HOW TO UPDATE AADHAR CARD ONLINE : ਆਧਾਰ ਨੂੰ ਆਨਲਾਈਨ ਇੰਜ ਕਰੋ ਅਪਡੇਟ
Step -1 : ਆਧਾਰ ਨੂੰ ਆਨਲਾਈਨ ਅੱਪਡੇਟ ਕਰਨ ਲਈ, ਤੁਹਾਨੂੰ Self Service Update ਪੋਰਟਲ 'ਤੇ ਜਾਣ ਦੀ ਲੋੜ ਹੈ ਅਤੇ ਅੱਪਡੇਟ ਯੂਅਰ ਐਡਰੈੱਸ ਔਨਲਾਈਨ ( Update your address online ) 'ਤੇ ਕਲਿੱਕ ਕਰੋ। ਐਡਰੈੱਸ ਨੂੰ ਅੱਪਡੇਟ ਕਰਨ ਲਈ, Update Address ਟੈਬ 'ਤੇ ਕਲਿੱਕ ਕਰੋ।
Step-2 : Update Address ਟੈਬ 'ਤੇ ਕਲਿੱਕ ਕਰਨ ਉਪਰੰਤ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ। ਆਪਣਾ 12-ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ ਅਤੇ Send OTP 'ਤੇ ਕਲਿੱਕ ਕਰੋ। ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਇਸ ਨੂੰ ਦਰਜ ਕਰੋ। ਇਸ ਤੋਂ ਬਾਅਦ, ਤੁਹਾਨੂੰ ਐਡਰੈੱਸ ਪਰੂਫ ( Address proof) ਜਾਂ ਸੀਕ੍ਰੇਟ ਕੋਡ ਦੇ ਨਾਲ ਐਡਰੈੱਸ ਨੂੰ ਅਪਡੇਟ ਕਰਨ ਦਾ ਵਿਕਲਪ ਚੁਣਨਾ ਹੋਵੇਗਾ।
Step-3 , ਇਸ ਸਟੈਪ ਵਿੱਚ ਤੁਹਾਨੂੰ ਪਤੇ ਦੇ ਸਬੂਤ ਸਬੰਧੀ ਕਾਲਮ ਵਿੱਚ ਦਿੱਤਾ ਗਿਆ ਆਪਣਾ ਪਤਾ ਦਰਜ ਕਰੋ ਇਸ ਉਪਰੰਤ ਪ੍ਰੀਵਿਊ ਵਿਕਲਪ 'ਤੇ ਕਲਿੱਕ ਕਰੋ ਜੇਕਰ ਤੁਸੀਂ ਐਡਰੈੱਸ ਨੂੰ ਐਡਿਟ ਕਰਨਾ ਚਾਹੁੰਦੇ ਹੋ, ਤਾਂ ਮੋਡੀਫਾਈ 'ਤੇ ਕਲਿੱਕ ਕਰੋ ਅਤੇ ਘੋਸ਼ਣਾ ( Declaration ) 'ਤੇ ਟਿਕ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
Step-4 : ਇਸ ਸਟੈਪ ਵਿੱਚ, ਤੁਹਾਨੂੰ ਦਸਤਾਵੇਜ਼ ਕਿਸਮ ਨੂੰ ਚੁਣਨਾ ਹੋਵੇਗਾ, ਜੋ ਤੁਸੀਂ ਤਸਦੀਕ ਲਈ ਦੇ ਰਹੇ ਹੋ। ਇਸ ਤੋਂ ਬਾਅਦ ਤੁਹਾਨੂੰ ਐਡਰੈੱਸ ਪਰੂਫ ਦੀ ਕਾਪੀ ਅੱਪਲੋਡ ਕਰਕੇ ਜਮ੍ਹਾ ਕਰਨੀ ਹੋਵੇਗੀ। ਤੁਹਾਡੀ ਆਧਾਰ ਅਪਡੇਟ ਦੀ ਬੇਨਤੀ ਸਵੀਕਾਰ ਕਰ ਲਈ ਜਾਵੇਗੀ, ਅਤੇ ਤੁਹਾਨੂੰ 14 ਅੰਕਾਂ ਦਾ URN ਦਿੱਤਾ ਜਾਵੇਗਾ, ਜਿਸ ਨਾਲ ਤੁਸੀਂ ਪਤਾ ਕਰ ਸਕੋਗੇ ਕਿ ਐਡਰੈੱਸ ਅਪਡੇਟ ਹੋਇਆ ਕਿ ਨਹੀਂ।
ਆਧਾਰ ਕਾਰਡ ਵਿੱਚ ਅਪਡੇਟ ਕਰਨ ਲਈ ਲਿੰਕ ਇਥੇ ਕਲਿੱਕ ਕਰੋ