SCHOOL TIME CHANGE: ਗੌਰਮਿੰਟ ਟੀਚਰਜ਼ ਯੂਨੀਅਨ ਵੱਲੋ ਪੰਜਾਬ ਸਰਕਾਰ ਤੋਂ ਧੁੰਦ ਵਾਲੇ ਖਰਾਬ ਮੌਸਮ ਕਾਰਨ ਸਕੂਲਾਂ ਦਾ ਸਮਾਂ ਬਦਲਨ ਦੀ ਮੰਗ

 ਗੌਰਮਿੰਟ ਟੀਚਰਜ਼ ਯੂਨੀਅਨ ਵੱਲੋ ਪੰਜਾਬ ਸਰਕਾਰ ਤੋਂ ਧੁੰਦ ਵਾਲੇ ਖਰਾਬ ਮੌਸਮ ਕਾਰਨ ਸਕੂਲਾਂ ਦਾ ਸਮਾਂ ਬਦਲਨ ਦੀ ਮੰਗ।


ਲੁਧਿਆਣਾ 19 ਦਸੰਬਰ 2022:    ਅੱਜ ਕੱਲ ਸਵੇਰ ਦੇ ਸਮੇ ਧੁੰਦ ਵੱਧਣ ਕਾਰਨ ਸਟਾਫ ਅਤੇ ਬੱਚਿਆਂ ਨੂੰ ਸਕੂਲ ਪਹੁੰਚਣ ਚ ਬਹੁਤ ਮੁਸ਼ਕਲ ਆਉਂਦੀ ਹੈ। ਠੰਢ ਕਾਰਨ ਵਿਦਿਆਰਥੀ ਖਾਸ ਕਰਕੇ ਛੋਟੇ ਬੱਚੇ ਬਿਮਾਰ ਹੋਣ ਲੱਗੇ ਹਨ। 



ਅਜਿਹੇ ਹਾਲਾਤਾਂ ਚ ਕੁੱਝ ਜ਼ਿਲਿਆਂ ਚ ਸਕੂਲਾਂ ਦਾ ਸਮਾਂ ਬਦਲ ਵੀ ਦਿੱਤਾ ਗਿਆ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੇਂ ਦੀ ਮੰਗ ਅਨੁਸਾਰ ਸਕੂਲਾਂ ਦਾ ਸਮਾਂ ਬਦਲਿਆ ਜਾਵੇ । ਜੇਕਰ ਸਵੇਰੇ ਸਕੂਲ ਲੱਗਣ ਦਾ ਸਮਾਂ ਲੇਟ ਕੀਤਾ ਜਾਵੇ ਤਾਂ ਦੂਰੋ ਆਉਣ ਵਾਲਾ ਸਟਾਫ ਵੀ ਸੁਰੱਖਿਅਤ ਪਹੁੰਚ ਸਕਦਾ ਹੈ।

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends