Department of Animal Husbandry, Fisheries and Dairy Development Recruitment: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿਖੇ ਇੰਸਪੈਕਟਰਾਂ ਦੀਆਂ ਅਸਾਮੀਆਂ ਤੇ ਭਰਤੀ, ਜਾਣੋ ਪੂਰੀ ਜਾਣਕਾਰੀ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ 

ਜਨਤਕ ਨਿਯੁਕਤੀਆਂ ਇਸ਼ਤਿਹਾਰ ਨੰ: 17 ਆਫ 2022


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ, ਜਿਸਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗੁਰੱਪ-ਸੀ ਸੇਵਾਵਾਂ ਦੇ ਅਮਲੇ ਦੀ ਭਰਤੀ ਕਰਨਾ ਹੈ।



ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤੋਂ ਪ੍ਰਾਪਤ ਮੰਗ ਪੱਤਰ, ਅਸਾਮੀਆਂ ਦਾ ਵਰਗੀਕਰਨ ਅਤੇ ਸੇਵਾ ਨਿਯਮਾਂ ਅਨੁਸਾਰ ਵੈਟਰਨਰੀ ਇੰਸਪੈਕਟਰ ਗਰੁੱਪ-ਸੀ ਦੀਆਂ 60 ਅਸਾਮੀਆਂ ਭਰਨ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 12/12/2022 ਤੋਂ 12/01/2023 ਸ਼ਾਮ 05-00 ਵਜੇ ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ।




ਮਹੱਤਵਪੂਰਨ ਮਿਤੀਆਂ:

ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ : 09-12-2022

ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ:  12-12-2022

ਆਨਲਾਈਨ ਅਪਲਾਈ/ਸਬਮਿਟ ਕਰਨ ਦੀ ਆਖਰੀ ਮਿਤੀ: 12-01-2023 (ਸ਼ਾਮ 5:00 ਵਜੇ ਤੱਕ) 

ਫੀਸ ਭਰਨ ਦੀ ਆਖਰੀ ਮਿਤੀ: 15-01-2023


ਤਨਖਾਹ ਸਕੇਲ ਅਤੇ ਭੱਤੇ : Pay scale as per 7th CPC/Matrix and recommendation of inhouse committee (Minimum pay Admissible) Rs 29,200/- ਸਰਕਾਰ ਦੇ ਅੰ:ਵਿ:ਪੱ:ਨੰ: 07/106/2020-2.ਐਫ.ਪੀ..1/1323 ਮਿਤੀ 10/12/2020 ਅਨੁਸਾਰ ( 3 ਸਾਲ ਦੇ ਪੁਰਖਕਾਲ ਸਮੇਂ ਦੌਰਾਨ ਉਸਨੂੰ ਬੱਝੀ ਤਨਖਾਹ 29,200/- ਰੁਪਏ ਹੀ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ:-

10+2 with Physics, Chemistry and Biology/Math subjects from a recognized University/Board; or

10+2 with Biology/Math, Physics, Chemistry and English subjects from a recognized University/Board and

Should possess a Diploma in Veterinary Science and Animal Health Technology of two years duration or its equivalent from any recognized university:

"ਪੰਜਾਬ ਸਿਵਲ ਸੇਵਾਵਾਂ (Common Conditions) ਰੂਲਜ਼, 1994 ਵਿੱਚ ਕੀਤੇ ਉਪਬੰਧ ਅਨੁਸਾਰ ਦਸਵੀਂ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਵੇ।


ਉਪਰੋਕਤ ਅਸਾਮੀਆਂ ਦੀ ਭਰਤੀ ਸੰਬਧੀ ਪੰਜਾਬ ਵਿਸ਼ੇ ਵਿਚ ਯੋਗਤਾ ਪੰਜਾਬ ਸਰਕਾਰ ਦੀ Notification titled as The Punjab Civil Services (General and Common Conditions of Service) "Provided that on person shall be appointed to any post in Group- 'C'service unless he has passed a qualifying test of Punjabi Language equivalent to Matriculation standard with at least fifty per cent marks, to be conducted by respective recruitment agencies in addition to competitive examination. The test of Punjabi Language shall be a mandatory qualifying test and failure to secure a minimum of fifty per cent marks in Punjabi Language will disqualify the candidate for being considered in the final merit list of candidates to be selected irrespective of their scores or marks in the other papers of the respective exam:

Provided further that where a person".ਭਾਵ , ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਟੈਸਟ ਪਾਸ ਕਰਨਾ ਹੋਵੇਗਾ।


