ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਤੋਂ ਬੋਰਡ ਨਾਲ ਸਰਕਾਰੀ, ਅਰਧ ਸਰਕਾਰੀ, ਏਡਿਡ, ਐਫੀਲਿਏਟਿਡ, ਐਸੋਸੀਏਟਿਡ ਸਕੂਲਾਂ ਵੱਲੋਂ ਸਕੂਲ ਪੱਧਰ ਤੇ ਲਏ ਜਾਂਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Tests ਅਤੇ Term ਪ੍ਰੀਖਿਆ , ਪੀ-ਬੋਰਡ ਪ੍ਰੀਖਿਆ ਹਰੇਕ ਸਾਲ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਜਾਰੀ ਹਦਾਇਤਾਂ ਅਨੁਸਾਰ
- ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਤਿੰਨ Bimonthly Class Tests(ਆਨਲਾਈਨ/ਆਫ ਲਾਈਨ) ਲਏ ਜਾਣਗੇ।
- Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।
ਉਪਰੋਕਤ ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Tests, Term ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ (ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-
Bimonthly Tests :-
- a) ਪਹਿਲਾ ਮਹੀਨਾਵਾਰ ਟੈਸਟ 1-20 ਮਈ ਤੋਂ 30 ਮਈ ਤੱਕ
- b) ਦੂਜਾ ਮਹੀਨਾਵਾਰ ਟੈਸਟ ਟੈਸਟ 2-20 ਅਗਸਤ ਤੋਂ 30 ਅਗਸਤ ਤੱਕ
- c) ਤੀਜਾ ਮਹੀਨਾਵਾਰ ਟੈਸਟ 3-20 ਨਵੰਬਰ ਤੋਂ 30 ਨਵੰਬਰ ਤੱਕ
ਮਈ ਅਤੇ ਅਗਸਤ ਮਹੀਨਾਵਾਰ ਪ੍ਰੀਖਿਆਵਾਂ ਉਪਰੰਤ , ਹੁਣ ਤੀਜੀ ਮਹੀਨਾਵਾਰ ਪ੍ਰੀਖਿਆ ਨਵੰਬਰ ਮਹੀਨੇ ਕਰਵਾਵੀ ਜਾਏਗੀ।
ਇਹ ਪ੍ਰੀਖਿਆ 30 ਨਵੰਬਰ ਤਕ ਕਰਵਾਈ ਜਾਏਗੀ।
ਵਿਦਿਆਰਥੀਆਂ ਦੀ ਜਾਣਕਾਰੀ ਹਿਤ ਦੱਸ ਦੇਈਏ ਕਿ ਇਹਨਾਂ ਪ੍ਰੀਖਿਆਵਾਂ ਵਿੱਚ ਪ੍ਰਾਪਤ ਨੰਬਰ ਫਾਈਨਲ ਨਤੀਜਿਆਂ ਵਿਚ ਜੋੜੇ ਜਾਣਗੇ। ਇਸ ਲਈ ਨਵੰਬਰ ਮਹੀਨਾਵਾਰ ਟੈਸਟ ਅਤੇ ਪ੍ਰੀ -ਬੋਰਡ ਪ੍ਰੀਖਿਆ ਜੋ ਕਿ ਫਰਵਰੀ ਮਹੀਨੇ ਕਰਵਾਈ ਜਾਏਗੀ , ਉਸ ਲਈ ਲਗਾਤਾਰ ਤਿਆਰੀ ਕੀਤੀ ਜਾਵੇ , ਤਾਂ ਜੋ ਵਧੀਆ ਨੰਬਰਾਂ ਨਾਲ ਬੋਰਡ ਪ੍ਰੀਖਿਆਵਾਂ ਪਾਸ ਕੀਤੀ ਜਾ ਸਕੇ.