੀਆਂ ਦੀ‌ ਭਰਤੀ  ਕੀਤੀ ਜਾ ਰਹੀ ਹੈ । ਇਹਨਾਂ ਅਸਾਮੀਆਂ ਤੇ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਇਸ ਲਈ ਚੋਣ ਬੋਰਡ ਵੱਲੋਂ ‌‌‌‌15 ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਸਿਲੇਬਸ ਜਾਰੀ ਕੀਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਸਿਲੇਬਸ ਡਾਊਨਲੋਡ ਕਰ ਸਕਦੇ ਹਨ।

 


1. Incubator operator

2. Laboratory Assistant (Animal Husbandry)

3. Milk Recorder

4. Livestock Supervisor

5. Restorer

6. Multipurpose Fisheries Skilled Worker

7. Enumerator Computer Puncher

8. Poultry Storekeeper

9. Laboratory Assistant Fisheries Department

10. Assistant Chemist

11. Auto Clave Machine Operator

12. Laboratory Technician (Animal Husbandry)

13. Driver

14. Laboratory Technician (Fisheries Department)

15. Machine Operator 


ਬਾਰਵੀਂ ਪ੍ਰੀਖਿਆ ਅਪ੍ਰੈਲ 2022 ਪਾਸ ਵਿਦਿਆਰਥੀਆਂ ਦੇ ਵਜ਼ੀਫ਼ੇ ਲਈ ਸਮੂਹ ਸਕੂਲ ਮੁਖੀਆਂ ਨੂੰ ਹਦਾਇਤਾਂ

 

DOWNLOAD COMPLETE SET OF INSTRUCTIONS HERE

Political science SAMPLE QUESTION PAPER SEPTEMBER EXAM 2022

POLITICAL SCIENCE SAMPLE QUESTION PAPER SEPTEMBER EXAM 2022


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ  ਜਾ ਰਹੀ ਸਤੰਬਰ ਪ੍ਰੀਖਿਆਵਾਂ ਸਬੰਧੀ 12‌ਵੀਂ ਰਾਜਨੀਤਕ ਵਿਗਿਆਨ ਦਾ ਸੈਂਪਲ ਪੇਪਰ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।


DOWNLOAD 10+2  POLITICAL SCIENCE SAMPLE QUESTION PAPER SEPTEMBER EXAM 2022


DOWNLOAD MORE QUESTION PAPER HERE






D.P.ED ADMISSION 2022: ਡੀਪੀਐਡ ਕੋਰਸ 2022-23 ਲਈ, ਰਿਵਾਇਜਡ ਹਦਾਇਤਾਂ

 

BC/EWS SCHOLARSHIP: BC/ EWS ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ ਹਦਾਇਤਾਂ

 Attendance Scholarship to BC/EWS Primary Girl Students(State Plan


Scheme)


Introduction


It has been observed that the number of Backward Classes and Economically weaker families are much less than their population in Educational Institutions because of heed to the education of their female child. It is a fact that if at all these girls are admitted in the schools, they leave their studies in between for so many reasons, i.e. to assist their parents to augment the family income by taking up menial jobs or for domestic work in the absence of their parents when they are away from home for doing labour work/jobs etc. Keeping these circumstances in view, the State Govt. decided to adopt some ways and means so that the dropout tendency is checked at primary stage of education.


Year of Start


The State Govt. introduced 'Scheme of Attendance Scholaship for Backward Classes and Economically Weaker families primary girl students'during 2011-12 which is being implemented successfully and the aim for which the scheme was introduced is being achieved by encouraging the Backward Classes and Economically weaker families girls for school education at primary level. From financial year 2020-21, budget allotment is transferred to Education Department from Department of Social Justice, Empowerment and minorities(Welfare department).


Norms & Conditions


Under this scheme, the attendance scholarship @ Rs. 50/- per month, per student for 10 months in a year is awarded to those Backward Classes and Economically Weaker families girls, who are domicile of Punjab State and studying in Primary classes subject to the following conditions:


1) Annual income of the parents/guardians should not exceed Rs. 1,00,000/


2) The parents/guardians do not have more than 5 acres of land. 3) Minimum 75% class attendance is required for award of scholarship.


4) The girl students, who are taking benefit out of any other scholarship scheme will not be covered under this scheme.


Process.


1) During each academic session,all schools will upload online data of each eligible girl students under the scheme on epunjab portal till October or November as per schedule.


2) After verifying scheme conditions concerned School head will approve the data online on epunjab portal as per schedule and forward to concerned District Education Officer 3) Concerned District Education Officer(EE) will approve the data


online after verifying scheme conditions and forward to State Head


Office..


4) State will online transfer the scholarship amount into the account of


concerned DEO/DDO as per the data uploaded by districts.


5) Concerned District Education Officer(EE) will verify the condition no. 3 of Minimum 75% class attendance is required for award of scholarship before disbursing the amount/transferring scholarship amount to bank account of beneficiaries..


6) After disbursement concerned District Education Officer(EE) will send UC certificate to the State Head office.


Documents are required!- Copy of aadhar number, Income certificate, Domicile Certificate, Caste Certificate, copy of bank account and Particular attendance to be kept in recard.





SC SCHOLARSHIP: ਐਸ ਸੀ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ ਹਦਾਇਤਾਂ

 1) Attendance Scholarship to SC Primary Girl Students(State Plan Scheme)


Introduction 

It has been observed that the number of Scheduled Caste girls students in educational institutions is much less than their population because of the fact that the parents/guardians of these girls are very poor and they do not pay heed to the education of the female child. If at all these girls are admitted in the school they leave their studies to assist their parents to augment the family income by taking up nominal jobs. Keeping these circumstances in view the State Govt. decided to adopt some ways and means so that the dropout tendancy is checked initially at the primay stage.


Year of Start

This scheme was introduced from the year 1992-93 as district level scheme on Plan Side. But from the year 2008-09 this scheme has been transferred to State Plan sector. From financial year 2020-21,, budget allotment is transferred to Education Department from Department of Social Justice, Empowerment and minorities(Welfare department).


Norms & Conditions


Under this scheme, the attendance scholarship @ Rs. 50/- per month, per student for 10 months in a year is awarded to those scheduled caste girls, who are domicile of Punjab State and studying in Primary classes to the following conditions:


1) The parents do not have more than five acres of land.


2) Their parents/guardians are not income tax payees.


3) Minimum 75% class attendance is required for award of scholarship 



Year of Start


This scheme was introduced from the year 1992-93 as district level scheme on Plan Side. But from the year 2008-09 this scheme has been transferred to State Plan sector. From financial year 2020-21,, budget allotment is transferred to Education Department from Department of Social Justice, Empowerment and minorities(Welfare department).


Norms & Conditions


Under this scheme, the attendance scholarship @ Rs. 50/- per month, per student for 10 months in a year is awarded to those scheduled caste girls, who are domicile of Punjab State and studying in Primary classes to the


following conditions: 1) The parents do not have more than five acres of land.


2) Their parents/guardians are not income tax payees.


3) Minimum 75% class attendance is required for award of scholarship


Process.


1) During each academic session,all schools will upload online data of each eligible girl students under the scheme on epunjab portal till October or November as per schedule. 2) After verifying scheme conditions concerned School head will approve


the data online on epunjab portal as per schedule and forward to


concerned District Education Officer


3) Concerned District Education Officer(EE) will approve the data


online after verifying scheme conditions and forward to State Head


Office.


4) State will online transfer the scholarship amount into the account of concerned DEO/DDO as per the data uploaded by districts. 5) Concerned District Education Officer(EE) will verify the condition no.


3 of Minimum 75% class attendance is required for award of scholarship before disbursing the amount/transferring scholarship amount to bank account of beneficiaries.


6) After disbursement concerned District Education Officer(EE) will send UC certificate to the State Head office.


Documents are required: - Copy of aadher number, Income certificate, Domicile Certificate, Caste Certificate, copy of bank account and Particular of attendance to be kept in recard. 










PUNJAB POLICE EXAM DATE SHEET : ਪੁਲਿਸ ਇੰਸਪੈਕਟਰ, ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੀ ਭਰਤੀ ਲਈ ਪ੍ਰੀਖਿਆ ਸ਼ਡਿਊਲ ਜਾਰੀ

PUNJAB POLICE EXAM DATE SHEET : ਪੁਲਿਸ ਇੰਸਪੈਕਟਰ, ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੀ ਭਰਤੀ ਲਈ ਪ੍ਰੀਖਿਆ ਸ਼ਡਿਊਲ ਜਾਰੀ  ਪੰਜਾਬ ਪੁਲਿਸ ਵੱਲੋਂ ਇਸ ਸਬੰਧੀ ਸੂਚਨਾ ਜਾਰੀ ਕੀਤੀ ਗਈ ਹੈ। 
ਇਹ ਪ੍ਰੀਖਿਆ 15 ਅਕਤੂਬਰ ਤੋਂ ਕਰਵਾਈ ਜਾਣ ਦੀ ਸੰਭਾਵਨਾ ਹੈ।


6TH PAY COMMISSION: ਪੰਜਾਬ ਸਰਕਾਰ ਵੱਲੋਂ ਇਸ ਭੱਤੇ ਸਬੰਧੀ ਸਪਸ਼ਟੀਕਰਨ ਜਾਰੀ

 

GIS TABLE 3rd Quarter: GIS ਲਾਭਾਂ ਦੀ ਸਮਾਂ ਸਾਰਣੀ ਤੀਜੀ ਤਿਮਾਹੀ ( 1 ਜੁਲਾਈ 2022 ਤੋਂ 30/09/2022) ਤੱਕ

 

DOWNLOAD GIS TABLE PUNJAB GOVT 1/7/2022 TO 30/9/2022

DOUBLE SHIFT SCHOOL POLICY: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਕਰਨ ਸਬੰਧੀ ਹਦਾਇਤਾਂ ਜਾਰੀ

 

DOUBLE SHIFT SCHOOL: ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਕਰਨ ਸਬੰਧੀ, ਗੂਗਲ ਪ੍ਰੋਫਾਰਮੇ ਤੇ ਮੰਗੀ ਸੂਚਨਾ

 DOUBLE SHIFT SCHOOL: ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ਕਰਨ ਸਬੰਧੀ, ਗੂਗਲ ਪ੍ਰੋਫਾਰਮੇ ਤੇ ਮੰਗੀ ਸੂਚਨਾ 

ਚੰਡੀਗੜ੍ਹ, 14 ਸਤੰਬਰ 

ਪੰਜਾਬ ਸਰਕਾਰ ਵੱਲੋਂ ਜਾਰੀ ਪਾਲਿਸੀ ਅਨੁਸਾਰ ਰਾਜ ਵਿੱਚ ਡਬਲ ਸ਼ਿਫਟ ਵਿੱਚ ਚਲਦੇ ਸਕੂਲਾਂ ਦੀ ਜਾਣਕਾਰੀ ਇੱਕਤਰ ਕਰਨ ਲਈ Google Link ਤਿਆਰ ਕੀਤਾ ਗਿਆ ਹੈ। ਇਸ ਲਿੰਕ ਤੇ   ਸੂਚਨਾ ' ਮਿਤੀ 14.09.2022 ਸਾਮ 4 ਵਜੇ ਤੱਕ ਭਰਨ ਲਈ ਕਿਹਾ ਗਿਆ ਹੈ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈👈👈


Link for Double shift information:

https://docs.google.com/spreadsheets/d/1xzPMP4PkUzgdboTyzIdWpJ3GQlTZaEb5vDoskTq2lCU/edit?usp=sharing  


READ OFFICIAL LETTER HERE:  

POLICY FOR DOUBLE SHIFT SCHOOL IN PUNJAB DOWNLOAD HERE 



ETT APPOINTMENT LETTER: ਚੁਣੇ ਹੋਏ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਸਬੰਧੀ ਸੂਚਨਾ

 

PSSSB ADMIT CARD RELEASED: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸੁਪਰਡੈਂਟ ਕਮ ਪੀ.ਟੀ.ਆਈ. ਅਤੇ ਸਟੋਰ ਕੀਪਰ ਦੀ ਭਰਤੀ ਲਈ ਐਡਮਿਟ ਕਾਰਡ ਜਾਰੀ, ਕਰੋ ਡਾਊਨਲੋਡ

 Admit card for Advertisement No. 06 of 2022 Superintendent cum P.T.I. and Store Keeper.


 ਐਡਮਿਟ ਕਾਰਡ   ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ  ਸੁਪਰਡੈਂਟ ਕਮ ਪੀ.ਟੀ.ਆਈ. ਅਤੇ ਸਟੋਰ ਕੀਪਰ 2022 ਦੇ ਇਸ਼ਤਿਹਾਰ ਨੰਬਰ 06ਦੀ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।


Admit card for Advertisement No. 06 of 2022 Superintendent cum P.T.I. and Store Keeper 






ਪੀਈਐਸ ਅਧਿਕਾਰੀਆਂ ਦੇ ਤਬਾਦਲੇ ਤੇ ਹਾਈਕੋਰਟ ਨੇ ਲਗਾਈ ਸਟੇਅ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

 

5994 ETT TEACHER RECRUITMENT: ਪੰਜਾਬ ਸਰਕਾਰ ਨੇ ਬਦਲੇ ਈਟੀਟੀ ਭਰਤੀ ਦੇ ਨਿਯਮ, SSSB ਬੋਰਡ ਕਰੇਗਾ ਐਲੀਮੈਂਟਰੀ ਅਧਿਆਪਕਾਂ ਦੀ ਭਰਤੀ

 ETT TEACHER RECRUITMENT: ਪੰਜਾਬ ਸਰਕਾਰ ਨੇ ਬਦਲੇ ਈਟੀਟੀ ਭਰਤੀ ਦੇ ਨਿਯਮ, SSSB ਬੋਰਡ ਕਰੇਗਾ ਐਲੀਮੈਂਟਰੀ ਅਧਿਆਪਕਾਂ ਦੀ ਭਰਤੀ 



ਪੰਜਾਬ ਸਰਕਾਰ ਵੱਲੋਂ  ਈਟੀਟੀ ਭਰਤੀ ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ।  ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪੰਜਾਬ ਸਰਕਾਰ ਨੇ ਨਿਯਮਾਂ ਵਿੱਚ ਸੋਧ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਕੀ ਹੋਵੇਗੀ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਯੋਗਤਾ?

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਤੰਬਰ 2022 ਤੋਂ ਬਾਅਦ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਹੁਣ ਵਿੱਦਿਅਕ ਯੋਗਤਾ ਗ੍ਰੇਜੁਏਸ਼ਨ ਡਿਗਰੀ ਕਰ ਦਿੱਤੀ ਗਈ ਹੈ।   ਇਸ ਤੋਂ ਪਹਿਲਾਂ ਈਟੀਟੀ ਅਧਿਆਪਕਾਂ ਦੀ ਭਰਤੀ ਲਈ 10+2 ਪਾਸ ਵਿੱਦਿਅਕ ਯੋਗਤਾ ਸੀ। 

ਪੰਜਾਬ ਸਰਕਾਰ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਹੁਣ ਵਿੱਦਿਅਕ ਯੋਗਤਾ ਗ੍ਰੇਜੁਏਸ਼ਨ ਡਿਗਰੀ 50% ਅੰਕਾਂ ਨਾਲ ( ਜਨਰਲ ਕੈਟਾਗਰੀ ਲਈ) ਅਤੇ 45% ਅੰਕ ਰਿਜ਼ਰਵ ਕੈਟਾਗਰੀ ਲਈ ਹੋਵੇਗੀ।

ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈 


ਸਮਗਰਾ ਸਿੱਖਿਆ ਅਭਿਆਨ ਵਲੋਂ 230 ਤੋਂ ਵੱਧ ਅਧਿਆਪਕਾਂ ਦੀ ਭਰਤੀ, ਕਰੋ ਅਪਲਾਈ 


 ਪੰਜਾਬ ਸਰਕਾਰ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ , SSB ਬੋਰਡ ਜਾਂ ਸਿਖਿਆ ਭਰਤੀ ਬੋਰਡ ਕਰੇਗਾ ਐਲੀਮੈਂਟਰੀ ਅਧਿਆਪਕਾਂ ਦੀ ਭਰਤੀ .

BIG BREAKING : 30 ਸਤੰਬਰ 2025 ਤੋਂ ਬਾਅਦ 10+2 ਪਾਸ ਉਮੀਦਵਾਰ ਨਹੀਂ ਬਣਨਗੇ ਈਟੀਟੀ ਅਧਿਆਪਕ, ਅਧਿਸੂਚਨਾ ਜਾਰੀ  


HP HIGH COURT RECRUITMENT 2022: OFFICIAL NOTIFICATION DOWNLOAD HERE, LINK FOR APPLYING ACTIVE

HP HIGH COURT "ADVERTISEMENT NOTICE" 2022




The High Court of Himachal Pradesh invites online applications eligible/desirous candidates for filling-up the following the existing/anticipated and few future vacancies of the following posts in District Judiciary in the State of Himachal Pradesh as per Recruitment and Promotional Rules, 2022 (as per Schedule (II) of Part- A, B & C). Before applying, for detailed information with regard to important instructions, Rules and Regulations, Syllabus, Eligibility, Disqualification, Method of Recruitment, Reservation, Qualification, Appointments (Regular/ Contract/Daily Wage/Part Time), Confirmation, Seniority, Age, Experience, etc
LINK FOR APPLYING ONLINE CLICK HERE 





SCHOOL HOLIDAYS IN OCTOBER 2022 : ਦੁਸਹਿਰਾ, ਦੀਵਾਲੀ ਦੀਆਂ ਛੁੱਟੀਆਂ ਦਾ ਐਲਾਨ, 13 ਦਿਨ ਬੰਦ ਰਹਿਣਗੇ ਸਕੂਲ, ਦੇਖੋ ਅਕਤੂਬਰ ਮਹੀਨੇ ਦੀਆਂ ਛੁਟੀਆਂ ਦੀ ਸੂਚੀ

SCHOOL HOLIDAYS IN  OCTOBER 2022: ਅਕਤੂਬਰ   ਮਹੀਨੇ ਬੱਚਿਆਂ ਨੂੰ ਛੁਟੀਆਂ ਹੀ ਛੁਟੀਆਂ 


ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮਹੀਨਿਆਂ ਵਿੱਚ ਬਹੁਤੇ ਤਿਓਹਾਰ ਮਨਾਏ ਜਾਣਗੇ। ਇਹਨਾਂ ਤਿਓਹਾਰਾਂ ਤੇ ਸਕੂਲ , ਕਾਲਜ, ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ ਤੇ ਵਿਦਿਆਰਥੀਆਂ ਨੂੰ ਛੁਟੀਆਂ ਰਹਿਣਗੀਆਂ। ਵਿਦਿਆਰਥੀਓ ਇਹਨਾਂ ਛੁਟੀਆਂ/ ਤਿਓਹਾਰਾਂ  ਦਾ ਆਨੰਦ ਜਰੂਰ ਮਨਾਓ , ਪ੍ਰੰਤੂ ਆਪਣੀ ਪੜ੍ਹਾਈ ਨੂੰ ਕੋਈ ਵੀ ਨੁਕਸਾਨ ਨਾ ਹੋਵੇ ,ਇਸਲਈ ਛੁਟੀਆਂ ਦੇ ਵਿਚ ਵੀ ਪੜ੍ਹਾਈ ਨੂੰ ਸਮਾਂ ਜਰੂਰ ਦੇਵੋ। 

 ਅਕਤੂਬਰ  ਮਹੀਨਾ  ਸਕੂਲਾਂ ਵਿੱਚ ਕੁਲ ਮਿਲਾ ਕੇ 8 ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।  

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2022)  ਡਾਊਨਲੋਡ ਕਰੋ ਇੱਥੇ  

PSEB 5TH, 8TH,10TH,12TH  QUESTION PAPER PDF MARCH EXAMINATION 2023 DOWNLOAD HERE 




ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
2 ਅਕਤੂਬਰ     ਜਨਮ ਦਿਵਸ ਮਹਾਤਮਾ ਗਾਂਧੀ  ( ਐਤਵਾਰ ) ਹਰੇਕ ਜਗ੍ਹਾ
5 ਅਕਤੂਬਰ  ਦੁਸਹਿਰਾ  (ਬੁਧਵਾਰ ) ਹਰੇਕ ਜਗ੍ਹਾ
8 ਅਕਤੂਬਰ   ਦੂਜਾ ਸ਼ਨੀਵਾਰ ਹਰੇਕ ਜਗ੍ਹਾ
9 ਅਕਤੂਬਰ   ਜਨਮ ਦਿਵਸ ਮਹਾਂਰਿਸ਼ੀ ਵਾਲਮੀਕਿ ਜੀ (ਐਤਵਾਰ)

ਹਰੇਕ ਜਗ੍ਹਾ

ALSO READ : 





ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
16 ਅਕਤੂਬਰ  ਐਤਵਾਰ ਹਰੇਕ ਜਗ੍ਹਾ
23 ਅਕਤੂਬਰ     ਐਤਵਾਰ ਹਰੇਕ ਜਗ੍ਹਾ 
24 ਅਕਤੂਬਰ  ਦੀਵਾਲੀ (ਸੋਮਵਾਰ )  ਹਰੇਕ ਜਗ੍ਹਾ
25 ਅਕਤੂਬਰ      ਵਿਸ਼ਵਕਰਮਾ ਦਿਵਸ  ਹਰੇਕ ਜਗ੍ਹਾ 
30 ਅਕਤੂਬਰ  ਐਤਵਾਰਹਰੇਕ ਜਗ੍ਹਾ

ਪਾਉ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈👈👈👈👈👈👈👈👈👈👈👈👈
JOBS OF THE WEEKEND: ਦੇਖੋ ਸਰਕਾਰੀ ਨੌਕਰੀਆਂ ਦੀ ਸੂਚੀ 

ਨੋਟ : ਇਹਨਾਂ ਛੁਟੀਆਂ ਤੋਂ ਅਲਾਵਾ ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਕਰਵਾ ਚੌਥ , ਗੁਰਗੱਦੀ ਦਿਵਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਨਮ ਦਿਵਸ ਪੈਗੰਬਰ ਮੁਹਮੰਦ ਸਾਹਿਬ ਇਹਨਾਂ ਦਿਨਾਂ ਵਿੱਚ ਬਹੁਤੇ ਸਕੂਲਾਂ ਵਿਚ ਲੋਕਲ ਛੁਟੀ ਰਹੇਗੀ। 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
11 ਅਕਤੂਬਰ ( ਮੰਗਲਵਾਰ)   ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ  ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
13 ਅਕਤੂਬਰ  (ਵੀਰਵਾਰ )   ਕਰਵਾ ਚੌਥ ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
27   ਅਕਤੂਬਰ   ਗੁਰਗੱਦੀ ਦਿਵਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ   ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ
9 ਅਕਤੂਬਰ     ਜਨਮ ਦਿਵਸ ਪੈਗੰਬਰ ਮੁਹਮੰਦ ਸਾਹਿਬ  ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ

ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਤਰੁੰਤ ਖੋਲਣ ਦੀ ਮੰਗ

 ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਤਰੁੰਤ ਖੋਲਣ ਦੀ ਮੰਗ:

 ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ। 

     ਆਪਸੀ ਬਦਲੀਆ ਲਈ 6635 ਅਧਿਆਪਕਾਂ ਨੂੰ ਵੀ ਮਿਲੇ ਬਦਲੀਆ ਦਾ ਹੱਕ ਹੈ ਰਗਵਿੰਦਰ ਧੂਲਕਾ।



   ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਆਪਣੇ ਜਿਲ੍ਹੇ ਵਿੱਚ ਆਉਣ ਦਾ ਮਿਲੇ ਹੱਕ:ਰਾਕੇਸ ਕੁਮਾਰ ਬਰੇਟਾ।

             ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬਿਆ,ਵਿੱਤ ਸਕੱਤਰ ਲਵਨੀਸ ਗੋਇਲ, ਪ੍ਰੈਸ ਸਕੱਤਰ ਜਸਵੀਰ ਹੁਸਿਆਰਪੁਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਤਰੁੰਤ ਖੋਲਿਆ ਜਾਵੇ ਤੇ ਅਧਿਆਪਕਾਂ ਦੀਆਂ ਬਦਲੀਆਂ ਜਥੇਬੰਦੀਆਂ ਦੇ ਸੁਝਾਵਾਂ ਅਨੁਸਾਰ ਤਰੁੰਤ ਕੀਤੀਆਂ ਜਾਣ ਕਿਉਂ ਕਿ ਤੇ ਪਹਿਲਾਂ ਕੀਤੀਆਂ ਬਦਲੀਆਂ ਪਹਿਲ ਦੇ ਅਧਾਰ ਤੇ ਲਾਗੂ ਕੀਤੀਆਂ ਜਾਣ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਬੱਚਿਆਂ ਦੇ ਅਨੁਪਾਤ ਮੁਤਾਬਕ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਉਹਨਾਂ ਕਿਹਾ ਕੀ ਬਦਲੀਆਂ ਦਾ ਪੋਰਟਲ ਬਹੁਤ ਵਾਰ ਖੋਲਿਆ ਗਿਆ ਪਰ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਗਈ।ਉਹਨਾਂ ਮੰਗ ਕੀਤੀ ਕੇ ਬਦਲੀਆ ਸਮੇਂ ਅਧਿਆਪਕ ਦੇ ਮੈਰਿਟ ਅੰਕ ਵੀ ਦੱਸੇ ਜਾਣ।

 ਇਸ ਸਮੇਂ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਨਵ ਨਿਯੁੱਕਤ 6635 ਅਧਿਆਪਕਾਂ ਨੂੰ ਪਿੱਤਰੀ ਜਿਲਿਆਂ ਵਿੱਚ ਨਿਯੁਕਤ ਕਰਨ ਲਈ ਆਪਸੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ।ਉਨ੍ਹਾਂ ਕਿਹਾ ਹੈ ਕਿ ਕੋਠਾਰੀ ਕਮਿਸ਼ਨ ਅਨੁਸਾਰ ਅਧਿਆਪਕ ਆਪਣੇ ਘਰ ਦੇ ਨਜ਼ਦੀਕ ਹੋਵੇ ਤਾਂ ਹੀ ਉਹ ਮਨ ਲਗਾ ਕੇ ਪੜ੍ਹਾਈ ਕਰਵਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕੀ ਬਦਲੀਆਂ ਵਿੱਚ ਠਹਿਰ ਦੀ ਸ਼ਰਤ ਦੀ ਥਾਂ ਤੇ ਕਿਲੋਮੀਟਰ ਵਾਲੀ ਸ਼ਰਤ ਨੂੰ ਲਾਗੂ ਕੀਤਾ ਜਾਵੇ ਅਤੇ ਬਦਲੀਆਂ ਕਰਨ ਸਮੇਂ ਕੁਆਰੀਆਂ ਲੜਕੀਆਂ, ਵਿਧਵਾਵਾਂ, ਬਿਮਾਰੀ ਤੋਂ ਪੀੜਿਤ ਤੇ ਜਿਹਨਾਂ ਦੇ ਬੱਚੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਨੂੰ ਬਿਨਾਂ ਕਿਸੇ ਸ਼ਰਤ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇ ਤੇ ਬਦਲੀਆਂ ਕਰਵਾ ਚੁੱਕੇ ਅਧਿਆਪਕ ਜਿਹੜੇ ਬਦਲੀਆਂ ਰੱਦ ਕਰਾਉਣਾ ਚਾਹੁੰਦੇ ਹਨ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇ। 

         ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ,ਜਸਨਦੀਪ ਕੁਲਾਣਾ,ਭਗਵੰਤ ਭਟੇਜਾ,ਗੁਰਜੰਟ ਸਿੰਘ ਬੱਚੋਆਣਾ,ਬਲਵਿੰਦਰ ਹਾਕਮਵਾਲਾ,ਪਰਮਜੀਤ ਤੂਰ,ਦਿਲਬਾਗ ਸਿੰਘ ,ਅਸਵਨੀ ਕੁਮਾਰ,ਦਲੀਪ ਸਿੰਘ ,ਯਸਪਾਲ ਨਵਾਂ ਸਹਿਰ ਆਦਿ ਆਗੂਆਂ ਨੇ ਪੋਰਟਲ ਤੁਰੰਤ ਖੋਲਣ ਦੀ ਮੰਗ ਕੀਤੀ।

AANGANWADI BHARTI CANCELLED: ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੀ ਭਰਤੀ ਰੱਦ

AANGANWADI BHARTI CANCELLED IN PUNJAB 


ਚੰਡੀਗੜ੍ਹ 14 ਸਤੰਬਰ 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ, ਚੰਡੀਗੜ੍ਹ, ਵੱਲੋਂ ਆਂਗਣਵਾੜੀ ਵਰਕਰਾਂ ਦੀ ਭਰਤੀ ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ 1170 ਆਂਗਣਵਾੜੀ ਵਰਕਰਾਂ, 2 ਮਿੰਨੀ ਆਂਗਣਵਾੜੀ ਵਰਕਰਾਂ ਅਤੇ 3229 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗਣ ਲਈ ਇਸ਼ਤਿਹਾਰ ਨੰ. DPR/Pb/5027, ਮਿਤੀ 04.06.2021 ਅਤੇ DPR/Pb/5737 ਮਿਤੀ 03.07.2021 ਰਾਹੀਂ ਪੰਜਾਬ ਦੇ ਵੱਖ ਵੱਖ  ਅਖ਼ਬਾਰਾਂ ਦਾ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਸਨ।



ਪੰਜਾਬ ਸਰਕਾਰ ਵੱਲੋਂ ਇਸ  ਆਂਗਣਵਾੜੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ (Read here) ਹੈ ਕਿ ਪ੍ਰਬੰਧਕੀ ਕਾਰਨਾਂ ਕਾਰਨ ਭਰਤੀ ਦੀ ਪ੍ਰਕ੍ਰਿਆ ਸ਼ੁਰੂ ਨਹੀਂ ਕੀਤੀ ਜਾ ਸਕੀ। ਇਸ ਲਈ ਵਿਭਾਗ ਵੱਲੋਂ ਦਿੱਤੇ ਗਏ ਉਕਤ ਸਾਰੇ ਇਸ਼ਤਿਹਾਰ ਰੱਦ ਕੀਤੇ ਗਏ ਹਨ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈


ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੇ ਹਜ਼ਾਰ ਆਂਗਨਵਾੜੀ ਵਰਕਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਪਿਛਲੀ ਸਰਕਾਰ ਵੱਲੋਂ ਆਂਗਣਵਾੜੀ ਭਰਤੀ ਨੂੰ ਰੱਦ ਕਰਕੇ ਨਵੀਂ ਭਰਤੀਆਂ ਛੇਤੀ ਆਉਣ ਦੀ ਸੰਭਾਵਨਾ ਹੈ। 






RECENT UPDATES

School holiday

LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ

MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ  ਸੋਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੋਆਲਿਟੀ ਐਜੂਕੇਸ਼ਨ ਛਾਰ ਅਰ ਐਂਡ ਸੈ...