ਨੰਗਲ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ-ਹਰਜੋਤ ਬੈਂਸ
ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨੰਗਲ ਵਿੱਚ ਸਕੂਲ ਆਂਫ ਐਮੀਨੈਂਸ ਖੋਲਿਆ ਜਾਵੇਗਾ-ਕੈਬਨਿਟ ਮੰਤਰੀ
ਕੈਬਨਿਟ ਮੰਤਰੀ ਨੇ 55.25 ਲੱਖ ਦੀ ਲਾਗਤ ਨਾਲ ਤਿਆਰ ਫਾਇਰ ਸਟੇਸ਼ਨ ਦੀ ਇਮਾਰਤ ਕੀਤੀ ਲੋਕ ਅਰਪਣ
ਸ਼ਹਿਰ ਵਿੱਚ ਸੀਵਰੇਜ, ਸੜਕਾਂ, ਸੁੰਦਰੀਕਰਨ ਪ੍ਰੋਜੈਕਟ ਮੁਕੰਮਲ ਹੋਣ ਨਾਲ ਬਦਲੇਗੀ ਨੁਹਾਰ
ਇਲਾਕੇ ਨੂੰ ਸੈਰ-ਸਪਾਟਾ ਲਈ ਕੀਤਾ ਜਾਵੇਗਾ ਵਿਕਸਿਤ
ਨੰਗਲ 11 ਦਸੰਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਨੰਗਲ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ, ਇਲਾਕੇ ਨੂੰ ਸੈਰ-ਸਪਾਟਾ ਲਈ ਵਿਕਸਿਤ ਕਰਕੇ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ, ਸੀਵਰੇਜ ਸੜਕਾਂ ਅਤੇ ਸੁੰਦਰੀਕਰਨ ਦੇ ਪ੍ਰੋਜੈਕਟ ਮੁਕੰਮਲ ਕਰਕੇ ਨੰਗਲ ਦੀ ਨੁਹਾਰ ਬਦਲੀ ਜਾਵੇਗੀ।
ਕੈਬਨਿਟ ਮੰਤਰੀ ਅੱਜ ਨੰਗਲ ਵਿੱਚ ਨਗਰ ਕੋਸਲ ਵੱਲੋਂ 55.25 ਲੱਖ ਦੀ ਲਾਗਤ ਨਾਲ ਤਿਆਰ ਫਾਇਰ ਸਟੇਸ਼ਨ ਦੀ ਇਮਾਰਤ ਦਾ ਉਦਘਾਟਨ ਕਰਨ ਲਈ ਇਥੇ ਪੁੱਜੇ ਸਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂੰ ਸਕੂਲ ਆਫ ਐਮੀਨੈਂਸ ਬਣਾਇਆ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲੇਗੀ। ਉਹਨਾਂ ਕਿਹਾ ਕਿ ਅੱਜ 2 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਰੋਡ ਉਤੇ ਸੀਵਰੇਜ ਦਾ ਅਪਗ੍ਰੇਡੇਸ਼ਨ ਕਰਨ ਦਾ ਕੰਮ ਸੁਰੂ ਕੀਤਾ ਹੈ। ਜਲਫਾ ਦੇਵੀ ਮੰਦਰ ਨੂੰ ਜਾਣ ਵਾਲੇ ਰਸਤੇ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ ਵਿਸੇਸ਼ ਯੋਜਨਾ ਉਲੀਕੀ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਪਹਿਲਾਂ 4 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿਹਨਾਂ ਵਿੱਚ ਰੋਜਾਨਾ 300 ਮਰੀਜ਼ ਦਵਾਈ ਲੈਣ ਲਈ ਆਉਦੇ ਹਨ ਅਤੇ ਰੋਜਾਨਾ 100 ਟੈਸਟ ਵੀ ਕੀਤੇ ਜਾਦੇ ਹਨ ਅਗਲੇ 2-3 ਮਹੀਨੇ ਵਿੱਚ 8 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ। ਉਹਨਾਂ ਕਿਹਾ ਕਿ ਨੰਗਲ ਵਿੱਚ ਫਾਰਮੇਸੀ ਕਾਲਜ ਹੈ, ਇਸਦੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਰੋਜਗਾਰ ਦੇ ਮੋਕੇ ਦੇਣ ਲਈ ਇਥੇ ਛੋਟੀ ਡਰੱਗ ਇੰਸ: ਲਿਆਦੀ ਜਾਵੇਗੀ। ਉਹਨਾਂ ਕਿਹਾ ਕਿ ਇਹ ਇਲਾਕਾ ਦਹਾਕਿਆ ਪਹਿਲਾਂ ਇਕ ਖੁਬਸੂਰਤ ਇਲਾਕਾ ਸੀ, ਇਸਦਾ ਵਿਕਾਸ ਸਮੇਂ ਸਿਰ ਨਾ ਹੋਣ ਕਾਰਨ ਅਤੇ ਉਦਯੋਗ ਇਥੋ ਬੰਦ ਹੋਣ ਕਾਰਨ ਅਸੀਂ ਪੱਛੜ ਰਹੇ ਹਾਂ। ਉਹਨਾਂ ਕਿਹਾ ਸਾਰੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਹਨ, ਹੁਣ ਵਿਕਾਸ ਦੀ ਰਫਤਾਰ ਨੇ ਗਤੀ ਫੜ ਲਈ ਹੈ ਅਗਲੇ 2-3 ਸਾਲ ਵਿੱਚ ਇਸ ਇਲਾਕੇ ਨੂੰ ਨਮੂਨੇ ਦਾ ਵਿਕਸਿਤ ਇਲਾਕਾ ਬਣਾਇਆ ਜਾਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਦੇਣ ਤਾਂ ਜੋ ਸਰਵਪੱਖੀ ਵਿਕਾਸ ਸੰਭਵ ਹੋ ਸਕੇ। ਇਸ ਮੋਕੇ ਨਗਰ ਕੋਸ਼ਲ ਵਲੋਂ ਕਾਰਜ ਸਾਧਕ ਭੁਪਿੰਦਰ ਸਿੰਘ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਇਸ ਮੋਕੇ ਬਾਬੂ ਚਮਨ ਲਾਲ, ਹਰਮਿੰਦਰ ਢਾਹੇ, ਡਾ.ਸੰਜੀਵ ਗੋਤਮ, ਉਮਕਾਰ ਸਿੰਘ, ਐਡਵੋਕੇਟ ਨੀਰਜ ਸ਼ਰਮਾਂ, ਸੰਜੇ ਸਾਹਨੀ, ਗਰਜਿੰਦਰ ਸਿੰਘ, ਸੇਰ ਸਿੰਘ, ਦੀਪਕ, ਦੀਪੂ ਬਾਗ,ਪਰਮਜੀਤ ਸਿੰਘ ਅਟਵਾਲ, ਜੱਗਾ, ਸਤੀਸ਼ ਚੋਪੜਾ, ਆਸੂ, ਅਮਨ ਦੀਦੇਵੀ, ਹਰਪਾਲ ਸਿੰਘ ਭੱਲੜੀ, ਗੁਰਨਾਮ ਸਿੰਘ ਭੱਲੜੀ, ਰੋਹਿਤ ਕਾਲੀਆਂ, ਪਰਵੀਨ ਹੰਸਾਰੀ, ਚਰਨ ਸਿੰਘ ਬੱਗਾ, ਜਵਾਹਰ ਸਾਗਰ ਐਮ.ਈ, ਰੋਹਿਤ ਸ਼ਰਮਾਂ ਜੇ.ਈ, ਸਮਨ ਰਾਣੀ ਜੇ.ਈ, ਅਮਨਪ੍ਰੀਤ ਸਿੰਘ ਫਾਇਰ ਅਫਸਰ, ਸਮੂਹ ਕੋਸ਼ਲਰ ਅਤੇ ਸਹਿਰ ਦੇ ਪੰਤਵੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।