ਜ਼ਿਲ੍ਹੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਦਾ ਸਮਾਂ ਤਬਦੀਲ
ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜ਼ੇ ਤੋਂ 3.30 ਵਜ਼ੇ ਤੱਕ ਹੋਵੇਗਾ
ਸਾਲ 2022-23 ਦੌਰਾਨ ਠੰਡ ਦੇ ਮੌਸਮ ਦੀ ਸ਼ੁਰੂਆਤ ਹੋਣ ਕਰਕੇ ਅਤੇ ਇਸ ਦੇ ਵੱਧਦੇ ਪ੍ਰਕੋਪ ਕਾਰਨ ਸਵੇਰ ਸਮੇਂ ਸੰਘਣੀ ਧੁੰਦ ਹੋ ਪੈਣੀ ਸ਼ੁਰੂ ਹੋ ਗਈ ਹੈ। ਜਿਲ੍ਹਾ ਸਿੱਖਿਆ ਅਫਸਰ ਫਿਰੋਜਪੁਰ ਅਤੇ ਜਿਲਾ ਕਮਿਸ਼ਨਰ ਫਿਰੋਜ਼ਪੁਰ ਵਲੋਂ ਇਸ ਸਬੰਧੀ ਮੀਟਿੰਗ ਕੀਤੀ ਗਈ ਅਤੇ ਸਵੇਰ ਸਮੇਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਧੁੰਦ ਕਾਰਨ ਆਉਂਦੀ ਮੁਸ਼ਕਿਲ ਅਤੇ ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਵਿਚਾਰ ਚਰਚਾ ਕੀਤੀ ਗਈ।
Also read:
ਸਰਕਾਰੀ ਨੌਕਰੀ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ 200 ਅਸਾਮੀਆਂ ਤੇ ਭਰਤੀ, ਇੰਜ ਕਰੋ ਅਪਲਾਈ
ਧਰਨੇ ਦਾ ਨੋਟਿਸ ਦਿੰਦੇ ਹੀ ਸਿੱਖਿਆ ਮੰਤਰੀ ਨੇ ਦਿੱਤਾ ਮੀਟਿੰਗ ਦਾ ਸੱਦਾ
DIET/SCERT RECRUITMENT 2022: ਐਸੀਈਆਰਟੀ ਅਤੇ DIETS ਵਿੱਚ ਪ੍ਰਿੰਸੀਪਲਾਂ, ਲੈਕਚਰਾਰਾਂ ਅਤੇ ਅਧਿਆਪਕਾਂ ਦੀ ਡੈਪੂਟੇਸ਼ਨ ਲਈ ਅਰਜ਼ੀਆਂ ਦੀ ਮੰਗ
ਸੰਘਣੀ ਧੁੰਦ ਅਤੇ ਠੰਡ ਦੇ ਮੱਦੇਨਜ਼ਰ ਜ਼ਿਲ੍ਹਾ ਫਿਰੋਜਪੁਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜ਼ੇ ਤੋਂ 3.30 ਵਜ਼ੇ ਤੱਕ ਹੋਵੇਗਾ।
ਇਸ ਸਬੰਧੀ ਜਿਲ੍ਹਾ ਮੈਜਿਸਟ੍ਰੇਟ ਅੰਮ੍ਰਿਤ ਸਿੰਘ ਆਈ.ਏ.ਐਸ. ਨੇ ਹੁਕਮ ਜਾਰੀ ਕੀਤਾ ਹੈ ਕਿ ਛੋਟੇ ਬੱਚਿਆਂ ਦੀ ਸਿਹਤ ਅਤੇ ਜਾਨੀ ਸੁਰਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜ਼ੇ ਤੋਂ 3.30 ਵਜ਼ੇ ਤੱਕ ਹੋਵੇਗਾ। ਇਹ ਹੁਕਮ 15 ਜਨਵਰੀ 2023 ਤੱਕ ਲਾਗੂ ਹੋਵੇਗਾ।
ਜ਼ਿਲ੍ਹਾ ਕਮਿਸ਼ਨਰ ਵੱਲੋਂ ਜਾਰੀ ਇਹ ਹੁਕਮ ( READ HERE) 10 ਦਸੰਬਰ 2022 ਤੋਂ ਲਾਗੂ ਹੋਣਗੇ।
6TH PAY COMMISSION ALLOWANCES: 1 ਜਨਵਰੀ 2023 ਤੋਂ ਮੁੜ ਮਿਲੇਗਾ ਮੁਲਾਜ਼ਮਾਂ ਨੂੰ ਇਹ ਅਲਾਉੰਸ, ਨੋਟੀਫਿਕੇਸ਼ਨ ਜਾਰੀ
BM AND DM BACK TO SCHOOL: ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਬੀ ਐਮ ਅਤੇ ਡੀ ਐਮ ਨੂੰ ਭੇਜਿਆ ਸਕੂਲਾਂ ਵਿੱਚ, ਹੁਕਮ ਜਾਰੀ