ਉਮਰ ਸੀਮਾ:- ਉਪਰੋਕਤ ਅਸਾਮੀਆਂ ਲਈ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01- 01-2022 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:

(1) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

(11) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।

(III) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।

(IV) ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮ੍ਹਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।

(V) ਪੰਜਾਬ ਦੇ ਵਸਨੀਕ ਅੰਗਹੀਣਾਂ ਲਈ ਉਪਰਲੀ ਉਮਰ ਸੀਮਾ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 47 ਸਾਲ ਹੋਵੇਗੀ।

(VI) The upper age limit for widows, divorcees and certain other categories of married women as per instructions issued by the Government of Punjab vide Letter No. 1/50/83-5PP(1368)/3454 Dated 23/04/1984 will be relaxed up to 40 years.

(VII) ਪੰਜਾਬ ਸਰਕਾਰ ਦੇ ਪੱਤਰ ਨੰ: 9/56/2020-5.ਪੀ.ਪੀ.1/33 ਮਿਤੀ: 12/01/2021 ਰਾਹੀਂ ਪੰਜਾਬ ਸਰਕਾਰ ਅਧੀਨ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਵੱਖ-ਵੱਖ ਕੈਟਾਗਰੀਆਂ ਦੇ ਕਰਮਚਾਰੀਆਂ ਨੂੰ ਇਸ ਪੱਤਰ ਵਿੱਚ ਦਰਜ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿੱਚ ਇਸ ਭਰਤੀ ਲਈ ਦਿੱਤੀ ਗਈ ਉਪਰਲੀ ਉਮਰ ਸੀਮਾ ਵਿੱਚ ਲਾਗੂ ਹੋਵੇਗੀ।

 

ਫੀਸ ਸਬੰਧੀ ਵੇਰਵਾ:-

ਆਮ ਵਰਗ (GEN)/ਸੁਤੰਤਰਤਾ ਸੰਗਰਾਮੀ/ਖਿਡਾਰੀ:  1000/-ਰੁ: ਐਸ.ਸੀ.(SC)/ਬੀ.ਸੀ.(BC)/ਆਰਥਿਕ ਤੌਰ ਤੇ ਕਮਜੋਰ ਵਰਗ (EWS) :250/- ਰੁ:

ਸਾਬਕਾ ਫੌਜੀ ਅਤੇ ਆਸ਼ਰਿਤ (Ex-servicemen Self & Dependent) 200/- ਰੁ: -

ਅੰਗਹੀਣ(Handicapped) : 500/- ਰੁ: 



ਅਪਲਾਈ ਕਰਨ ਦੀ ਵਿਧੀ:


(1)ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ “Online Applications" ਅਧੀਨ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 12-12-2022 ਤੋਂ 12-01-2023 ਸ਼ਾਮ 5:00 ਵਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਰੱਦ ਸਮਝੀ ਜਾਵੇਗੀ।

(II) ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤਾਂ (Procedure) ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਇਸ ਭਰਤੀ ਦੇ ਲਿੰਕ ਹੇਠ ਦਰਜ਼ ਹਨ। ਉਮੀਦਵਾਰ ਇਸ ਲਿੰਕ ਤੇ ਕਲਿਕ ਕਰਨ ਉਪਰੰਤ ਇੰਨ੍ਹਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਹੀ ਹਰ ਇੱਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ।

(III) ਉਮੀਦਵਾਰ ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਭਰਤੀ ਦੇ ਲਿੰਕ ਤੇ ਕਲਿਕ ਕਰਕੇ ਸਭ ਤੋਂ ਪਹਿਲਾਂ ਨਿੱਜੀ ਡਿਟੇਲ ਭਰਕੇ ਰਜਿਸਟਰੇਸ਼ਨ ਕਰਨਗੇ। ਰਿਜਸਟਰੇਸ਼ਨ ਸਫਲ ਹੋਣ ਉਪਰੰਤ Username ਅਤੇ Password Generate ਹੋ ਜਾਏਗਾ, ਜਿਸਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ Login ਕਰਕੇ Step-wise ਹਰ ਪੱਖੋਂ ਮੁੰਕਮਲ Application Form ਭਰਨਗੇ ਅਤੇ ਇਸਨੂੰ Submit ਕਰਨਗੇ। ਪ੍ਰੰਤੂ ਇਹ Application Form ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਵੇਗਾ।


Important links:

Official website: https://sssb.punjab.gov.in

Link for applying online: https://sssb.punjab.gov.in

Official notification: download here 








Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends