AADHAR CARD ALERT : 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਕਰਨਾ ਹੋਵੇਗਾ ਅਪਡੇਟ, UIDAI ਨੇ ਜਾਰੀ ਕੀਤਾ ਅਲਰਟ
ਨਵੀਂ ਦਿੱਲੀ , 10 ਨਵੰਬਰ
ਆਧਾਰ ਕਾਰਡ ਅੱਜ ਸਾਡੀ ਜਿੰਦਗੀ ਦੇ ਸਭ ਤੋਂ ਅਹਿਮ ਦਸਤਾਵੇਜ਼ਾਂ ਵਿੱਚ ਇੱਕ ਹੈ। ਕਿਸੇ ਵੀ ਸਰਕਾਰੀ ਸਹੂਲਤ ਲਈ ਆਧਾਰ ਕਾਰਡ ਹੋਣਾ ਜਰੂਰੀ ਹੈ । ਇਸ ਤੋਂ ਇਲਾਵਾ ਆਧਾਰ ਕਾਰਡ ਲਈ ਬੈਂਕ ਤੋਂ ਲਿੰਕ ਕਰਨਾ ਲਾਜ਼ਮੀ ਬਣਾਇਆ ਗਿਆ ਹੈ। ਜਿਸ ਕਾਰਨ ਤੋਂ ਆਧਾਰ ਦੀ ਸੁਰੱਖਿਆ ਵੀ ਕਾਫੀ ਅਹਿਮ ਹੈ। UIDAI ਨੂੰ ਆਧਾਰ ਕਾਰਡ ਨਾਲ ਹੁੰਦੇ ਫਰਜੀਵਾੜੇ ਨੂੰ ਰੋਕਣ ਲਈ ਅਹਿਮ ਅਪਡੇਟ ਜਾਰੀ ਕੀਤੀ ਹੈ।
ਕੀ ਹੈ ਆਧਾਰ ਸਬੰਧੀ ਨਵਾਂ ਅਲਰਟ :.
UIDAI ਨੇ ਇਕ ਆਧਾਰ ਸਬੰਧੀ ਨਵਾਂ ਅਲਰਟ / ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ 'ਚ UIDAI ਵੱਲੋਂ ਕਿਹਾ ਗਿਆ ਹੈ ਕਿ ਹੁਣ ਆਧਾਰ ਕਾਰਡ ਧਾਰਕਾਂ ਨੂੰ ਆਧਾਰ ਦੇ 10 ਸਾਲ ਪੂਰੇ ਹੋਣ 'ਤੇ ਇਸ ਨੂੰ ਅਪਡੇਟ ਕਰਨਾ ਹੋਵੇਗਾ।
ਨਵੀਂ ਨੋਟੀਫਿਕੇਸ਼ਨ ਅਨੁਸਾਰ ਆਧਾਰ ਕਾਰਡ ਵਿਚ ਹੇਠਾਂ ਦਿੱਤੋ ਡਾਟਾ ਹੋਵੇਗਾ ਅਪਡੇਟ : UIDAI ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਧਾਰ ਕਾਰਡ ਧਾਰਕ ਨੂੰ ਕਾਰਡ ਵਿੱਚ ਦਿੱਤੇ ਗਏ ਸਾਰੇ ਡੇਟਾ ਨੂੰ ਦੁਬਾਰਾ ਮੈਚ ਕਰਨਾ ਹੋਵੇਗਾ। ਇਸ ਦੇ ਲਈ ਪਛਾਣ ਪ੍ਰਮਾਣ ( Identity Proof ) ਅਤੇ ਪਤੇ ਦਾ ਸਬੂਤ (Address Proof) ਦੇਣਾ ਹੋਵੇਗਾ। ਇਸ ਤੋਂ ਬਾਅਦ, ਸੈਂਟਰਲ ਆਈਡੈਂਟਿਟੀ ਡੇਟਾ ਰਿਪੋਜ਼ਟਰੀ ਵਿੱਚ ਫੀਡ ਕੀਤੇ ਗਏ ਡਾਟੇ ਅਨੁਸਾਰ ਉਹਨਾਂ ਦੇ ਡੇਟਾ ਨੂੰ ਲੋੜ ਪੈਣ 'ਤੇ ਮੇਲ ਅਤੇ ਅਪਡੇਟ ਕੀਤਾ ਜਾਵੇਗਾ।
HOW TO UPDATE AADHAR CARD ONLINE READ HERE: FOLLOW THESE FOUR STEPS
ਫਰਜੀਵਾੜੇ ਨੂੰ ਰੋਕਣ ਲਈ ਮਿਲੇਗੀ ਮਦਦ :
UIDAI ਵੱਲੋਂ ਇਸ ਨਿਯਮ ਨੂੰ ਲਾਗੂ ਕਰਨ ਨਾਲ ਵੱਡੇ ਪੱਧਰ 'ਤੇ ਧੋਖਾਧੜੀ ਦੇ ਮਾਮਲੇ 'ਤੇ ਨਕੇਲ ਕੱਸਣ 'ਚ ਮਦਦ ਮਿਲੇਗੀ। ਨਾਲ ਹੀ, ਜੇਕਰ ਕਾਰਡਧਾਰਕਾਂ ਦਾ ਆਧਾਰ ਡੇਟਾ ਅਪਡੇਟ ਕੀਤਾ ਜਾਵੇਗਾ, ਤਾਂ ਉਨ੍ਹਾਂ ਲਈ ਹੋਰ ਯੋਜਨਾਵਾਂ ਦਾ ਲਾਭ ਲੈਣਾ ਆਸਾਨ ਹੋ ਜਾਵੇਗਾ।