ਲੁਧਿਆਣਾ ( JOBSOFTODAY)
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਿਜਲੀ ਦੇ ਬਿਲਾਂ ਸਬੰਧੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਬਿਆਨ ਦਿੱਤਾ ਹੈ।
ਪਿੱਛਲੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰੂ ਨਾਨਕ ਸਟੇਡੀਅਮ ਵਿੱਖੇ ਦਿਵਯਾਂਗ ਬੱਚਿਆਂ ਦੀਆਂ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਮੀਡੀਆ ਨੇ ਸਿੱਖਿਆ ਮੰਤਰੀ ਨੂੰ ਸਕੂਲਾਂ ਵਿਚ ਬਿਜਲੀ ਦੇ ਬਿਲਾਂ ਨੂੰ ਲੈ ਕੇ ਸਵਾਲ ਕੀਤੇ , ਸਿੱਖਿਆ ਮੰਤਰੀ ਨੂੰ ਇਹ ਵੀ ਸਵਾਲ ਕੀਤਾ ਕਿ ਸਕੂਲਾਂ ਵਿਚ ਬਿਜਲੀ ਦੇ ਬਿਲ ਬਕਾਇਆ ਹੋਣ ਕਾਰਨ ਪਾਵਰਕੌਮ ਵੱਲੋਂ ਸਕੂਲਾਂ ਦੀ ਲਾਈਟ ਕੱਟ ਦਿਤੀ ਗਈ ਹੈ , ਇਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਵੇਗਾ।
ALSO READ:ਵਿਦਿਆਰਥੀਆਂ ਲਈ ਅਹਿਮ ਖ਼ਬਰ ਹੁਣ 10 ਵਜੇ ਖੁੱਲਣਗੇ ਸਕੂਲ , ਪੜ੍ਹੋ
ਇਹਨਾਂ ਸਵਾਲਾਂ ਦੇ ਜਵਾਬ ਤੇ ਸਿੱਖਿਆ ਮੰਤਰੀ ਨੇ ਬਿਜਲੀ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ
"ਬਿਜਲੀ ਮੰਤਰੀ ਜੀ, ਜੇਕਰ ਕਿਸੇ ਵੀ ਸਰਕਾਰੀ ਸਕੂਲ ਦਾ ਬਿਜਲੀ ਦਾ ਬਿੱਲ ਬਕਾਇਆ ਹੈ, ਤਾਂ ਮੈਂ ਆਪਣੀ ਜੇਬ ਜਾਂ ਤਨਖ਼ਾਹ ਵਿੱਚੋਂ ਅਦਾ ਕਰਨ ਲਈ ਤਿਆਰ ਹਾਂ, ਪਰ ਯਕੀਨੀ ਬਣਾਓ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਬਿਜਲੀ ਨਾ ਕੱਟੀ ਜਾਵੇ।" ਅਜਿਹਾ ਕਰਨ ਨਾਲ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੁੰਦਾ ਹੈ ਅਤੇ ਹੁਣ ਤਾਂ ਉਂਜ ਵੀ ਇਮਤਿਹਾਨਾਂ ਦੇ ਦਿਨ ਹਨ।
ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿੱਚ ਕੱਲ੍ਹ ਹੀ ਜਲੰਧਰ ਦੇ ਸਕੂਲਾਂ ਦੀ ਬਿਜਲੀ ਕਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ , ਇਸ ਸਬੰਧੀ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਤੁਰੰਤ ਕਾਰਵਾਈ ਕਰ , ਬਿਜਲੀ ਦੀ ਸਪਲਾਈ ਬਹਾਲ ਕਰਨ ਦੇ ਹੁਕਮ ਦਿਤੇ ਹਨ ।