ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਸੋਧ ਸਬੰਧੀ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ।ਜਾਰੀ ਪੱਤਰ ਅਨੁਸਾਰ
ਵਿਦਿਆਰਥੀਆਂ ਦੇ ਵੇਰਵਿਆਂ ਦੀ ਸੋਧ ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ ਦੋ ਸਾਲ ਤੱਕ ਦੇ ਸਮੇਂ ਲਈ ਪ੍ਰੀਖਿਆ ਸ਼ਾਖਾ ਵੱਲੋਂ ਕੀਤੀ ਜਾਵੇਗੀ, ਪਰ ਇਹ ਸਮਾਂ ਸ਼ਰਤ ਜਨਮ ਮਿਤੀ ਸੋਧ ਕੇਸਾਂ ਤੇ ਲਾਗੂ ਨਹੀਂ ਹੋਵੇਗੀ ਭਾਵ ਇਹ ਕੰਮ ਤੇ ਦੁਪਰਤੀ ਸ਼ਾਖਾ ਕਰਦੀ ਰਹੇਗੀ", ਵਿੱਚ ਅੰਸ਼ਿਕ ਸੋਧ ਕਰਦੇ ਹੋਏ ਵਿਦਿਆਰਥੀਆਂ ਦੇ ਸਾਰੇ ਵੇਰਵਿਆਂ ਦੀ ਸੋਧ ਕੇਸਾਂ ਦਾ ਸਮੁੱਚਾ ਕਾਰਜ ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ ਦੋ ਸਾਲ ਦੇ ਸਮੇਂ ਤੱਕ ਸਬੰਧਤ ਪ੍ਰੀਖਿਆ ਸ਼ਾਖਾਵਾਂ ਵੱਲੋਂ ਕੀਤਾ ਜਾਵੇਗਾ। ਦੋ ਸਾਲ ਦੇ ਸਮੇਂ ਤੋਂ ਬਾਅਦ ਵਿਦਿਆਰਥੀਆਂ ਦੇ ਸਾਰੇ ਵੇਰਵਿਆਂ ਦੀ ਸੋਧ ਦੇ ਕੇਸ ਦੁਪਰਤੀ ਸ਼ਾਖਾ (ਸਰਟੀਫਿਕੇਟ ਸ਼ਾਖਾ) ਵੱਲੋਂ ਡੀਲ ਕੀਤੇ ਜਾਣਗੇ।