ਦਫ਼ਤਰ ਜ਼ਿਲ੍ਹਾ ਕੁਲੈਕਟਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਸਰਕਾਰ ਦੇ ਮੀਮੋ ਨੰਬਰ 1103 2012- ਮਥ 3/11022, ਮਿਤੀ 23.08 2021 ਦੀ ਲਗਾਤਾਰਤਾ ਵਿਚ ਮੀਮੋ ਨੰਬਰ 11.03 2012 ਮਥ 3/1133, ਮਿਤੀ 20-05-2022 ਰਾਹੀਂ ਜਾਰੀ ਕੀਤੇ ਪੱਤਰ ਵਿਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਗਈ ਹੈ:
, ਠੇਕੇ ਦੇ ਆਧਾਰ 'ਤੇ ਭਰਤੀ ਹੋਣ ਵਾਲੇ ਪਟਵਾਰੀ ਦੀ ਤਨਖ਼ਾਹ 25,000/- ਰੁਪਏ ਤੋਂ ਵਧਾ ਕੇ 35,000/- ਰੁਪਏ ਕੀਤੀ ਗਈ ਹੈ।
ਠੇਕੇ ਦੇ ਆਧਾਰ 'ਤੇ ਭਰਤੀ ਲਈ ਪਟਵਾਰੀ ਦੀ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਕੀਤੀ ਜਾਂਦੀ ਹੈ।
ਰਿਟਾਇਰਡ ਪਟਵਾਰੀ, ਕਾਨੂੰਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚੱਲੀ ਹੋਵੇ ਅਤੇ ਉਸ ਦਾ ਸੇਵਾ ਰਿਕਾਰਡ ਸਾਫ਼-ਸੁਥਰਾ ਹੋਵੇ।
ਠੇਕੇ ਦੇ ਆਧਾਰ 'ਤੇ ਪਟਵਾਰੀਆਂ ਦੀ ਭਰਤੀ ਮਿਤੀ 31-07-2023 ਤੱਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ਅਰਧ ਸ਼ਹਿਰੀ) ਵਿਚ ਕੀਤੀ ਜਾਵੇਗੀ।
, ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਨੂੰ ਵੱਲੋਂ ਮਾਲ ਰਿਕਾਰਡ ਵਿਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖ਼ਤਿਆਰ ਨਹੀਂ ਹੋਵੇਗਾ। ਇਨ੍ਹਾਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਤਾਇਨਾਤ ਪਟਵਾਰੀ ASM DSM ਰਾਹੀਂ ਕੰਮ ਕਰਨਗੇ।
ਇਹ ਭਰਤੀ ਮਿਤੀ 31.07.2023 ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਹੋਵੇਗੀ, ਇੱਛੁਕ ਸੇਵਾਮੁਕਤ ਪਟਵਾਰੀ, ਕਾਨੂਗੋ ਆਪਣੀਆਂ ਅਰਜ਼ੀਆਂ ਇਸ ਲਿੰਕ https://bit.ly/38pnn 'ਤੇ ਅਪਲਾਈ ਕਰ ਸਕਦੇ ਹਨ ਜਾਂ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ ਦੇ ਕਮਰਾ ਨੰ. 321, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਿਤੀ 26.11.2022 ਤੱਕ ਦੇ ਸਕਦੇ ਹਨ।
ਦਰਖ਼ਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸ਼ਣਾ ਦਿੱਤਾ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਅਤੇ ਉਸ ਖ਼ਿਲਾਫ਼ ਕੋਈ ਵੀ ਕੋਰਟ ਕੇਸ ਇਨਕੁਆਰੀ ਐਫ.ਆਈ.ਆਰ. ਪੈਂਡਿੰਗ ਨਹੀਂ ਹੈ।