ਕਿਹੜੇ ਅਧਿਆਪਕ ਹੋਣਗੇ ਰੈਗੂਲਰ, ਕਿਹੜੇ ਨਹੀਂ ਕੀ ਹਨ ਸ਼ਰਤਾਂ


 ਚੰਡੀਗੜ੍ਹ 7 ਅਕਤੂਬਰ 

ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਪਕਾ ਕਰਨ ਸਬੰਧੀ ਨੀਤੀ ਜਾਰੀ ਕਰ ਦਿਤੀ ਹੈ  ਮੌਜੂਦਾ ਨੀਤੀ ਦੇ ਤਹਿਤ  ਕੱਚੇ  ਅਧਿਆਪਕਾਂ ਨੂੰ ਪੱਕਾ ਕਰਨ ਲਈ ਯੋਗਤਾ ਦੀਆਂ  ਜ਼ਰੂਰੀ ਸ਼ਰਤਾਂ  ਨਿਰਧਾਰਤ ਕੀਤੀਆਂ ਹਨ।   ਸ਼ਰਤਾਂ ਪੂਰੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਨੀਤੀ ਦੇ ਅਨੁਸਾਰ ਅਰਜ਼ੀ ਦੇਣ 'ਤੇ ਇਸ ਨੀਤੀ ਅਧੀਨ ਬਣਾਏ ਗਏ ਵਿਸ਼ੇਸ਼ ਕਾਡਰ ਵਿੱਚ ਨਿਯੁਕਤੀ ਲਈ ਵਿਚਾਰਿਆ ਜਾਵੇਗਾ। 


ਬਿਨੈਕਾਰ  ਅਧਿਆਪਕਾਂ ਨੇ ਮੌਜੂਦਾ ਨੀਤੀ ਦੇ ਜਾਰੀ ਹੋਣ ਤੱਕ ਘੱਟੋ-ਘੱਟ 10 ਸਾਲਾਂ ਦੀ ਨਿਰੰਤਰ ਮਿਆਦ ਲਈ ਐਡਹਾਕ, ਇਕਰਾਰਨਾਮੇ, ਦਿਹਾੜੀ, ਵਰਕ  ਚਾਰਜ ਜਾਂ ਅਸਥਾਈ ਤੌਰ 'ਤੇ ਕੰਮ ਕੀਤਾ ਹੋਣਾ ਚਾਹੀਦਾ ਹੈ

ਬਿਨੈਕਾਰ ਅਧਿਆਪਕਾਂ  ਕੋਲ ਵਿਸ਼ੇਸ਼ ਕਾਡਰ (TEACHING CADRE )   ਵਿੱਚ ਪਲੇਸਮੈਂਟ ਦੇ ਸਮੇਂ ਸੰਬੰਧਿਤ ਸੇਵਾ ਨਿਯਮਾਂ,  ਦੇ ਰੂਪ ਵਿੱਚ ਪੋਸਟ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਅਨੁਭਵ ਹੋਣਾ ਚਾਹੀਦਾ ਹੈ; ਅਤੇ  ਦਸ (10) ਸਾਲ ਦੀ ਸੇਵਾ ਦੌਰਾਨ ਵਿਭਾਗ  ਦੇ ਮੁਲਾਂਕਣ ਦੇ ਅਨੁਸਾਰ ਬਿਨੈਕਾਰ ਦਾ ਕੰਮ ਅਤੇ ਆਚਰਣ ਤਸੱਲੀਬਖਸ਼ ਰਿਹਾ ਹੋਣਾ ਚਾਹੀਦਾ ਹੈ।


ਹਰੇਕ ਸਾਲ ਘੱਟੋ-ਘੱਟ 240 ਦਿਨ ਲਈ  ਕੰਮ ਕੀਤਾ ਹੋਣਾ ਜਰੂਰੀ 

ਦਸ ਸਾਲਾਂ ਦੀ ਮਿਆਦ ਦੀ ਗਣਨਾ ਲਈ, ਕਰਮਚਾਰੀ ਨੇ ਇਹਨਾਂ ਦਸ ਕੈਲੰਡਰ ਸਾਲ ਵਿੱਚੋਂ ਹਰੇਕ ਵਿੱਚ ਘੱਟੋ-ਘੱਟ 240 ਦਿਨਾਂ  ਲਈ ਕੰਮ ਕੀਤਾ ਹੋਣਾ ਚਾਹੀਦਾ ਹੈ। ਦਸ ਸਾਲਾਂ ਦੀ ਮਿਆਦ ਦੀ ਗਣਨਾ ਕਰਦੇ ਸਮੇਂ   Notional breaks  'ਤੇ ਵਿਚਾਰ ਨਹੀਂ ਕੀਤਾ ਜਾਵੇਗਾ। 


