ਲੁਧਿਆਣਾ , 19 ਦਸੰਬਰ
ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜੇਤੂ ਖਿਡਾਰੀਆਂ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰਾਇਮਰੀ ਸਮਾਰਟ ਸਕੂਲ, ਬਲਾਕ ਸੁਧਾਰ ਵਿਖੇ ਸਨਮਾਨ ਸਮਾਰੋਹ ਹੋਇਆ।
ਬਲਾਕ ਸੁਧਾਰ ਦੇ ਜਿਲ੍ਹਾ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਦੇਵ ਸਿੰਘ ਉਚੇਚੇ ਤੋਰ ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਨੂੰ ਮਨਜੀਤ ਸਿੰਘ ਕਨਵੀਨਰ , ਗੁਰਦੇਵ ਕੌਰ, ਬਰਿੰਦਰਪਾਲ ਸਿੰਘ , ਰਾਜਵਿੰਦਰ ਸਿੰਘ ਸੀਐਚਟੀ , ਗੁਰਪ੍ਰੀਤ ਕੌਰ ਕੋਆਰੀਡੀਨੇਟਰ ਖੇਡਾਂ, ਗੁਰਸਿਮਰਤ ਸਿੰਘ ਬੀ ਐਮ ਟੀ , ਰਾਜਿੰਦਰ ਕੌਰ ਸਰਾਭਾ, ਮਨਮੋਹਣ ਕੁਮਾਰ ਮੁੱਖ ਅਧਿਆਪਕ ਵਲੋਂ ਜੀ ਆਇਆ ਆਖਿਆ ਗਿਆ।
ਇਸ ਸਨਮਾਨ ਸਮਾਰੋਹ ਦੌਰਾਨ ਤਰਲੋਚਨ ਸਿੰਘ, ਸਰਬਜੀਤ ਸਿੰਘ, ਇੰਦਰਜੀਤ ਸਿੰਘ ਵਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਸੰਦੇਸ਼ ਅਤੇ ਜੀਵਨ ਵਿਚ ਖੇਡਾਂ ਦੀ ਮਹੱਤਤਾ ਵਾਰੇ ਆਪਣੇ ਵਿਚਾਰ ਦਿਤੇ। ਸਰਦਾਰ ਬਲਦੇਵ ਸਿੰਘ ਡੀ ਈ ਓ ਵਲੋਂ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਲਈ ਉਤਸਾਹਿਤ ਕੀਤਾ ਅਤੇ ਸਕੂਲੀ ਸਮੇਂ ਦੌਰਾਨ ਖੇਡਾਂ ਲਈ ਬਿਤਾਏ ਯਾਦਗਾਰੀ ਪਲ ਵੀ ਸਾਂਝੇ ਕੀਤੇ। ਉਹਨਾਂ ਦੇ ਸ਼ਬਦਾਂ ਵਿੱਚ ਫੁੱਟਬਾਲ ਖੇਡ ਲਈ ਅਥਾਹ ਪਿਆਰ ਵੀ ਝਲਕ ਰਿਹਾ ਸੀ। ਜੇਤੂ ਖਿਡਾਰੀ ਮੋਹੀ, ਜਾਂਗਪੁਰ, ਬੁਢੇਲ, ਅੱਡਾ ਦਾਖਾ, ਕੁਲਾਰ, ਢੱਟ ,ਸਰਾਭਾ ਸਕੂਲ ਨਾਲ ਸਬੰਧਿਤ ਸਨ।
ਸੌਰਵ ਕੁਮਾਰ ਪੰਡੋਰੀ ਵੱਲੋਂ ਪੰਜਾਬ ਖੇਡਾਂ ਦੌਰਾਨ ਲੰਬੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਸਮੇਂ ਬਲਾਕ ਸਪੋਰਟਸ ਕਮੇਟੀ, ਐਸ.ਐਮ. ਸੀ ਅਤੇ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਹਾਜ਼ਰ ਸਨ।