ਇਸ ਪਾਲਿਸੀ ਅਧੀਨ ਇਹ ਅਧਿਆਪਕ ਨਹੀਂ ਹੋਣਗੇ ਰੈਗੂਲਰ 

ਪਾਲਿਸੀ  ਉਹਨਾਂ ਅਧਿਆਪਕਾਂ  'ਤੇ ਲਾਗੂ ਨਹੀਂ ਹੋਵੇਗੀ, ਜਿਹੜੇ      ਆਨਰੇਰੀ ਕਪੈਸਟੀ  (honorary capacity)  ਵਿੱਚ, ਜਾਂ ਪਾਰਟ-ਟਾਈਮ ਆਧਾਰ 'ਤੇ ਨਿਯੁਕਤ ਕੀਤੇ ਹੋਣ।  

ਉਹ ਅਧਿਆਪਕ ਜਿਹਨਾਂ ਨੇ ਸੇਵਾਮੁਕਤੀ ਦੀ ਉਮਰ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ ਜਾਂ ਪਹਿਲਾਂ ਹੀ ਆਪਣੇ ਤੌਰ 'ਤੇ ਅਸਤੀਫਾ ਦੇ ਦਿੱਤਾ ਹੈ ਜਾਂ ਵਿਭਾਗ ਦੁਆਰਾ ਬਰਕਰਾਰ ਨਹੀਂ ਰੱਖਿਆ ਗਿਆ ਹੈ; ਜਾਂ 


ਆਉਟਸੋਰਸ ਅਤੇ ਇੰਨਸੈੰਟਿਵ ਤੇ ਰੱਖੇ ਅਧਿਆਪਕ ਨਹੀਂ ਹੋਣਗੇ ਰੈਗੂਲਰ 

ਇਸ ਪਾਲਿਸੀ ਅਧੀਨ ਆਉਟਸੋਰਸ ਸਕੀਮ ਅਤੇ ਇੰਸੈਟੀਵ ( INCENTIVE) ਤੇ ਰੱਖੇ ਅਧਿਆਪਕ ਰੈਗੂਲਰ ਨਹੀਂ ਹੋਣਗੇ। 

ਉਹ ਅਧਿਆਪਕ ਜਿਹੜੇ ਪਾਲਿਸੀ ਜਾਰੀ ਹੋਣ ਤੱਕ ਵਿਦਿਅੱਕ ਯੋਗਤਾ ਪੂਰੀ ਨਹੀਂ ਕਰਦੇ ਉਹ ਵੀ ਰੈਗੂਲਰ ਨਹੀਂ ਹੋਣਗੇ। 


ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਪੰਜਾਬ ਸਰਕਾਰ ਵੱਲ ਤਿਆਰ ਕੀਤੀ ਗਈ ਪਾਲਿਸੀ ਤੋਂ  ਇਹ  ਸਪਸ਼ਟ ਹੋ ਗਿਆ ਹੈ ਕਿ ਕੱਚੇ ਮੁਲਾਜ਼ਮ ਰੈਗੂਲਰ ਕੇਡਰ ਅਨੁਸਾਰ ਪੱਕੇ ਨਹੀਂ ਹੋਣ ਜਾ ਰਹੇ ਉਹ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ, ਕਿਉਂਕਿ ਉਨ੍ਹਾਂ ਨੂੰ ਰੈਗੂਲਰ ਕੇਡਰ ਵਿੱਚ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਨਾਂ ਕੱਚੇ ਮੁਲਾਜ਼ਮਾਂ ਨੂੰ ਸਿਰਫ 58 ਸਾਲ ਤੱਕ ਨੌਕਰੀ ਜਾਰੀ ਰੱਖਣ ਦੀ ਗਰੰਟੀ ਦੇ ਨਾਲ ਤਨਖ਼ਾਹ ਪੱਕੇ ਕਰਮਚਾਰੀਆਂ ਵਾਲੀ ਮਿਲਗੀ ਪਰ ਇਸ ਤੋਂ ਇਲਾਵਾ ਕੋਈ ਵੀ ਪੱਕੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਲਾਭ, ਇਨ੍ਹਾਂ ਮੁਲਾਜ਼ਮਾਂ ਨੂੰ ਨਹੀਂ ਮਿਲਣ ਵਾਲਾ ਹੈ। ਇਨ੍ਹਾਂ ਲਈ ਵੱਖਰਾ ਕੇਡਰ ਬਣੇਗਾ ਅਤੇ ਉਸੇ ਵੱਖਰੇ ਕੈਂਡਰ ਰਾਹੀਂ ਇਨ੍ਹਾਂ ਨੂੰ 58 ਸਾਲ ਤੱਕ ਨੌਕਰੀ ਦਿੰਦੇ ਹੋਏ ਰਿਟਾਇਰਮੈਂਟ ਦੇ ਦਿੱਤੀ ਜਾਵੇਗੀ ਪਰ ਰਿਟਾਇਰਮੈਂਟ ਦੇ ਲਾਭ ਤੋਂ ਲੈ ਕੇ ਪੈਨਸ਼ਨ ਤੱਕ ਦਾ ਫਾਇਦੇ ਸਬੰਧੀ ਸਰਕਾਰ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਹੈ। ਪੰਜਾਬ ਸਿਵਲ ਸਰਵਿਸ ਰੂਲਜ਼ ਬਾਰੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਬਿਆਨ ਨਹੀਂ ਕੀਤੀ ਗਈ ਹੈ।







💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends